ਕੀ ਤੁਹਾਨੂੰ ਪਤਾ ਹਨ ਅੰਜੀਰ ਦੇ ਫਾਇਦੇ, ਡਾਇਬਟੀਜ਼ ਤੋਂ ਲੈ ਕੇ ਭਾਰ ਘਟਾਉਣ ਤਕ ਹੈ ਕਾਰਗਰ
ਅੰਜੀਰ ਕਈ ਸਾਰੇ ਵਿਟਾਮਿਨ ਤੇ ਖਣਿਜਾਂ ਦਾ ਖ਼ਜ਼ਾਨਾ ਹੈ ਜਿਸ ਦਾ ਸੇਵਨ ਨਾ ਸਿਰਫ਼ ਸਾਨੂੰ ਤੰਦਰੁਸਤ ਰੱਖਦਾ ਹੈ ਬਲਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
Publish Date: Mon, 16 Mar 2020 12:30 PM (IST)
Updated Date: Sat, 28 Mar 2020 07:35 AM (IST)
ਜੇਐੱਨਐੱਨ, ਹੈਲਥ ਡੈਸਕ : ਅੰਜੀਰ ਕਈ ਸਾਰੇ ਵਿਟਾਮਿਨ ਤੇ ਖਣਿਜਾਂ ਦਾ ਖ਼ਜ਼ਾਨਾ ਹੈ ਜਿਸ ਦਾ ਸੇਵਨ ਨਾ ਸਿਰਫ਼ ਸਾਨੂੰ ਤੰਦਰੁਸਤ ਰੱਖਦਾ ਹੈ ਬਲਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਭਾਰ ਘਟਾਉਣ ਤੋਂ ਲੈ ਕੇ ਕੈਂਸਰ ਤਕ ਦੀਆਂ ਸੰਭਾਵਨਾਵਾਂ ਨੂੰ ਕਾਫ਼ੀ ਹੱਦ ਤਕ ਇਸ ਨੂੰ ਖਾ ਕੇ ਦੂਰ ਕੀਤਾ ਜਾ ਸਕਦਾ ਹੈ।
ਭਾਰ ਘਟਾਉਣਾ ਹੋਵੇ ਜਾਂ ਵਧਾਉਣਾ, ਅੰਜੀਰ ਦੋਵਾਂ ਲਈ ਕਾਫ਼ੀ ਫਾਇਦੇਮੰਦ ਹੈ। ਫਾਈਬਰ ਦੀ ਭਰਪੂਰ ਮਾਤਰਾ ਵਾਲਾ ਅੰਜੀਰ ਸਵਾਦ 'ਚ ਮਿੱਠਾ ਹੁੰਦਾ ਹੈ। ਅੰਜੀਰ ਖਾਣ ਨਾਲ ਪੇਟ ਭਰਿਆ-ਭਰਿਆ ਲਗਦਾ ਹੈ ਜਿਸ ਨਾਲ ਵਾਰ-ਵਾਰ ਕੁਝ ਖਾਣ ਦੀ ਇੱਛਾ ਨਹੀਂ ਹੁੰਦੀ ਤੇ ਭਾਰ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ ਉੱਥੇ ਹੀ ਜੇਕਰ ਤੁਸੀਂ ਭਾਰ ਵਧਾਉਣ ਦੀ ਸੋਚ ਰਹੇ ਹੋ ਤਾਂ ਅੰਜੀਰ ਦੀ ਥੋੜ੍ਹੀ-ਬਹੁਤ ਮਾਤਰਾ ਦੁੱਧ ਨਾਲ ਜ਼ਰੂਰ ਲਓ।
ਕਬਜ਼ ਤੋਂ ਦਿਵਾਏ ਰਾਹਤ
ਅੰਜੀਰ 'ਚ ਮੌਜੂਦ ਫਾਈਬਰ ਦੀ ਭਰਪੂਰ ਮਾਤਰਾ ਕਬਜ਼ ਦੀ ਪਰੇਸ਼ਾਨੀ ਦੂਰ ਕਰਦੀ ਹੈ। ਇਸ ਦੇਲ ਈ ਅੰਜੀਰ ਨੂੰ ਚੰਗੀ ਤਰ੍ਹਾਂ ਚਬਾਓ ਤੇ ਫਿਰ ਗਰਮ ਪਾਣੀ ਪੀਓ। ਇਸ ਨਾਲ ਕਬਜ਼ ਸਮੇਤ ਪੇਟ ਨਾਲ ਸਬੰਧਤ ਹੋਰ ਪਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ।
ਦਿਲ ਦਾ ਰੱਖੇ ਖ਼ਿਆਲ
ਅੰਜਰ 'ਚ ਫਿਨੌਲ, ਓਮੈਗਾ-3 ਤੇ ਓਮੈਗਾ 6 ਵਰਗੇ ਵਧੀਆ ਫੈਟੀ ਆਸਿਡ ਮੌਜੂਦ ਹੁੰਦੇ ਹਨ ਜਿਹੜੇ ਤੁਹਾਡੇ ਦਿਲ ਨੂੰ ਤੰਦਰੁਸਤ ਰੱਖਦੇ ਹਨ।
ਕਲੈਸਟ੍ਰੋਲ ਕਰਦਾ ਹੈ ਕੰਟਰੋਲ
ਅੰਜੀਰ 'ਚ ਪੈਕਟੀਨ ਨਾਂ ਦਾ ਘੁਲਣਸ਼ੀਲ ਫਾਈਬਰ ਹੁੰਦਾ ਹੈ ਜਿਹੜਾ ਆਸਾਨੀ ਨਾਲ ਸਾਡੇ ਬਲੱਡ 'ਚ ਘੁਲ਼ ਜਾਂਦਾ ਹੈ ਤੇ ਕਲੈਸਟ੍ਰੋਲ ਕਲੰਪ ਨੂੰ ਬਣਨ ਤੋਂ ਰੋਕਦਾ ਹੈ। ਇਸ ਨਾਲ ਸਾਡਾ ਕਲੈਸਟ੍ਰੋਲ ਕੰਟਰੋਲ ਰਹਿੰਦਾ ਹੈ।
ਐਨੀਮੀਆ ਤੋਂ ਛੁਟਕਾਰਾ
ਅੰਜੀਰ 'ਚ ਆਇਰਨ ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਬਾਡੀ 'ਚ ਆਇਰਨ ਦੀ ਠੀਕ ਮਾਤਰਾ ਹੀਮੋਗਲੋਬਿਨ ਦੀ ਪਰੇਸ਼ਾਨੀ ਦੂਰ ਕਰਦੀ ਹੈ। ਇਸ ਦਾ ਮਤਲਬ ਐਨੀਮੀਆ ਦੀ ਸਮੱਸਿਆ ਨਾਲ ਜੂਝ ਰਹੇ ਬੱਚਿਆਂ ਤੇ ਔਰਤਾਂ ਲਈ ਅੰਜੀਰ ਦਾ ਸੇਵਨ ਕਾਫ਼ੀ ਫਾਇਦੇਮੰਦ ਰਹੇਗਾ।
ਡਾਇਬਟੀਜ਼ ਦਾ ਇਲਾਜ
ਅੰਜੀਰ 'ਚ ਮੌਜੂਦ ਪੋਟਾਸ਼ੀਅਮ, ਬਲੱਡ ਸ਼ੂਗਰ ਲੈਵਲ ਨੂੰ ਕਟੰਰੋਲ 'ਚ ਰੱਖਦਾ ਹੈ। ਇਸ ਲਈ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਕੋਲਨ ਤੇ ਬ੍ਰੈਸਟ ਕੈਂਸਰ ਦੀ ਸੰਭਾਵਨਾ ਘਟਾਏ
ਅੰਜੀਰ 'ਚ ਮੌਜੂਦ ਫਾਈਬਰ ਦੀ ਮਾਤਰਾ ਫ੍ਰੀ ਰੈਡੀਕਲਜ਼ ਨੂੰ ਦੂਰ ਕਰਦੀ ਹੈ ਜਿਹੜਾ ਕਈ ਤਰ੍ਹਾਂ ਦੇ ਕੈਂਸਰ ਕਾਰਨ ਹੁੰਦਾ ਹੈ। ਕੋਲਨ ਤੇ ਬ੍ਰੈਸਟ ਕੈਂਸਰ ਦੀ ਸੰਭਾਵਨਾ ਇਸ ਨੂੰ ਖਾ ਕੇ ਕਾਫ਼ੀ ਹੱਦ ਤਕ ਘਟਾਈ ਜਾ ਸਕਦੀ ਹੈ।