- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੂਗਰ ਦਾ ਕੋਈ ਇਲਾਜ ਨਹੀਂ ਹੈ, ਇਸ ਲਈ ਇਸ ਨੂੰ ਮੈਨੇਜ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਤਾਂ ਜੋ ਬਲੱਡ ਸ਼ੂਗਰ ਦੇ ਲੈਵਲ 'ਚ ਅਚਾਨਕ ਉਤਰਾਅ-ਚੜ੍ਹਾਅ ਨਾ ਆਵੇ। ਆਓ ਜਾਣਦੇ ਹਾਂ ਕਿ ਕਈ ਵਾਰ ਬਲੱਡ ਸ਼ੂਗਰ ਦਾ ਪੱਧਰ ਅਚਾਨਕ ਘੱਟ ਜਾਂ ਵੱਧ ਕਿਉਂ ਹੋ ਜਾਂਦਾ ਹੈ। ਇਸ ਪਿੱਛੇ ਕੀ ਕਾਰਨ ਹੋ ਸਕਦੇ ਹਨ।

Diabetes Control Tips : ਭਾਰਤ ਵਿਚ 7.7 ਕਰੋੜ ਤੋਂ ਜ਼ਿਆਦਾ ਲੋਕ ਸ਼ੂਗਰ ਤੋਂ ਪੀੜਤ ਹਨ, ਜਿਸ ਕਾਰਨ ਇਸਨੂੰ ਦੁਨੀਆ ਦੀ ਡਾਇਬਿਟੀਜ਼ ਰਾਜਧਾਨੀ ਕਿਹਾ ਜਾਂਦਾ ਹੈ। ਸ਼ੂਗਰ ਦਾ ਕੋਈ ਇਲਾਜ ਨਹੀਂ ਹੈ, ਇਸ ਲਈ ਇਸ ਨੂੰ ਮੈਨੇਜ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਤਾਂ ਜੋ ਬਲੱਡ ਸ਼ੂਗਰ ਦੇ ਲੈਵਲ 'ਚ ਅਚਾਨਕ ਉਤਰਾਅ-ਚੜ੍ਹਾਅ ਨਾ ਆਵੇ। ਆਓ ਜਾਣਦੇ ਹਾਂ ਕਿ ਕਈ ਵਾਰ ਬਲੱਡ ਸ਼ੂਗਰ ਦਾ ਪੱਧਰ ਅਚਾਨਕ ਘੱਟ ਜਾਂ ਵੱਧ ਕਿਉਂ ਹੋ ਜਾਂਦਾ ਹੈ। ਇਸ ਪਿੱਛੇ ਕੀ ਕਾਰਨ ਹੋ ਸਕਦੇ ਹਨ।
ਬਲੱਡ ਸ਼ੂਗਰ ਦਾ ਲੈਵਲ ਅਚਾਨਕ ਵਧਣ ਦੇ ਕੀ ਕਾਰਨ ਹਨ?
ਡਾਈਟ ਤੇ ਖਾਣ ਦਾ ਸਮਾਂ
ਤੁਸੀਂ ਕਿਸ ਤਰ੍ਹਾਂ ਦਾ ਖਾਣਾ ਖਾਂਦੇ ਹੋ, ਕਦੋਂ ਖਾਂਦੇ ਹੋ ਤੇ ਕਿੰਨਾ ਖਾਂਦੇ ਹੋ, ਇਹ ਸਭ ਬਲੱਡ ਸ਼ੂਗਰ ਲੈਵਲ ਨੂੰ ਪ੍ਰਭਾਵਿਤ ਕਰਦਾ ਹੈ। ਜ਼ਿਆਦਾ ਕਾਰਬੋਹਾਈਡ੍ਰੇਟਸ ਖਾਣ ਨਾਲ ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵਧਦਾ ਹੈ। ਇਸ ਦੇ ਨਾਲ ਹੀ ਕਦੇ-ਕਦੇ ਜਲਦੀ ਜਾਂ ਕਈ ਵਾਰ ਦੇਰ ਨਾਲ ਖਾਣਾ ਖਾਣ ਨਾਲ ਵੀ ਬਲੱਡ ਸ਼ੂਗਰ ਉੱਪਰ-ਹੇਠਾਂ ਹੋ ਸਕਦਾ ਹੈ। 2020 ਵਿਚ ਦਿ ਲੈਂਸੇਟ 'ਚ ਪ੍ਰਕਾਸ਼ਿਤ ਇਕ ਅਧਿਐਨ ਭੋਜਨ ਦੇ ਸਮੇਂ ਦੀ ਮਹੱਤਤਾ 'ਤੇ ਜ਼ੋਰ ਦਿੰਦਾ ਹੈ, ਇਹ ਦੱਸਦੇ ਹੋਏ ਕਿ ਗਲਤ ਸਮਾਂ ਗਲਾਈਸੈਮਿਕ ਕੰਟਰੋਲ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਸਰੀਰਕ ਐਕਟੀਵਿਟੀ
ਵਰਕਆਊਟ ਕਰਨ ਨਾਲ ਤੁਹਾਡੇ ਬਲੱਡ ਸ਼ੂਗਰ ਲੈਵਲ 'ਤੇ ਪਾਜ਼ੇਟਿਵ ਅਸਰ ਪੈਂਦਾ ਹੈ ਕਿਉਂਕਿ ਇਹ ਤੁਹਾਡੇ ਸਰੀਰ ਨੂੰ ਇੰਸੁਲਿਨ ਦੀ ਬਿਹਤਰ ਵਰਤੋਂ ਕਰਨ ਦਿੰਦਾ ਹੈ। ਹਾਲਾਂਕਿ, ਬਹੁਤ ਜ਼ਿਆਦਾ ਤੇ ਬਹੁਤ ਘੱਟ ਸਰੀਰਕ ਐਕਟੀਵਿਟੀ ਬਲੱਡ ਸ਼ੂਗਰ ਦੇ ਲੈਵਲ 'ਚ ਉਤਰਾਅ-ਚੜ੍ਹਾਅ 'ਚ ਯੋਗਦਾਨ ਪਾ ਸਕਦੀ ਹੈ। ਉਦਾਹਰਨ ਲਈ ਤੀਬਰ ਕਸਰਤ ਬਲੱਡ ਸ਼ੂਗਰ ਦੇ ਪੱਧਰ ਵਿਚ ਅਸਥਾਈ ਵਾਧੇ ਦਾ ਕਾਰਨ ਬਣ ਸਕਦੀ ਹੈ, ਜਦੋਂਕਿ ਲੰਬੇ ਸਮੇਂ ਲਈ ਸਰੀਰਕ ਗਤੀਵਿਧੀ ਨੂੰ ਰੋਕਣ ਨਾਲ ਇਨਸੁਲਿਨ ਪ੍ਰਤੀਰੋਧ ਹੋ ਸਕਦਾ ਹੈ, ਜਿਸ ਨਾਲ ਬਲੱਡ ਸ਼ੂਗਰ ਦਾ ਲੈਵਲ ਵਧ ਸਕਦਾ ਹੈ।
ਦਵਾਈਆਂ ਦਾ ਸੇਵਨ
ਕੁਝ ਦਵਾਈਆਂ ਨੂੰ ਸੇਵਨ ਸਹੀ ਡੋਜ਼ ਦੇ ਨਾਲ ਸਮੇਂ ਸਿਰ ਵੀ ਕਰਨਾ ਚਾਹੀਦਾ ਹੈ ਤਾਂ ਜੋ ਬਲੱਡ ਸ਼ੂਗਰ ਦਾ ਪੱਧਰ ਦਰੁਸਤ ਰਹੇ। ਇਸ ਦਾ ਜੇਕਰ ਪਾਲਣ ਨਾ ਕੀਤਾ ਜਾਵੇ ਤਾਂ ਇਸ ਨਾਲ ਬਲੱਡ ਸ਼ੂਗਰ ਦੇ ਪੱਧਰ 'ਚ ਉਤਰਾਅ-ਚੜ੍ਹਾਅ ਆ ਸਕਦਾ ਹੈ।
ਤਣਾਅ ਅਤੇ ਬਿਮਾਰੀ
ਜੇ ਤੁਸੀਂ ਸਰੀਰਕ ਤੇ ਮਾਨਸਿਕ ਤੌਰ 'ਤੇ ਤਣਾਅ ਮਹਿਸੂਸ ਕਰ ਰਹੇ ਹੋ ਤਾਂ ਇਸ ਨਾਲ ਹਾਰਮੋਨਸ ਰਿਲੀਜ਼ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਂਦੇ ਹਨ। ਬਿਮਾਰੀ, ਖਾਸ ਤੌਰ 'ਤੇ ਇਨਫੈਕਸ਼ਨ ਹੋਣ 'ਤੇ ਸਰੀਰ ਇਨਫੈਕਸ਼ਨ ਨਾਲ ਲੜਨ ਲਈ ਸਟ੍ਰੈੱਸ ਹਾਰਮੋਨ ਪੈਦਾ ਕਰਦਾ ਹੈ, ਜਿਸ ਨਾਲ ਬਲੱਡ ਸ਼ੂਗਰ ਦਾ ਪੱਧਰ ਵੀ ਵਧਦਾ ਹੈ।
ਨੀਂਦ ਨਾਲ ਜੁੜੀਆਂ ਗ਼ਲਤੀਆਂ
ਡਾਇਬਿਟੀਜ਼ ਕੇਅਰ ਜਰਨਲ ਵਿਚ ਪ੍ਰਕਾਸ਼ਿਤ 2011 ਦੇ ਇਕ ਅਧਿਐਨ ਵਿਚ ਨੀਂਦ ਦੀ ਮਿਆਦ ਤੇ ਗਲਾਈਸੈਮਿਕ ਕੰਟਰੋਲ ਵਿਚਾਲੇ ਇਕ ਸਬੰਧ ਪਾਇਆ ਗਿਆ। ਨੀਂਦ ਦੀ ਮਾੜੀ ਗੁਣਵੱਤਾ ਜਾਂ ਅਨਿਯਮਿਤ ਨੀਂਦ ਦੇ ਪੈਟਰਨ ਖੂਨ ਵਿੱਚ ਗਲੂਕੋਜ਼ ਦੇ ਪੱਧਰ ਅਤੇ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਪ੍ਰਭਾਵਤ ਕਰ ਸਕਦੇ ਹਨ, ਜਿਸ ਨਾਲ ਗਲਾਈਸੈਮਿਕ ਪਰਿਵਰਤਨਸ਼ੀਲਤਾ ਵਿੱਚ ਯੋਗਦਾਨ ਪਾਉਂਦਾ ਹੈ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।