ਟਾਈਪ-1 ਡਾਇਬਟੀਜ਼ ਤੇ ਡਿਮੈਂਸ਼ੀਆ ਵਿਚਾਲੇ ਖ਼ਤਰਨਾਕ ਸਬੰਧ: 2.8 ਲੱਖ ਲੋਕਾਂ 'ਤੇ ਹੋਈ ਖੋਜ ਨੇ ਵਧਾਈ ਚਿੰਤਾ
ਟਾਈਪ-1 ਡਾਇਬਟੀਜ਼ ਦੇ ਪੀੜਤ ਲੋਕਾਂ ’ਚ ਡਿਮੈਂਸ਼ੀਆ ਦਾ ਖ਼ਤਰਾ ਆਮ ਲੋਕਾਂ ਦੇ ਮੁਕਾਬਲੇ ਲਗਪਗ ਤਿੰਨ ਗੁਣਾ ਤੱਕ ਪਾਇਆ ਗਿਆ ਹੈ। ਉਥੇ ਟਾਈਪ-2 ਡਾਇਬਟੀਜ਼ ’ਚ ਇਹ ਖ਼ਤਰਾ ਕਰੀਬ ਦੁੱਗਣਾ ਹੈ। ਇਹ ਅਧਿਐਨ ਅਮੈਰੀਕਨ ਅਕੈਡਮੀ ਆਫ ਨਿਊਰੋਲਾਜੀ ਦੇ ਜਰਨਲ ਨਿਊਰੋਲਾਜੀ ਵਿਚ ਪ੍ਰਕਾਸ਼ਤ ਹੋਇਆ ਹੈ, ਜਿਸ ਨੇ ਇਸ ਖ਼ਤਰੇ ਨੂੰ ਲੈ ਕੇ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ।
Publish Date: Sun, 22 Mar 2026 08:53 AM (IST)
Updated Date: Sun, 22 Mar 2026 08:55 AM (IST)
ਜੇਐੱਨਐੱਨ, ਨਵੀਂ ਦਿੱਲੀ : ਜੇ ਤੁਸੀਂ ਟਾਈਪ-1 ਡਾਇਬਟੀਜ਼ ਨੂੰ ਸਿਰਫ ਬਲੱਡ ਸ਼ੂਗਰ ਨਾਲ ਜੁੜੀ ਸਮੱਸਿਆ ਮੰਨਦੇ ਹੋ ਤਾਂ ਇਹ ਸੋਚ ਹੁਣ ਬਦਲਣ ਦੀ ਲੋੜ ਹੈ। ਤਾਜ਼ਾ ਅਧਿਐਨ ਵਿਚ ਹੈਰਾਨ ਕਰਨ ਵਾਲੇ ਖ਼ੁਲਾਸੇ ਹੋਏ ਹਨ ਕਿ ਇਹ ਬਿਮਾਰੀ ਦਿਮਾਗ਼ ’ਤੇ ਵੀ ਡੂੰਘਾ ਅਸਰ ਪਾ ਸਕਦੀ ਹੈ ਤੇ ਡਿਮੈਂਸ਼ੀਆ ਵਰਗੀ ਗੰਭੀਰ ਬਿਮਾਰੀ ਦਾ ਖ਼ਤਰਾ ਕਈ ਗੁਣਾ ਤੱਕ ਵਧਾ ਸਕਦੀ ਹੈ।
ਟਾਈਪ-1 ਡਾਇਬਟੀਜ਼ ਦੇ ਪੀੜਤ ਲੋਕਾਂ ’ਚ ਡਿਮੈਂਸ਼ੀਆ ਦਾ ਖ਼ਤਰਾ ਆਮ ਲੋਕਾਂ ਦੇ ਮੁਕਾਬਲੇ ਲਗਪਗ ਤਿੰਨ ਗੁਣਾ ਤੱਕ ਪਾਇਆ ਗਿਆ ਹੈ। ਉਥੇ ਟਾਈਪ-2 ਡਾਇਬਟੀਜ਼ ’ਚ ਇਹ ਖ਼ਤਰਾ ਕਰੀਬ ਦੁੱਗਣਾ ਹੈ। ਇਹ ਅਧਿਐਨ ਅਮੈਰੀਕਨ ਅਕੈਡਮੀ ਆਫ ਨਿਊਰੋਲਾਜੀ ਦੇ ਜਰਨਲ ਨਿਊਰੋਲਾਜੀ ਵਿਚ ਪ੍ਰਕਾਸ਼ਤ ਹੋਇਆ ਹੈ, ਜਿਸ ਨੇ ਇਸ ਖ਼ਤਰੇ ਨੂੰ ਲੈ ਕੇ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ। ਕਰੀਬ 2.8 ਲੱਖ ਲੋਕਾਂ ’ਤੇ ਕੀਤੇ ਗਏ ਇਸ ਅਧਿਐਨ ਵਿਚ ਸਾਫ ਦਿਸਿਆਹੈ ਕਿ ਡਾਇਬਟੀਜ਼ ਨਾਲ ਜੂਝ ਰਹੇ ਲੋਕਾਂ ਵਿਚ ਡਿਮੈਂਸ਼ੀਆ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਖੋਜਕਰਤਾ ਜੈਨੀਫਰ ਵੀਵ ਮੁਤਾਬਕ ਆਧੁਨਿਕ ਇਲਾਜ ਸਦਕਾ ਟਾਈਪ-ਵੰਨ ਡਾਇਬਟੀਜ਼ ਦੇ ਪੀੜਤ ਹੁਣ ਮੁਕਾਬਲਤਨ ਲੰਮਾ ਜੀਵਨ ਜੀਅ ਰਹੇ ਹਨ ਪਰ ਇਸ ਦੇ ਨਾਲ ਹੀ ਦਿਮਾਗ਼ ’ਤੇ ਇਸ ਦੇ ਡੂੰਘੇ ਅਸਰ ਜ਼ਾਹਰ ਹੋ ਰਹੇ ਹਨ। ਖ਼ਾਸਕਰ 65 ਸਾਲਾਂ ਤੋਂ ਵੱਧ ਦੀ ਉਮਰ ਵਾਲੇ ਲੋਕਾਂ ਵਿਚ ਇਸ ਦਾ ਅਸਰ ਪ੍ਰਤੱਖ ਹੈ।
ਹਾਲਾਂਕਿ ਵਿਗਿਆਨਕਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਸਿੱਧਾ ਕਾਰਨ ਤੇ ਨਤੀਜੇ ਨਾਲ ਜੁੜਿਆ ਮਾਮਲਾ ਨਹੀਂ ਬਲਕਿ ਮਜ਼ਬੂਤ ਕੜੀ ਹੈ। ਯਾਨੀ, ਡਾਇਬਟੀਜ਼ ਸਿੱਧੇ ਡਿਮੈਂਸ਼ੀਆ ਦੀ ਵਜ੍ਹਾ ਸਾਬਿਤ ਨਹੀਂ ਹੋਈ ਪਰ ਦੋਵਾਂ ਵਿਚਾਲੇ ਡੂੰਘਾ ਅਸਰ ਜ਼ਰੂਰ ਪਾਇਆ ਗਿਆ ਹੈ। ਮਾਹਿਰਾਂ ਮੁਤਾਬਕ ਲੰਮੇਂ ਸਮੇਂ ਤੱਕ ਬਲੱਡ ਸ਼ੂਗਰ ਦਾ ਅਸੰਤੁਲਨ, ਨਸਾਂ ਵਿਚ ਨੁਕਸਾਨ ਤੇ ਦਿਮਾਗ਼ ਵਿਚ ਖ਼ੂਨ ਪ੍ਰਵਾਹ ਦੀ ਕਮੀ ਜਿਹੇ ਕਾਰਨ ਇਸ ਜੋਖਮ ਨੂੰ ਵਧਾ ਸਕਦੇ ਹਨ। ਯਾਨੀ ਟਾਈਪ-ਵੰਨ ਡਾਇਬਟੀਜ਼ ਨੂੰ ਹਲਕੇ ਵਿਚ ਲੈਣਾ ਹੁਣ ਖ਼ਤਰਨਾਕ ਹੋ ਸਕਦਾ ਹੈ। ਸਮਾਂ ਰਹਿੰਦੇ ਕੰਟਰੋਲ, ਨਿਯਮਤ ਜਾਂਚ ਤੇ ਸੰਤੁਲਤ ਜੀਵਨਸ਼ੈਲੀ ਅਪਨਾ ਕੇ ਇਸ ਵੱਧਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।