Coronavirus : ਰਿਪੋਰਟ ਮੁਤਾਬਕ ਵੈਕਸੀਨ ਆਉਣ ਤੋਂ ਬਾਅਦ ਜ਼ਿੰਦਗੀ ਦਾ ਹਿੱਸਾ ਬਣ ਸਕਦੈ ਕੋਰੋਨਾ
ਅਮਰੀਕੀ ਅਖਬਾਰ ਦਿ ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਮੁਤਾਬਕ ਵਿਸ਼ਵ ਮਹਾਮਾਰੀ ਕੋਵਿਡ-19 ਦੀ ਵੈਕਸੀਨ ਵਿਕਸਤ ਤੇ ਬਾਜ਼ਾਰ 'ਚ ਲਿਆਂਦੇ ਜਾਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਸਾਲਾਂ ਤਕ ਇੱਥੇ ਰਹਿਣ ਵਾਲਾ ਹੈ।
Publish Date: Thu, 28 May 2020 06:40 PM (IST)
Updated Date: Thu, 28 May 2020 06:57 PM (IST)
ਵਾਸ਼ਿੰਗਟਨ (ਏਐੱਨਆਈ) : ਅਮਰੀਕੀ ਅਖਬਾਰ ਦਿ ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਮੁਤਾਬਕ ਵਿਸ਼ਵ ਮਹਾਮਾਰੀ ਕੋਵਿਡ-19 ਦੀ ਵੈਕਸੀਨ ਵਿਕਸਤ ਤੇ ਬਾਜ਼ਾਰ 'ਚ ਲਿਆਂਦੇ ਜਾਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਸਾਲਾਂ ਤਕ ਇੱਥੇ ਰਹਿਣ ਵਾਲਾ ਹੈ। ਇਹ ਮਹਾਮਾਰੀ ਐੱਚਆਈਵੀ, ਚੇਚਕ ਵਾਂਗ ਹਮੇਸ਼ਾ ਰਹਿਣ ਵਾਲੀ ਹੈ।
ਅਮਰੀਕੀ ਰੋਜ਼ਾਨਾ ਅਖਬਾਰ ਮੁਤਾਬਕ ਵਿਸ਼ਵ ਮਹਾਮਾਰੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਲੰਬੇ ਸਮੇਂ ਤਕ ਰਹਿਣ ਦੀ ਸੰਭਾਵਨਾ ਹੈ। ਹੁਣ ਇਹ ਵੀ ਦੇਖਣਾ ਪਵੇਗਾ ਕਿ ਅਮਰੀਕਾ 'ਚ ਕੋਰੋਨਾ ਇਨਫੈਕਸ਼ਨ ਦਾ ਅਗਲਾ ਪੜਾਅ ਕਿਵੇਂ ਰਹਿੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਨਫੈਕਸ਼ਨ ਨੂੰ ਲੈ ਕੇ ਹਰ ਪਾਸੇ ਫੈਲੀ ਬੇਯਕੀਨੀ ਦਰਮਿਆਨ ਤੈਅ ਹੋ ਗਿਆ ਹੈ ਕਿ ਨੋਵਲ ਕੋਰੋਨਾ ਵਾਇਰਸ ਭਵਿੱਖ 'ਚ ਵੀ ਰਹਿਣ ਵਾਲਾ ਹੈ। ਮੌਜੂਦਾ ਸਮੇਂ 'ਚ ਕੋਰੋਨਾ ਵਾਇਰਸ ਮਹਾਮਾਰੀ ਦੀਆਂ ਚਾਰ ਕਿਸਮਾਂ ਹਨ ਜਿਨ੍ਹਾਂ ਨਾਲ ਸਰਦੀ-ਜੁਕਾਮ ਹੁੰਦਾ ਹੈ ਪਰ ਨੋਵਲ ਕੋੋਰੋਨਾ ਵਾਇਰਸ ਤੋਂ ਪੈਦਾ ਕੋਵਿਡ-19 ਬਿਮਾਰੀ ਪੰਜਵੀਂ ਹੈ।
ਕੋਵਿਡ-19 ਦੇ ਰਹਿਣ ਦੇ ਬਾਵਜੂਦ ਬਹੁਤ ਸਾਰੇ ਲੋਕ ਉਸ ਤੋਂ ਇਨਫੈਕਟਿਡ ਨਹੀਂ ਹੋਣਗੇ ਬਲਕਿ ਇਨਫੈਕਸ਼ਨ ਹੋਣ ਨੂੰ ਲੈ ਕੇ ਸ਼ੱਕ 'ਚ ਰਹਿਣਗੇ। ਸ਼ਿਕਾਗੋ ਯੂਨੀਵਰਸਿਟੀ ਦੀ ਮਹਾਮਾਰੀ ਮਾਹਿਰ ਤੇ ਕ੍ਰਾਂਤੀਕਾਰੀ ਜੀਵ ਵਿਗਿਆਨੀ ਸਾਰਾ ਕੋਬੇ ਨੇ ਕਿਹਾ ਕਿ ਇਹ ਵਾਇਰਸ ਇੱਥੇ ਰਹਿਣ ਵਾਲਾ ਹੈ। ਇਸ ਲਈ ਹੁਣ ਸਵਾਲ ਇਹ ਹੈ ਕਿ ਅਸੀਂ ਇਸ ਤੋਂ ਸੁਰੱਖਿਅਤ ਕਿਵੇਂ ਰਹਿ ਸਕਦੇ ਹਾਂ। ਮਾਹਿਰਾਂ ਦਾ ਕਹਿਣਾ ਹੈ ਕਿ ਵਿਸ਼ਵ ਮਹਾਮਾਰੀਆਂ ਨਾਲ ਨਜਿੱਠਣ ਲਈ ਸਰਹੱਦਾਂ ਤੋਂ ਪਰ੍ਹੇ ਲਗਾਤਾਰ ਕੋਸ਼ਿਸ਼ਾਂ ਤੇ ਸਿਆਸੀ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ। ਅਜਿਹੇ 'ਚ ਦੁਨੀਆ ਜਦੋਂ ਵਿਸ਼ਵ ਮਹਾਮਾਰੀ ਦੇ ਵਿਚਾਰ ਤੋਂ ਵਾਕਿਫ ਭਰ ਹੋਈ ਹੈ, ਕੁਝ ਅਮਰੀਕੀ ਸੂਬੇ ਆਪਣੇ ਅਰਥਚਾਰਿਆਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਲਈ ਉਤਾਰੂ ਹਨ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਸਾਬਕਾ ਡਾਇਰੈਕਟਰ ਟਾਮ ਫ੍ਰੀਡਨ ਨੇ ਕਿਹਾ ਕਿ ਇਹ ਇਸ ਤਰ੍ਹਾਂ ਹੀ ਹੈ, ਜਿਵੇਂ ਸਾਨੂੰ ਧਿਆਨ ਨਾ ਦੇਣ ਦੀ ਬਿਮਾਰੀ ਹੋ ਗਈ ਹੋਵੇ। ਅਸੀਂ ਜੋ ਕੁਝ ਵੀ ਕਰ ਰਹੇ ਹਾਂ, ਉਹ ਇਸ ਮਹਾਮਾਰੀ ਨੂੰ ਰੋਕਣ 'ਚ ਬਹੁਤ ਮਾਮੂਲੀ ਕਦਮ ਹੈ।
ਇਸ ਦੌਰਾਨ ਅਮਰੀਕਾ ਹੋਰਨਾਂ ਦੇਸ਼ਾਂ ਨਾਲ ਰਲ ਕੇ ਇਕ ਵੈਕਸੀਨ ਬਣਾ ਰਿਹਾ ਹੈ। ਇਸ ਨੂੰ ਇਸ ਮਹਾਮਾਰੀ ਤੋਂ ਛੁਟਕਾਰਾ ਪਾਉਣ ਦਾ ਹੱਲ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਸ ਪੱਧਰ ਦੀ ਕਾਮਯਾਬੀ ਪਾਉਣ 'ਚ ਦੁਨੀਆ ਨੂੰ ਸਿਰਫ਼ ਇਕ ਵਾਰੀ ਸਫਲਤਾ ਮਿਲੀ ਹੈ। ਇਸ ਤੋਂ ਬਾਵਜੂਦ ਦੋ ਸਦੀਆਂ 'ਚ ਚੇਚਕ ਨਾਲ ਕਰੋੜਾਂ ਲੋਕਾਂ ਦੀ ਮੌਤ ਹੋ ਗਈ।
ਅਮਰੀਕੀ ਕੇਂਦਰ ਸਰਕਾਰ ਦੇ ਵੈਕਸੀਨ ਖੋਜ ਕੇਂਦਰ ਦੇ ਡਿਪਟੀ ਡਾਇਰੈਕਟਰ ਬਾਰਨੀ ਗ੍ਰਾਹਮ ਨੇ ਕਿਹਾ ਕਿ ਵੈਕਸੀਨ ਬਣਾਉਣ ਤੇ ਲਾਉਣ ਦੀ ਪ੍ਰਕਿਰਿਆ 'ਚ 10 ਸਾਲ ਲੱਗ ਜਾਣਗੇ। ਕੀ ਵੈਕਸੀਨ 2021 ਦੀਆਂ ਸਰਦੀਆਂ 'ਚ ਜਾਂ ਫਿਰ 2022 ਤਕ ਤਿਆਰ ਹੋ ਸਕੇਗੀ, ਅਸੀਂ ਇਸ 'ਤੇ ਚਰਚਾ ਕਰਦੇ ਹਾਂ।