ਕੀ ਤੁਸੀਂ ਵੀ ਬੇਵਕਤ ਖਾਂਦੇ ਹੋ? ਜਾਣੋ ਕਿਵੇਂ ਤੁਹਾਡਾ ਲਿਵਰ ਗਲਤ ਸਮੇਂ 'ਤੇ ਪ੍ਰੋਟੀਨ ਛੱਡ ਕੇ ਸਰੀਰ ਨੂੰ ਕਰ ਰਿਹਾ ਹੈ ਬਿਮਾਰ
ਖੋਜ ਦਾ ਸਿੱਟਾ ਜਰਨਲ ਨੇਚਰ ਮੈਟਾਬੋਲਿਜ਼ਮ ’ਚ ਪ੍ਰਕਾਸ਼ਿਤ ਹੋਇਆ ਹੈ। ਆਸਟ੍ਰੇਲੀਆ ਦੇ ਕਵੀਨਸਲੈਂਡ ਯੂਨੀਵਰਸਿਟੀ ਦੀ ਲੇਖਕਾ ਮੈਲਟੈਮ ਵੇਗਰ ਨੇ ਕਿਹਾ ਕਿ ਪ੍ਰੋਟੀਨ ਰਿਸਾਵ ਦੇ ਸਰੀਰ ਦੀ ਘੜੀ ਨਾਲ ਜੁੜੀ ਰੈਗੂਲੇਟਰੀ ਦੇ ਤੌਰ ’ਤੇ ਲਿਵਰ ਦੇ ਮੈਟਾਬੋਲਿਕ ਪ੍ਰਕਿਰਿਆ ਨੂੰ ਉਜਾਗਰ ਕਰਦਾ ਹੈ।
Publish Date: Sat, 07 Feb 2026 08:52 AM (IST)
Updated Date: Sat, 07 Feb 2026 08:55 AM (IST)
ਕੈਨਬਰਾ (ਪੀਟੀਆਈ) : ਬੇਨਿਯਮੇ ਖਾਣਪੀਣ ਤੇ ਰੁਟੀਨ ਸਾਡੀ ਸਿਹਤ ਲਈ ਚੰਗੀ ਨਹੀਂ ਹੈ, ਇਸ ਨਾਲ ਅਸੀਂ ਵੀ ਜਾਣੂ ਹਾਂ। ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਬੇਨਿਯਮੇ ਖਾਣੇ ਦੀ ਆਦਤ ਨਾਲ ਸਰੀਰ ਦੀ ਘੜੀ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਲਿਵਰ ਦੇ ਕੰਮ ’ਚ ਰੁਕਾਵਟ ਪੈਂਦੀ ਹੈ ਕਿਉਂਕਿ ਉਹ ਸਰੀਰ ਦੀ ਘੜੀ ਅਨੁਸਾਰ ਪ੍ਰੋਟੀਨ ਛੱਡਦਾ ਹੈ। ਖੋਜੀਆਂ ਨੇ ਕਿਹਾ ਕਿ ਇਹ ਸਿੱਟੇ ਦੱਸਦੇ ਹਨ ਕਿ ਸ਼ਿਫਟ ’ਚ ਕੰਮ ਕਰਨਾ ਤੇ ਬੇਨਿਯਮੀਆਂ ਖਾਣ ਦੀਆਂ ਆਦਤਾਂ ਲਿਵਰ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਤੇ ਇਸਦੀ ਸਰਕੇਡੀਅਨ ਲੈਅ ਨੂੰ ਰੋਕ ਸਕਦੀਆਂ ਹਨ। ਖੋਜ ਦਾ ਸਿੱਟਾ ਜਰਨਲ ਨੇਚਰ ਮੈਟਾਬੋਲਿਜ਼ਮ ’ਚ ਪ੍ਰਕਾਸ਼ਿਤ ਹੋਇਆ ਹੈ। ਆਸਟ੍ਰੇਲੀਆ ਦੇ ਕਵੀਨਸਲੈਂਡ ਯੂਨੀਵਰਸਿਟੀ ਦੀ ਲੇਖਕਾ ਮੈਲਟੈਮ ਵੇਗਰ ਨੇ ਕਿਹਾ ਕਿ ਪ੍ਰੋਟੀਨ ਰਿਸਾਵ ਦੇ ਸਰੀਰ ਦੀ ਘੜੀ ਨਾਲ ਜੁੜੀ ਰੈਗੂਲੇਟਰੀ ਦੇ ਤੌਰ ’ਤੇ ਲਿਵਰ ਦੇ ਮੈਟਾਬੋਲਿਕ ਪ੍ਰਕਿਰਿਆ ਨੂੰ ਉਜਾਗਰ ਕਰਦਾ ਹੈ। ਇਹ ਅਹਿਮ ਸਿੱਟੇ ਹਨ ਕਿਉਂਕਿ ਉਹ ਇਸ ਵਿਚਾਰ ਨੂੰ ਚੁਣੌਤੀ ਦਿੰਦੇ ਹਨ ਕਿ ਲਿਵਰ ਖ਼ੂਨ ’ਚ ਪ੍ਰੋਟੀਨ ਨੂੰ ਇਕ ਸਮਾਨ ਰਫ਼ਤਾਰ ਨਾਲ ਛੱਡਦਾ ਹੈ।