ਇਨ੍ਹਾਂ ਵਿੱਚ ਪੈਣ ਵਾਲੀ ਸਾਰੀ ਸਮੱਗਰੀ ਲਗਪਗ ਇੱਕੋ ਜਿਹੀ ਹੀ ਹੈ। ਜੇਕਰ ਘਰ ਵਿੱਚ ਕੋਈ ਵੀ ਸਬਜ਼ੀ ਨਾ ਹੋਵੇ ਤਾਂ ਤੁਸੀਂ ਇਨ੍ਹਾਂ ਨੂੰ ਬੜੀ ਆਸਾਨੀ ਨਾਲ ਝਟਪਟ ਤਿਆਰ ਕਰਕੇ ਖਾ ਸਕਦੇ ਹੋ। ਆਓ ਬਣਾਉਂਦੇ ਹਾਂ ਅਸਾਮ ਦਾ 'ਆਲੂ ਪਿਟਿਕਾ' ਅਤੇ ਬਿਹਾਰ ਦਾ 'ਆਲੂ ਚੋਖਾ'।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਬਿਹਾਰ ਅਤੇ ਅਸਾਮ ਵਿੱਚ ਉਬਲੇ ਹੋਏ ਆਲੂਆਂ ਨਾਲ ਲਗਪਗ ਇੱਕੋ ਜਿਹੀਆਂ ਡਿਸ਼ਾਂ ਬਣਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ 'ਸਾਈਡ ਡਿਸ਼' ਵਜੋਂ ਲਗਪਗ ਹਰ ਘਰ ਵਿੱਚ ਪਰੋਸਿਆ ਜਾਂਦਾ ਹੈ। ਅਸਾਮ ਦਾ 'ਆਲੂ ਪਿਟਿਕਾ' ਹੋਵੇ ਜਾਂ ਬਿਹਾਰ ਦਾ 'ਆਲੂ ਚੋਖਾ', ਦੋਵਾਂ ਰੈਸਿਪੀਆਂ ਵਿੱਚ ਬੱਸ ਆਲੂ ਉਬਾਲਣ ਦੀ ਲੋੜ ਪੈਂਦੀ ਹੈ।
ਇਨ੍ਹਾਂ ਵਿੱਚ ਪੈਣ ਵਾਲੀ ਸਾਰੀ ਸਮੱਗਰੀ ਲਗਪਗ ਇੱਕੋ ਜਿਹੀ ਹੀ ਹੈ। ਜੇਕਰ ਘਰ ਵਿੱਚ ਕੋਈ ਵੀ ਸਬਜ਼ੀ ਨਾ ਹੋਵੇ ਤਾਂ ਤੁਸੀਂ ਇਨ੍ਹਾਂ ਨੂੰ ਬੜੀ ਆਸਾਨੀ ਨਾਲ ਝਟਪਟ ਤਿਆਰ ਕਰਕੇ ਖਾ ਸਕਦੇ ਹੋ। ਆਓ ਬਣਾਉਂਦੇ ਹਾਂ ਅਸਾਮ ਦਾ 'ਆਲੂ ਪਿਟਿਕਾ' ਅਤੇ ਬਿਹਾਰ ਦਾ 'ਆਲੂ ਚੋਖਾ'।
ਆਲੂ ਪਿਟਿਕਾ (Aloo Pitika) ਬਣਾਉਣ ਲਈ ਸਮੱਗਰੀ:
3-4 ਉਬਲੇ ਹੋਏ ਆਲੂ
ਲੰਬੇ ਆਕਾਰ ਵਿੱਚ ਕੱਟਿਆ ਹੋਇਆ 1 ਪਿਆਜ਼
1-2 ਬਾਰੀਕ ਕੱਟੀਆਂ ਹਰੀਆਂ ਮਿਰਚਾਂ
ਸਰ੍ਹੋਂ ਦਾ ਤੇਲ
ਕੱਟਿਆ ਹੋਇਆ ਹਰਾ ਧਨੀਆ
ਲੂਣ ਸਵਾਦ ਅਨੁਸਾਰ
ਬਣਾਉਣ ਦਾ ਤਰੀਕਾ:
ਕੁਕਰ ਜਾਂ ਡੂੰਘੇ ਭਾਂਡੇ ਵਿੱਚ ਆਲੂ ਉਬਾਲ ਲਓ ਅਤੇ ਠੰਢੇ ਹੋਣ 'ਤੇ ਛਿਲਕਾ ਲਾਹ ਕੇ ਚੰਗੀ ਤਰ੍ਹਾਂ ਮੈਸ਼ (ਮਿੱਧ) ਲਓ।
ਹੁਣ ਇਸ ਵਿੱਚ ਕੱਟਿਆ ਹੋਇਆ ਪਿਆਜ਼, ਹਰੀ ਮਿਰਚ ਅਤੇ ਲੂਣ ਪਾ ਕੇ ਮਿਲਾ ਲਓ।
ਇਸ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਮਿਕਸ ਕਰ ਲਓ ਅਤੇ ਉੱਪਰੋਂ ਕੱਟਿਆ ਹੋਇਆ ਹਰਾ ਧਨੀਆ ਪਾ ਦਿਓ।
ਇਸ ਨੂੰ ਤੁਸੀਂ ਸਾਈਡ ਡਿਸ਼ ਵਜੋਂ ਕੜ੍ਹੀ-ਚੌਲ ਜਾਂ ਦਾਲ-ਚੌਲ ਨਾਲ ਖਾ ਸਕਦੇ ਹੋ।
ਆਲੂ ਚੋਖਾ (Aloo Chokha) ਬਣਾਉਣ ਲਈ ਸਮੱਗਰੀ:
2 ਉਬਲੇ ਹੋਏ ਆਲੂ
ਅੱਧਾ ਕੱਟਿਆ ਹੋਇਆ ਪਿਆਜ਼
1 ਕੱਟੀ ਹਰੀ ਮਿਰਚ
ਬਾਰੀਕ ਕੱਟਿਆ ਹੋਇਆ ਧਨੀਆ
ਲੂਣ ਸਵਾਦ ਅਨੁਸਾਰ
ਸਰ੍ਹੋਂ ਦਾ ਤੇਲ
ਇੱਕ ਛੋਟਾ ਚਮਚ ਬਾਰੀਕ ਕੱਟਿਆ ਹੋਇਆ ਲਸਣ
ਨਿੰਬੂ
ਬਣਾਉਣ ਦਾ ਤਰੀਕਾ:
ਦੋ ਆਲੂਆਂ ਨੂੰ ਧੋ ਕੇ ਕੁਕਰ ਵਿੱਚ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਆਲੂ ਠੰਢੇ ਹੋ ਜਾਣ ਤਾਂ ਮੈਸ਼ ਕਰਕੇ ਉਸ ਵਿੱਚ ਪਿਆਜ਼, ਲੂਣ, ਹਰੀ ਮਿਰਚ ਅਤੇ ਸਰ੍ਹੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
ਹੁਣ ਇਸ ਵਿੱਚ ਕੱਟਿਆ ਹੋਇਆ ਧਨੀਆ ਅਤੇ ਨਿੰਬੂ ਦਾ ਰਸ ਮਿਲਾ ਦਿਓ।
ਤੁਸੀਂ ਚਾਹੋ ਤਾਂ ਇਸ ਮਿਸ਼ਰਣ ਵਿੱਚ ਭੁੰਨਿਆ ਹੋਇਆ ਬੈਂਗਣ ਵੀ ਮੈਸ਼ ਕਰਕੇ ਮਿਲਾ ਸਕਦੇ ਹੋ।
ਬਿਹਾਰ ਵਿੱਚ ਜਿੱਥੇ ਆਲੂ ਦੇ ਚੋਖੇ ਨੂੰ ਸਾਈਡ ਡਿਸ਼ ਵਜੋਂ ਪਰੋਸਿਆ ਜਾਂਦਾ ਹੈ, ਉੱਥੇ ਹੀ ਆਲੂ ਦੇ ਨਾਲ ਮੈਸ਼ ਕੀਤਾ ਗਿਆ ਬੈਂਗਣ ਦਾ ਚੋਖਾ 'ਲਿੱਟੀ' (Litti) ਨਾਲ ਮੁੱਖ ਡਿਸ਼ ਵਜੋਂ ਖਾਧਾ ਜਾਂਦਾ ਹੈ।