- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਨਸਿਕ ਤਣਾਅ ਵਾਲਾਂ ਦੀ ਸਿਹਤ ਦਾ ਦੁਸ਼ਮਣ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਹੇਅਰ ਫਾਲ ਹੋਣ ਦੇ ਪਿੱਛੇ ਸਿਰਫ਼ ਤਣਾਅ ਹੀ ਇੱਕੋ-ਇੱਕ ਵਿਲੇਨ ਨਹੀਂ ਹੈ? ਅਕਸਰ ਅਸੀਂ ਮਹਿੰਗੇ ਸ਼ੈਂਪੂ ਤੇ ਸੀਰਮ ਬਦਲਦੇ ਰਹਿੰਦੇ ਹਾਂ, ਪਰ ਸਮੱਸਿਆ ਦੀ ਜੜ੍ਹ ਕਿਤੇ ਹੋਰ ਛਿਪੀ ਹੁੰਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਕਾਰਨਾਂ ਬਾਰੇ ਜੋ ਤੁਹਾਡੇ ਵਾਲਾਂ ਦੇ ਝੜਨ ਲਈ ਜ਼ਿੰਮੇਵਾਰ ਹੋ ਸਕਦੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਵਾਲਾਂ ਦਾ ਝੜਨਾ ਆਮ ਸਮੱਸਿਆ ਬਣ ਗਈ ਹੈ। ਜਦੋਂ ਵੀ ਅਸੀਂ ਕੰਘੀ 'ਚ ਫਸੇ ਵਾਲਾਂ ਦੇ ਗੁੱਛੇ ਦੇਖਦੇ ਹਾਂ ਤਾਂ ਅਕਸਰ ਸਭ ਤੋਂ ਪਹਿਲਾ ਦੋਸ਼ ਸਟ੍ਰੈਸ (ਤਣਾਅ) ਨੂੰ ਦਿੱਤਾ ਜਾਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਨਸਿਕ ਤਣਾਅ ਵਾਲਾਂ ਦੀ ਸਿਹਤ ਦਾ ਦੁਸ਼ਮਣ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਹੇਅਰ ਫਾਲ ਹੋਣ ਦੇ ਪਿੱਛੇ ਸਿਰਫ਼ ਤਣਾਅ ਹੀ ਇੱਕੋ-ਇੱਕ ਵਿਲੇਨ ਨਹੀਂ ਹੈ? ਅਕਸਰ ਅਸੀਂ ਮਹਿੰਗੇ ਸ਼ੈਂਪੂ ਤੇ ਸੀਰਮ ਬਦਲਦੇ ਰਹਿੰਦੇ ਹਾਂ, ਪਰ ਸਮੱਸਿਆ ਦੀ ਜੜ੍ਹ ਕਿਤੇ ਹੋਰ ਛਿਪੀ ਹੁੰਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਕਾਰਨਾਂ ਬਾਰੇ ਜੋ ਤੁਹਾਡੇ ਵਾਲਾਂ ਦੇ ਝੜਨ ਲਈ ਜ਼ਿੰਮੇਵਾਰ ਹੋ ਸਕਦੇ ਹਨ।
ਸਾਡੇ ਵਾਲ ਕੇਰਾਟਿਨ ਪ੍ਰੋਟੀਨ ਦੇ ਬਣੇ ਹੁੰਦੇ ਹਨ। ਜੇਕਰ ਤੁਹਾਡੀ ਖੁਰਾਕ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ, ਆਇਰਨ, ਵਿਟਾਮਿਨ-ਬੀ12 ਤੇ ਵਿਟਾਮਿਨ-ਡੀ ਦੀ ਕਮੀ ਹੈ ਤਾਂ ਵਾਲ ਆਪਣੀ ਮਜ਼ਬੂਤੀ ਗੁਆ ਦਿੰਦੇ ਹਨ। ਖਾਸ ਕਰਕੇ ਭਾਰਤੀ ਔਰਤਾਂ 'ਚ ਆਇਰਨ ਦੀ ਕਮੀ ਹੇਅਰ ਫਾਲ ਦਾ ਸਭ ਤੋਂ ਵੱਡਾ ਕਾਰਨ ਪਾਈ ਜਾਂਦੀ ਹੈ। ਜਦੋਂ ਸਰੀਰ 'ਚ ਆਇਰਨ ਘੱਟ ਹੁੰਦਾ ਹੈ ਤਾਂ ਆਕਸੀਜਨ ਵਾਲਾਂ ਦੀਆਂ ਜੜ੍ਹਾਂ ਤਕ ਨਹੀਂ ਪਹੁੰਚ ਪਾਉਂਦੀ, ਜਿਸ ਨਾਲ ਉਹ ਕਮਜ਼ੋਰ ਹੋ ਕੇ ਡਿੱਗਣ ਲੱਗਦੇ ਹਨ।
ਸਰੀਰ ਦੇ ਅੰਦਰ ਹੋਣ ਵਾਲੇ ਹਾਰਮੋਨਲ ਬਦਲਾਅ ਸਿੱਧੇ ਤੌਰ 'ਤੇ ਵਾਲਾਂ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ, ਜਿਵੇਂ-
PCOS: ਔਰਤਾਂ 'ਚ ਐਂਡ੍ਰੋਜਨ ਹਾਰਮੋਨ ਵਧਣ ਨਾਲ ਵਾਲ ਪਤਲੇ ਹੋਣ ਲੱਗਦੇ ਹਨ।
ਥਾਇਰਾਇਡ: ਥਾਇਰਾਇਡ ਗਲੈਂਡ ਦਾ ਘੱਟ ਜਾਂ ਜ਼ਿਆਦਾ ਐਕਟਿਵ ਹੋਣਾ ਵਾਲਾਂ ਦੇ ਝੜਨ ਦਾ ਅਹਿਮ ਕਾਰਨ ਹੈ।
ਪ੍ਰੈਗਨੈਂਸੀ ਤੇ ਮੇਨੋਪੌਜ਼: ਡਿਲੀਵਰੀ ਤੋਂ ਬਾਅਦ ਜਾਂ ਮੇਨੋਪੌਜ਼ ਦੌਰਾਨ ਐਸਟ੍ਰੋਜਨ ਦੇ ਪੱਧਰ 'ਚ ਗਿਰਾਵਟ ਨਾਲ ਭਾਰੀ ਮਾਤਰਾ 'ਚ ਹੇਅਰ ਫਾਲ ਹੋ ਸਕਦਾ ਹੈ।
ਅਸੀਂ ਅਕਸਰ ਇਸ਼ਤਿਹਾਰਾਂ ਨੂੰ ਦੇਖ ਕੇ ਵਾਲਾਂ 'ਤੇ ਤਰ੍ਹਾਂ-ਤਰ੍ਹਾਂ ਦੇ ਪ੍ਰਯੋਗ ਕਰਦੇ ਹਾਂ। ਸਲਫੇਟ ਤੇ ਪੈਰਾਬੇਨਸ ਵਾਲੇ ਸ਼ੈਂਪੂ, ਵਾਰ-ਵਾਰ ਵਾਲਾਂ ਨੂੰ ਕਲਰ ਕਰਨਾ, ਰਿਬੌਂਡਿੰਗ ਜਾਂ ਸਮੂਥਨਿੰਗ ਵਰਗੇ ਕੈਮੀਕਲ ਟ੍ਰੀਟਮੈਂਟਸ ਵਾਲਾਂ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰ ਦਿੰਦੇ ਹਨ। ਇਸ ਤੋਂ ਇਲਾਵਾ, ਜ਼ਿਆਦਾ ਹੀਟ ਸਟਾਈਲਿੰਗ ਵਾਲਾਂ ਦੇ ਕੁਦਰਤੀ ਮੌਇਸਚਰ (ਨਮੀ) ਨੂੰ ਖਤਮ ਕਰ ਕੇ ਉਨ੍ਹਾਂ ਨੂੰ ਵਿਚਕਾਰੋਂ ਤੋੜਨ ਦਾ ਕੰਮ ਕਰਦੀ ਹੈ।
ਜੇਕਰ ਤੁਹਾਡੇ ਪਰਿਵਾਰ 'ਚ ਮਾਪਿਆਂ ਜਾਂ ਕਿਸੇ ਨਜ਼ਦੀਕੀ ਨੂੰ ਘੱਟ ਉਮਰ ਵਿੱਚ ਵਾਲ ਝੜਨ ਦੀ ਸਮੱਸਿਆ ਰਹੀ ਹੈ ਤਾਂ ਇਹ ਜੈਨੇਟਿਕ ਹੋ ਸਕਦਾ ਹੈ। ਇਸ ਨੂੰ ਐਂਡਰੋਜੈਨਿਕ ਐਲੋਪੇਸ਼ੀਆ ਕਹਿੰਦੇ ਹਨ। ਇਸ ਵਿਚ ਵਾਲ ਹੌਲੀ-ਹੌਲੀ ਪਤਲੇ ਹੋਣ ਲੱਗਦੇ ਹਨ ਤੇ ਸਮੇਂ ਦੇ ਨਾਲ ਸਿਰ ਦੀ ਚਮੜੀ (ਸਕੈਲਪ) ਦਿਖਣ ਲੱਗਦੀ ਹੈ।
ਇਕ ਹੈਲਦੀ ਸਕੈਲਪ ਹੀ ਸਿਹਤਮੰਦ ਵਾਲਾਂ ਦਾ ਅਧਾਰ ਹੈ। ਜੇਕਰ ਤੁਹਾਨੂੰ ਲੰਬੇ ਸਮੇਂ ਤੋਂ ਜ਼ਿੱਦੀ ਡੈਂਡਰਫ, ਫੰਗਲ ਇਨਫੈਕਸ਼ਨ ਜਾਂ ਸੋਰਾਇਸਿਸ ਦੀ ਸਮੱਸਿਆ ਹੈ ਤਾਂ ਸਕੈਲਪ 'ਚ ਸੋਜ਼ਿਸ਼ਆ ਜਾਂਦੀ ਹੈ। ਇਹ ਸੋਜ ਵਾਲਾਂ ਦੇ ਫੋਲੀਕਲਸ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਵਾਲ ਜੜ੍ਹਾਂ ਤੋਂ ਢਿੱਲੇ ਹੋ ਜਾਂਦੇ ਹਨ।