ਭਾਰਤ 'ਚ ਟੈਕਸਟਾਈਲ ਕੈਮੀਕਲ ਦਾ ਰੈਗੂਲੇਸ਼ਨ ਅਜੇ ਵੀ ਕਾਫ਼ੀ ਕਮਜ਼ੋਰ ਹੈ। ਅਜਿਹੇ ਵਿਚ ਇਹ ਜਾਣਨਾ ਮੁਸ਼ਕਲ ਹੋ ਜਾਂਦਾ ਹੈ ਕਿ ਅਸੀਂ ਜੋ ਕੱਪੜਾ ਪਹਿਨ ਰਹੇ ਹਾਂ, ਉਹ ਕਿੰਨਾ ਸੁਰੱਖਿਅਤ ਹੈ। ਇਸ ਲਈ ਅਗਲੀ ਵਾਰ ਜਦੋਂ ਤੁਸੀਂ ਜਿੰਮ ਲਈ ਨਵੇਂ ਕੱਪੜੇ ਖਰੀਦੋ ਤਾਂ ਸਿਰਫ ਸਟਾਈਲ ਅਤੇ ਫਿਟਿੰਗ ਨਾ ਦੇਖੋ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਅੱਜਕੱਲ੍ਹ ਫਿਟਨੈੱਸ ਦਾ ਕ੍ਰੇਜ਼ ਕਾਫ਼ੀ ਵਧ ਰਿਹਾ ਹੈ ਤੇ ਇਸ ਲਈ ਕਈ ਲੋਕ ਜਿੰਮ ਜਾਣਾ ਵੀ ਪਸੰਦ ਕਰਦੇ ਹਨ। ਜਿੰਮ ਜਾਣਾ ਸਿਰਫ ਕਸਰਤ ਕਰਨ ਤਕ ਸੀਮਤ ਨਹੀਂ ਰਹਿ ਗਿਆ। ਹੁਣ ਬਾਜ਼ਾਰ 'ਚ ਕਈ ਤਰ੍ਹਾਂ ਦੇ 'ਐਕਟਿਵਵੀਅਰ' (Activewears) ਵੀ ਮਿਲਦੇ ਹਨ, ਜੋ ਦੇਖਣ ਵਿਚ ਕਾਫ਼ੀ ਸਟਾਈਲਿਸ਼ ਹੁੰਦੇ ਹਨ ਤੇ ਦਾਅਵਾ ਕਰਦੇ ਹਨ ਕਿ ਇਹ ਤੁਹਾਡੀ ਪਰਫਾਰਮੈਂਸ ਵਧਾਉਣ 'ਚ ਵੀ ਮਦਦ ਕਰਨਗੇ।
ਪਰ ਕੀ ਤੁਸੀਂ ਜਾਣਦੇ ਹੋ ਕਿ ਜਿੰਮ ਲਈ ਬਣੇ ਇਹ ਐਕਟਿਵਵੀਅਰ ਤੁਹਾਡੀ ਸਿਹਤ ਲਈ ਨੁਕਸਾਨਦੇਹ ਵੀ ਹੋ ਸਕਦੇ ਹਨ? ਆਓ ਇਸ ਬਾਰੇ ਡਾ. ਚਾਂਦਨੀ ਜੈਨ ਗੁਪਤਾ (ਡਰਮਾਟੋਲੋਜਿਸਟ ਐਂਡ ਐਸਥੈਟਿਕ ਫਿਜ਼ੀਸ਼ੀਅਨ, ਐਟਲਾਂਟਿਸ ਹੈਲਥ ਕੇਅਰ, ਨਵੀਂ ਦਿੱਲੀ) ਤੋਂ ਜਾਣੀਏ।
ਅਮਰੀਕਾ 'ਚ ਐਕਟਿਵਵੀਅਰ 'ਚ ਪਾਏ ਜਾਣ ਵਾਲੇ ਕੈਮੀਕਲਸ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਨੇ ਭਾਰਤ ਵਿਚ ਵੀ ਚਿੰਤਾ ਵਧਾ ਦਿੱਤੀ ਹੈ। ਅਸਲ ਵਿੱਚ, ਜ਼ਿਆਦਾਤਰ ਜਿੰਮ ਦੇ ਕੱਪੜੇ ਪਲਾਸਟਿਕ ਤੋਂ ਬਣੇ ਪੌਲੀਮਰ ਦੇ ਹੁੰਦੇ ਹਨ। ਇਨ੍ਹਾਂ ਕੱਪੜਿਆਂ ਨੂੰ ਸਟ੍ਰੈਚੇਬਲ, ਪਸੀਨਾ ਸੋਖਣ ਵਾਲਾ ਤੇ ਬਦਬੂ ਰੋਕਣ ਵਾਲਾ ਬਣਾਉਣ ਲਈ ਐਂਡੋਕ੍ਰਾਈਨ-ਡਿਸਰਪਟਿੰਗ ਕੈਮੀਕਲਸ (Endocrine-disrupting chemicals) ਦੀ ਵਰਤੋਂ ਕੀਤੀ ਜਾਂਦੀ ਹੈ।
ਇਹ ਅਜਿਹੇ ਕੈਮੀਕਲ ਹਨ, ਜੋ ਸਾਡੇ ਸਰੀਰ ਦੇ ਹਾਰਮੋਨ ਸਿਸਟਮ 'ਚ ਗੜਬੜ ਪੈਦਾ ਕਰ ਸਕਦੇ ਹਨ। ਇਹ ਕੈਮੀਕਲਜ਼ ਐਂਡੋਕ੍ਰਾਈਨ ਸਿਸਟਮ ਨਾਲ ਛੇੜਛਾੜ ਕਰਦੇ ਹਨ ਜਿਸ ਕਾਰਨ ਹਾਰਮੋਨਲ ਇੰਬੈਲੈਂਸ (Hormonal Imbalance) ਹੋ ਸਕਦਾ ਹੈ। ਭਾਰਤ 'ਚ ਵੀ ਅਜਿਹੇ ਸਿੰਥੈਟਿਕ ਕੱਪੜਿਆਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ, ਪਰ ਇੱਥੇ ਇਨ੍ਹਾਂ ਕੈਮੀਕਲਸ ਨੂੰ ਮਾਪਣ ਜਾਂ ਰੈਗੂਲੇਟ ਕਰਨ ਲਈ ਜ਼ਰੂਰੀ ਨਿਯਮਾਂ ਦੀ ਕਮੀ ਹੈ।
ਭਾਰਤ ਵਰਗੇ ਗਰਮ ਜਲਵਾਯੂ ਵਾਲੇ ਇਲਾਕਿਆਂ 'ਚ ਇਹ ਕੱਪੜੇ ਹੋਰ ਵੀ ਘਾਤਕ ਹੋ ਸਕਦੇ ਹਨ। ਜਦੋਂ ਅਸੀਂ ਪਸੀਨੇ ਨਾਲ ਭਿੱਜੇ ਹੁੰਦੇ ਹਾਂ ਅਤੇ ਟਾਈਟ ਸਿੰਥੈਟਿਕ ਕੱਪੜੇ ਪਹਿਨਦੇ ਹਾਂ ਤਾਂ ਸਕਿਨ 'ਤੇ ਇਸ ਦਾ ਸਿੱਧਾ ਅਸਰ ਦਿਖਾਈ ਦਿੰਦਾ ਹੈ। ਇਸ ਕਾਰਨ ਫੰਗਲ ਇਨਫੈਕਸ਼ਨ ਅਤੇ ਸਕਿਨ 'ਚ ਜਲਣ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਸਰੀਰ ਦੇ ਖ਼ਾਸ ਹਿੱਸੇ ਜਿਵੇਂ ਕਮਰ ਅਤੇ ਕੂਲ੍ਹਿਆਂ ਦੇ ਕੋਲ, ਜਿੱਥੇ ਕੱਪੜੇ ਸਕਿਨ ਨਾਲ ਜ਼ਿਆਦਾ ਚਿਪਕੇ ਰਹਿੰਦੇ ਹਨ, ਉੱਥੇ ਇਨ੍ਹਾਂ ਕੈਮੀਕਲਸ ਦਾ ਸੋਖਣ (Absorption) ਹੋਰ ਵੀ ਵੱਧ ਜਾਂਦਾ ਹੈ।
ਜਿੰਮ ਵੀਅਰ ਨੂੰ ਬਿਹਤਰ ਬਣਾਉਣ ਲਈ PFAS ਅਤੇ Phthalates ਵਰਗੇ ਕੈਮੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੈਮੀਕਲ ਹਾਰਮੋਨਲ ਗੜਬੜੀ ਨਾਲ ਜੁੜੇ ਹੋਏ ਹਨ। ਭਾਰਤ 'ਚ ਵਿਕਣ ਵਾਲੇ ਕੱਪੜੇ, ਚਾਹੇ ਉਹ ਵੱਡੇ ਗਲੋਬਲ ਬ੍ਰਾਂਡਸ ਦੇ ਹੋਣ ਜਾਂ ਲੋਕਲ ਕੰਪਨੀਆਂ ਦੇ, ਅਕਸਰ ਅਜਿਹੇ ਹੀ ਕੈਮੀਕਲੀ ਟ੍ਰੀਟਿਡ ਫੈਬਰਿਕ ਦੀ ਵਰਤੋਂ ਕਰਦੇ ਹਨ।
ਭਾਰਤ 'ਚ ਟੈਕਸਟਾਈਲ ਕੈਮੀਕਲ ਦਾ ਰੈਗੂਲੇਸ਼ਨ ਅਜੇ ਵੀ ਕਾਫ਼ੀ ਕਮਜ਼ੋਰ ਹੈ। ਅਜਿਹੇ ਵਿਚ ਇਹ ਜਾਣਨਾ ਮੁਸ਼ਕਲ ਹੋ ਜਾਂਦਾ ਹੈ ਕਿ ਅਸੀਂ ਜੋ ਕੱਪੜਾ ਪਹਿਨ ਰਹੇ ਹਾਂ, ਉਹ ਕਿੰਨਾ ਸੁਰੱਖਿਅਤ ਹੈ। ਇਸ ਲਈ ਅਗਲੀ ਵਾਰ ਜਦੋਂ ਤੁਸੀਂ ਜਿੰਮ ਲਈ ਨਵੇਂ ਕੱਪੜੇ ਖਰੀਦੋ, ਤਾਂ ਸਿਰਫ ਸਟਾਈਲ ਅਤੇ ਫਿਟਿੰਗ ਨਾ ਦੇਖੋ। ਯਾਦ ਰੱਖੋ ਕਿ ਪਸੀਨੇ ਅਤੇ ਗਰਮੀ ਦੇ ਵਿਚਕਾਰ ਸਿੰਥੈਟਿਕ ਕੱਪੜਿਆਂ ਤੋਂ ਨਿਕਲਣ ਵਾਲੇ ਕੈਮੀਕਲ ਤੁਹਾਡੀ ਸਕਿਨ ਰਾਹੀਂ ਸਰੀਰ 'ਚ ਜਾ ਸਕਦੇ ਹਨ। ਇਸ ਲਈ ਸੋਚ-ਸਮਝ ਕੇ ਕੱਪੜੇ ਖਰੀਦੋ।