Corona Infection : ਗਰਭਵਤੀਆਂ ਲਈ ਕੋਰੋਨਾ ਮੌਤ ਦਾ ਖ਼ਤਰਾ 20 ਗੁਣਾ ਵਧਾਉਂਦਾ ਹੈ
ਵਾਸ਼ਿੰਗਟਨ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ 2100 ਗਰਭਵਤੀ ਔਰਤਾਂ 'ਤੇ ਕੀਤੇ ਗਏ ਇਕ ਅਧਿਐਨ ਤੋਂ ਇਹ ਸਿੱਟਾ ਕੱਢਿਆ ਗਿਆ ਹੈ। ਇਸ ਦੇ ਮੁਤਾਬਕ ਪਿਛਲੇ ਸਾਲ ਅਪ੍ਰੈਲ ਤੋਂ ਅਗਸਤ ਵਿਚਲੇ ਕਰਵਾਈ ਗਈ ਖੋਜ 'ਚ ਦੋ ਸਮੂਹਾਂ ਵਿਚਾਲੇ ਤੁਲਨਾਤਮਕ ਅਧਿਐਨ ਕੀਤਾ ਗਿਆ।
Publish Date: Fri, 23 Apr 2021 08:16 PM (IST)
Updated Date: Sat, 24 Apr 2021 07:13 AM (IST)
ਨਿਊਯਾਰਕ (ਆਈਏਐੱਨਐੱਸ) : ਕੌਮਾਂਤਰੀ ਪੱਧਰ 'ਤੇ ਕੀਤੇ ਗਏ ਸਰਵੇ 'ਚ ਪਾਇਆ ਗਿਆ ਕਿ ਗਰਭਵਤੀ ਔਰਤਾਂ ਨੂੰ ਕੋਰੋਨਾ ਇਨਫੈਕਸ਼ਨ ਹੋਣ 'ਤੇ ਜਣੇਪੇ ਦੌਰਾਨ ਉਨ੍ਹਾਂ ਦੀ ਮੌਤ ਦਾ ਖ਼ਤਰਾ 20 ਗੁਣਾ ਵੱਧ ਜਾਂਦਾ ਹੈ।
ਵਾਸ਼ਿੰਗਟਨ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ 2100 ਗਰਭਵਤੀ ਔਰਤਾਂ 'ਤੇ ਕੀਤੇ ਗਏ ਇਕ ਅਧਿਐਨ ਤੋਂ ਇਹ ਸਿੱਟਾ ਕੱਢਿਆ ਗਿਆ ਹੈ। ਇਸ ਦੇ ਮੁਤਾਬਕ ਪਿਛਲੇ ਸਾਲ ਅਪ੍ਰੈਲ ਤੋਂ ਅਗਸਤ ਵਿਚਲੇ ਕਰਵਾਈ ਗਈ ਖੋਜ 'ਚ ਦੋ ਸਮੂਹਾਂ ਵਿਚਾਲੇ ਤੁਲਨਾਤਮਕ ਅਧਿਐਨ ਕੀਤਾ ਗਿਆ।
ਇਕ ਸਮੂਹ ਦੀਆਂ ਗਰਭਵਤੀ ਔਰਤਾਂ ਕੋਰੋਨਾ ਤੋਂ ਪੀੜਤ ਸਨ ਜਦੋਂ ਕਿ ਦੂਸਰੇ ਸਮੂਹ ਦੀਆਂ ਔਰਤਾਂ ਨੂੰ ਅਜਿਹੀ ਕੋਈ ਇਨਫੈਕਸ਼ਨ ਨਹੀਂ ਸੀ। ਜਾਮਾ ਪੇਟਿਆਟਿ੍ਕਸ ਜਰਨਲ 'ਚ ਪ੍ਰਕਾਸ਼ਿਤ ਖੋਜ 'ਚ ਦੱਸਿਆ ਗਿਆ ਹੈ ਕਿ ਮਾਂ ਅਤੇ ਬੱਚੇ ਦੀ ਮੌਤ ਦੇ ਖ਼ਤਰੇ ਤੋਂ ਇਲਾਵਾ ਉਨ੍ਹਾਂ ਨੂੰ ਸਮੇਂ ਤੋਂ ਪਹਿਲਾ ਜਣੇਪਾ ਆਦਿ ਦੀਆਂ ਤਕਲੀਫਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ।