ਕੀ ਸੱਚਮੁੱਚ ਟੈਂਸ਼ਨ ਲੈਣ ਨਾਲ ਚਿੱਟੇ ਹੁੰਦੇ ਨੇ ਵਾਲ? ਉਮਰ ਤੋਂ ਪਹਿਲਾਂ ਵਾਲਾਂ ਨੂੰ ਚਿੱਟਾ ਹੋਣੋਂ ਰੋਕਣ ਲਈ ਕਰੋ ਇਹ ਕੰਮ
ਅਕਸਰ ਅਸੀਂ ਵੱਡੇ-ਬਜ਼ੁਰਗਾਂ ਨੂੰ ਕਹਿੰਦੇ ਸੁਣਦੇ ਹਾਂ ਕਿ ਜ਼ਿਆਦਾ ਟੈਂਸ਼ਨ ਨਾ ਲਓ, ਵਾਲ ਚਿੱਟੇ ਹੋ ਜਾਣਗੇ, ਪਰ ਕੀ ਸੱਚਮੁੱਚ ਸਟ੍ਰੈਸ (ਤਣਾਅ) ਦੇ ਕਾਰਨ ਵਾਲ ਚਿੱਟੇ ਹੋ ਸਕਦੇ ਹਨ? ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਹਮੇਸ਼ਾ ਕੰਮ ਜਾਂ ਨਿੱਜੀ ਜ਼ਿੰਦਗੀ ਦੇ ਤਣਾਅ ਵਿੱਚ ਹੀ ਰਹਿੰਦੇ ਹਾਂ, ਇਹ ਸਵਾਲ ਹੋਰ ਵੀ ਅਹਿਮ ਹੋ ਜਾਂਦਾ ਹੈ।
Publish Date: Mon, 18 May 2026 04:13 PM (IST)
Updated Date: Mon, 18 May 2026 04:16 PM (IST)

ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਅਕਸਰ ਅਸੀਂ ਵੱਡੇ-ਬਜ਼ੁਰਗਾਂ ਨੂੰ ਕਹਿੰਦੇ ਸੁਣਦੇ ਹਾਂ ਕਿ ਜ਼ਿਆਦਾ ਟੈਂਸ਼ਨ ਨਾ ਲਓ, ਵਾਲ ਚਿੱਟੇ ਹੋ ਜਾਣਗੇ, ਪਰ ਕੀ ਸੱਚਮੁੱਚ ਸਟ੍ਰੈਸ (ਤਣਾਅ) ਦੇ ਕਾਰਨ ਵਾਲ ਚਿੱਟੇ ਹੋ ਸਕਦੇ ਹਨ? ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਹਮੇਸ਼ਾ ਕੰਮ ਜਾਂ ਨਿੱਜੀ ਜ਼ਿੰਦਗੀ ਦੇ ਤਣਾਅ ਵਿੱਚ ਹੀ ਰਹਿੰਦੇ ਹਾਂ, ਇਹ ਸਵਾਲ ਹੋਰ ਵੀ ਅਹਿਮ ਹੋ ਜਾਂਦਾ ਹੈ।
ਇਸ ਬਾਰੇ ਡਾ. ਕਪਿਲ ਸਿੰਘਲ (ਡਾਇਰੈਕਟਰ, ਨਿਊਰੋਲੋਜੀ, ਇੰਸਟੀਚਿਊਟ ਆਫ਼ ਨਿਊਰੋਸਾਇੰਸਿਜ਼, ਮੇਦਾਂਤਾ ਹਸਪਤਾਲ, ਨੋਇਡਾ) ਦੱਸਦੇ ਹਨ ਕਿ ਸਟ੍ਰੈਸ ਦੇ ਕਾਰਨ ਸੱਚਮੁੱਚ ਵਾਲ ਚਿੱਟੇ ਹੋ ਸਕਦੇ ਹਨ। ਆਓ ਜਾਣੀਏ ਅਜਿਹਾ ਕਿਉਂ ਹੁੰਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
ਵਾਲਾਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ ਸਟ੍ਰੈਸ?
ਹਾਰਵਰਡ ਯੂਨੀਵਰਸਿਟੀ ਦੀ ਇੱਕ ਸਟੱਡੀ ਵਿੱਚ ਇਹ ਪਾਇਆ ਗਿਆ ਕਿ ਲੰਬੇ ਸਮੇਂ ਤੱਕ ਰਹਿਣ ਵਾਲਾ ਸਟ੍ਰੈਸ ਉਨ੍ਹਾਂ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜੋ ਵਾਲਾਂ ਨੂੰ ਉਨ੍ਹਾਂ ਦਾ ਕੁਦਰਤੀ ਰੰਗ ਦੇਣ ਲਈ ਜ਼ਿੰਮੇਵਾਰ ਹੁੰਦੇ ਹਨ। ਇੱਕ ਵਾਰ ਜਦੋਂ ਇਹ ਪਿਗਮੈਂਟ ਬਣਾਉਣ ਵਾਲੇ ਸੈੱਲ ਡੈਮੇਜ ਹੋ ਜਾਂਦੇ ਹਨ, ਤਾਂ ਵਾਲਾਂ ਦਾ ਆਪਣਾ ਅਸਲੀ ਰੰਗ ਕੁਦਰਤੀ ਤੌਰ ’ਤੇ ਵਾਪਸ ਪਾਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ।
ਸੌਖੇ ਸ਼ਬਦਾਂ ਵਿੱਚ ਕਹੀਏ ਤਾਂ, ਤਣਾਅ ਸਿਰਫ਼ ਸਾਡੇ ਦਿਮਾਗ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇਹ ਸਰੀਰ ’ਤੇ ਵੀ ਆਪਣੇ ਲੱਛਣ ਦਿਖਾਉਣ ਲੱਗਦਾ ਹੈ। ਇੰਨਾ ਹੀ ਨਹੀਂ, ਤਣਾਅ ਦੇ ਕਾਰਨ ਸਰੀਰ ਵਿੱਚ ਆਕਸੀਡੇਟਿਵ ਸਟ੍ਰੈਸ (Oxidative stress) ਵੀ ਵਧਦਾ ਹੈ, ਜਿਸ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੁੰਦੀਆਂ ਹਨ ਅਤੇ ਮੇਲਾਨਿਨ ਦਾ ਪ੍ਰੋਡਕਸ਼ਨ ਘੱਟ ਹੋ ਜਾਂਦਾ ਹੈ।
ਲਾਈਫਸਟਾਈਲ ਵੀ ਹੈ ਜ਼ਿੰਮੇਵਾਰ
ਅੱਜ ਦੀ ਹਰ ਵੇਲੇ ਭੱਜਦੀ-ਦੌੜਦੀ ਜ਼ਿੰਦਗੀ ਲੋਕਾਂ ਨੂੰ ਉਮਰ ਤੋਂ ਪਹਿਲਾਂ ਬੂੜਾ ਬਣਾ ਰਹੀ ਹੈ। ਦੇਰ ਰਾਤ ਤੱਕ ਮੋਬਾਈਲ ਜਾਂ ਲੈਪਟਾਪ ਦੀ ਸਕ੍ਰੀਨ ਦੇਖਣਾ, ਨੀਂਦ ਦੀ ਕਮੀ, ਕੰਮ ਦਾ ਲਗਾਤਾਰ ਦਬਾਅ ਅਤੇ ਗੈਜੇਟਸ ਦਾ ਜ਼ਿਆਦਾ ਇਸਤੇਮਾਲ ਨਾ ਸਿਰਫ਼ ਸਾਡੇ ਮਾਨਸਿਕ ਸਿਹਤ ਨੂੰ ਵਿਗਾੜ ਰਿਹਾ ਹੈ, ਬਲਕਿ ਇਸ ਦਾ ਸਿੱਧਾ ਅਸਰ ਸਾਡੇ ਵਾਲਾਂ ’ਤੇ ਵੀ ਦਿਖ ਰਿਹਾ ਹੈ।
ਅਕਸਰ ਦੇਖਿਆ ਜਾਂਦਾ ਹੈ ਕਿ 25 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਬਹੁਤ ਤੇਜ਼ੀ ਨਾਲ ਚਿੱਟੇ ਹੁੰਦੇ ਵਾਲਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ, ਵਾਲਾਂ ਦੇ ਚਿੱਟੇ ਹੋਣ ਵਿੱਚ ਜੈਨੇਟਿਕਸ (ਖ਼ਾਨਦਾਨੀ ਕਾਰਨਾਂ) ਦੀ ਵੀ ਭੂਮਿਕਾ ਹੁੰਦੀ ਹੈ, ਪਰ ਅਨਹੈਲਦੀ (ਮਾੜੀਆਂ) ਆਦਤਾਂ ਅਤੇ ਮਾਨਸਿਕ ਤਣਾਅ ਇਸ ਪ੍ਰਕਿਰਿਆ ਨੂੰ ਬਹੁਤ ਜ਼ਿਆਦਾ ਵਧਾ ਦਿੰਦੇ ਹਨ।
ਬਚਾਅ ਲਈ ਅਪਣਾਓ ਇਹ ਉਪਾਅ
ਪੂਰੀ ਨੀਂਦ ਲਓ- ਹਰ ਰਾਤ ਘੱਟੋ-ਘੱਟ 7 ਤੋਂ 8 ਘੰਟੇ ਦੀ ਚੰਗੀ ਅਤੇ ਸਕੂਨ ਭਰੀ ਨੀਂਦ ਜ਼ਰੂਰ ਲਓ।
ਸਕ੍ਰੀਨ ਟਾਈਮ ਘੱਟ ਕਰੋ- ਦੇਰ ਰਾਤ ਤੱਕ ਮੋਬਾਈਲ ਫ਼ੋਨ ਅਤੇ ਲੈਪਟਾਪ ਦਾ ਇਸਤੇਮਾਲ ਕਰਨ ਤੋਂ ਬਚੋ।
ਮਾੜੀਆਂ ਆਦਤਾਂ ਤੋਂ ਦੂਰੀ- ਸਮੋਕਿੰਗ ਅਤੇ ਸ਼ਰਾਬ ਤੋਂ ਪਰਹੇਜ਼ ਕਰੋ।
ਹੈਲਦੀ ਡਾਈਟ- ਆਪਣੀ ਡਾਈਟ ਵਿੱਚ ਪ੍ਰੋਟੀਨ, ਹਰੀਆਂ ਸਬਜ਼ੀਆਂ, ਤਾਜ਼ੇ ਫ਼ਲ, ਡ੍ਰਾਈ ਫਰੂਟਸ, ਵਿਟਾਮਿਨ ਬੀ12 (B12) ਅਤੇ ਆਇਰਨ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ।
ਕਸਰਤ- ਰੋਜ਼ਾਨਾ 30 ਤੋਂ 40 ਮਿੰਟ ਕਸਰਤ, ਸੈਰ ਜਾਂ ਯੋਗਾ ਜ਼ਰੂਰ ਕਰੋ।
ਡਿਜੀਟਲ ਡਿਟੌਕਸ- ਲਗਾਤਾਰ ਆਨਲਾਈਨ ਰਹਿਣ ਦੀ ਆਦਤ ਤੋਂ ਬ੍ਰੇਕ ਲਓ ਅਤੇ ਆਪਣੇ ਦਿਮਾਗ ਨੂੰ ਆਰਾਮ ਦਿਓ।
ਮਦਦ ਲੈਣ ਵਿੱਚ ਨਾ ਝਿਜਕੋ- ਜੇਕਰ ਤੁਸੀਂ ਲਗਾਤਾਰ ਤਣਾਅ, ਐਂਗਜ਼ਾਇਟੀ ਜਾਂ ਨੀਂਦ ਨਾ ਆਉਣ ਦੀ ਸਮੱਸਿਆ ਨਾਲ ਜੂਝ ਰਹੇ ਹੋ, ਤਾਂ ਇਸ ਨੂੰ ਬਿਲਕੁਲ ਨਜ਼ਰਅੰਦਾਜ਼ ਨਾ ਕਰੋ (ਅਤੇ ਮਾਹਰ ਦੀ ਸਲਾਹ ਲਓ)।