Covid ਵੈਕਸੀਨ ਦਾ ਜਣੇਪਾ ਸਮਰੱਥਾ ’ਚ ਕਮੀ ਨਾਲ ਕੋਈ ਸਬੰਧ ਨਹੀਂ, ਇੰਟਰਨੈੱਟ ਮੀਡੀਆ 'ਤੇ ਫੈਲੀਆਂ ਗਲਤ ਜਾਣਕਾਰੀਆਂ ਨੂੰ ਵਿਗਿਆਨ ਨੇ ਨਕਾਰਿਆ
ਮਹਾਂਮਾਰੀ ਦੇ ਬਾਅਦ ਦੇ ਪੜਾਅ ’ਚ, ਸਵੀਡਨ ਸਣੇ ਕੁਝ ਦੇਸ਼ਾਂ ’ਚ ਜਨਮੇ ਬੱਚਿਆਂ ਦੀ ਸੰਖਿਆ ’ਚ ਕਮੀ ਆਈ। ਇਸ ਤੋਂ ਇਹ ਸਵਾਲ ਉਠਿਆ ਕਿ ਕੀ ਇਹ ਨਵੇਂ ਟੀਕਿਆਂ ਕਰਕੇ ਹੋ ਸਕਦਾ ਹੈ। ਸਵੀਡਨ ਦੇ ਲਿੰਕੋਪਿੰਗ ਯੂਨੀਵਰਸਿਟੀ ’ਚ ਸਮਾਜਿਕ ਮੈਡੀਕਲ ਦੇ ਪ੍ਰੋਫੈਸਰ ਟੋਮਾਸ ਟਿਮਪਕਾ ਨੇ ਕਿਹਾ, ‘ਸਾਡਾ ਸਿੱਟਾ ਇਹ ਹੈ ਕਿ ਕੋਵਿਡ-19 ਵਿਰੁੱਧ ਵੈਕਸੀਨ ਦਾ ਮਹਾਂਮਾਰੀ ਦੌਰਾਨ ਜਨਮ ਦਰ ’ਚ ਕਮੀ ਦੇ ਪਿੱਛੇ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ।’ ਇਹ ਖੋਜ ਕਮਿਊਨੀਕੇਸ਼ਨਜ਼ ਮੈਡੀਸਿਨ ਪੱਤਰਿਕਾ ’ਚ ਪ੍ਰਕਾਸ਼ਿਤ ਕੀਤੀ ਗਈ ਹੈ।
Publish Date: Mon, 02 Mar 2026 09:45 AM (IST)
Updated Date: Mon, 02 Mar 2026 09:49 AM (IST)

ਨਵੀਂ ਦਿੱਲੀ, ਆਈਏਐੱਨਐੱਸ : ਕੋਵਿਡ ਵੈਕਸੀਨ ਨਾਲ ਜਣੇਪਾ ਸਮਰੱਥਾ ’ਚ ਕਮੀ ਆਉਣ ਦੇ ਕਈ ਦਾਵਿਆਂ ਦੇ ਬਾਵਜੂਦ ਇਕ ਅਧਿਐਨ ਤੋਂ ਪਤਾ ਲੱਗਿਆ ਕਿ ਵੈਕਸੀਨ ਦਾ ਜਨਮ ਦਰ ’ਚ ਕਮੀ ਨਾਲ ਕੋਈ ਸੰਬੰਧ ਨਹੀਂ ਹੈ। ਇਸ ਖੋਜ ’ਚ 60,000 ਔਰਤਾਂ ਸ਼ਾਮਲ ਸਨ। ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ, ਖਾਸ ਕਰਕੇ ਇੰਟਰਨੈੱਟ ਮੀਡੀਆ ’ਤੇ ਅਫਵਾਹਾਂ ਫੈਲਾ ਰਹੇ ਸਨ ਕਿ ਵੈਕਸੀਨ ਲਗਾਉਣ ਨਾਲ ਗਰਭਵਤੀ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਮਹਾਂਮਾਰੀ ਦੇ ਬਾਅਦ ਦੇ ਪੜਾਅ ’ਚ, ਸਵੀਡਨ ਸਣੇ ਕੁਝ ਦੇਸ਼ਾਂ ’ਚ ਜਨਮੇ ਬੱਚਿਆਂ ਦੀ ਸੰਖਿਆ ’ਚ ਕਮੀ ਆਈ। ਇਸ ਤੋਂ ਇਹ ਸਵਾਲ ਉਠਿਆ ਕਿ ਕੀ ਇਹ ਨਵੇਂ ਟੀਕਿਆਂ ਕਰਕੇ ਹੋ ਸਕਦਾ ਹੈ। ਸਵੀਡਨ ਦੇ ਲਿੰਕੋਪਿੰਗ ਯੂਨੀਵਰਸਿਟੀ ’ਚ ਸਮਾਜਿਕ ਮੈਡੀਕਲ ਦੇ ਪ੍ਰੋਫੈਸਰ ਟੋਮਾਸ ਟਿਮਪਕਾ ਨੇ ਕਿਹਾ, ‘ਸਾਡਾ ਸਿੱਟਾ ਇਹ ਹੈ ਕਿ ਕੋਵਿਡ-19 ਵਿਰੁੱਧ ਵੈਕਸੀਨ ਦਾ ਮਹਾਂਮਾਰੀ ਦੌਰਾਨ ਜਨਮ ਦਰ ’ਚ ਕਮੀ ਦੇ ਪਿੱਛੇ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ।’ ਇਹ ਖੋਜ ਕਮਿਊਨੀਕੇਸ਼ਨਜ਼ ਮੈਡੀਸਿਨ ਪੱਤਰਿਕਾ ’ਚ ਪ੍ਰਕਾਸ਼ਿਤ ਕੀਤੀ ਗਈ ਹੈ। ਅਧਿਐਨ ’ਚ ਦੇਖਿਆ ਗਿਆ ਕਿ ਟੀਕਾ ਲਵਾ ਚੁੱਕੀਆਂ ਅਤੇ ਟੀਕਾ ਨਾ ਲਵਾਉਣ ਵਾਲੀਆਂ ਔਰਤਾਂ ’ਚ ਜਨਮ ਅਤੇ ਗਰਭਪਾਤ ਦੀ ਦਰ ’ਚ ਕੋਈ ਮਹੱਤਵਪੂਰਣ ਫਰਕ ਨਹੀਂ ਹੈ। ਟੋਮਾਸ ਨੇ ਕਿਹਾ, "ਸਾਨੂੰ ਔਰਤਾਂ ਦੀ ਜਨਮ ਦਰ ’ਚ ਕੋਈ ਫਰਕ ਨਹੀਂ ਦਿਸਦਾ। ਅਸੀਂ ਗਰਭਵਤੀ ਹੋਣ ਵਾਲੀਆਂ ਮਹਿਲਾਵਾਂ ’ਚ ਦਰਜ ਸਾਰੇ ਗਰਭਪਾਤਾਂ ਦਾ ਵੀ ਅਧਿਐਨ ਕੀਤਾ ਹੈ ਅਤੇ ਸਾਨੂੰ ਦੋਹਾਂ ਸਮੂਹਾਂ ’ਚ ਕੋਈ ਫਰਕ ਨਹੀਂ ਦਿੱਸਿਆ।