ਭਾਰਤ ’ਚ ਸ਼ੂਗਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਹ ਇੱਕ ਅਜਿਹੀ ਬਿਮਾਰੀ ਹੈ ਜਿਸਦਾ ਕੋਈ ਇਲਾਜ ਨਹੀਂ ਹੈ। ਹਾਲਾਂਕਿ ਦਵਾਈਆਂ ਦੀ ਮਦਦ ਨਾਲ ਇਸ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ....

ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤੀ ਰਸੋਈ ’ਚ ਕਈ ਤਰ੍ਹਾਂ ਦੇ ਮਸਾਲੇ ਵਰਤੇ ਜਾਂਦੇ ਹਨ। ਲੋਕ ਇਨ੍ਹਾਂ ਮਸਾਲਿਆਂ ਦੀ ਵਰਤੋਂ ਭੋਜਨ ਦਾ ਸਵਾਦ ਵਧਾਉਣ ਲਈ ਕਰਦੇ ਹਨ। ਹਾਲਾਂਕਿ ਇਹ ਮਸਾਲੇ ਸਵਾਦ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਵੀ ਬਹੁਤ ਫ਼ਾਇਦੇ ਦਿੰਦੇ ਹਨ। ਧਨੀਆ ਇਨ੍ਹਾਂ ਮਸਾਲਿਆਂ 'ਚੋਂ ਇਕ ਹੈ ਜਿਸ ਦੀ ਵਰਤੋਂ ਜ਼ਿਆਦਾਤਰ ਲੋਕ ਭੋਜਨ 'ਚ ਕਰਦੇ ਹਨ। ਧਨੀਆ ਆਮ ਤੌਰ 'ਤੇ ਪੱਤਿਆਂ, ਬੀਜਾਂ ਜਾਂ ਪਾਊਡਰ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਧਨੀਆ ਪਾਊਡਰ ਭਾਰਤੀ ਪਕਵਾਨਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਨਾਲ ਹੀ ਕਈ ਲੋਕ ਇਸ ਦੇ ਬੀਜਾਂ ਦੀ ਵਰਤੋਂ ਵੀ ਕਰਦੇ ਹਨ।
ਧਨੀਏ ਦੇ ਬੀਜ ਮੋਟੇ ਤੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦਾ ਸਵਾਦ ਕਾਫ਼ੀ ਕੌੜਾ ਹੁੰਦਾ ਹੈ। ਹਾਲਾਂਕਿ ਰਸੋਈ ’ਚ ਇੱਕ ਪ੍ਰਸਿੱਧ ਮਸਾਲਾ ਹੋਣ ਤੋਂ ਇਲਾਵਾ, ਇਹ ਇਸਦੇ ਔਸ਼ਧੀ ਗੁਣਾਂ ਲਈ ਵੀ ਜਾਣਿਆ ਜਾਂਦਾ ਹੈ। ਜੇਕਰ ਤੁਸੀਂ ਧਨੀਏ ਦੇ ਇਨ੍ਹਾਂ ਫ਼ਾਇਦਿਆਂ ਤੋਂ ਅਣਜਾਣ ਹੋ ਤਾਂ ਆਓ ਜਾਣਦੇ ਹਾਂ ਇਸ ਦੇ ਕੁਝ ਫਾਇਦੇ।
ਪਾਚਨ ਤੰਤਰ ਨੂੰ ਬਣਾਉਂਦਾ ਹੈ ਬਿਹਤਰ
ਧਨੀਏ ਦੇ ਬੀਜ ਐਂਟੀ-ਆਕਸੀਡੈਂਟ ਗੁਣਾਂ ਤੇ ਡਾਈਡਰੀ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਲਿਵਰ ਨੂੰ ਹੈਲਦੀ ਬਣਾ ਕੇ ਉਸ ਦੇ ਕੰਮਕਾਜ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਇਹ ਡਾਇਜੇਸਟਿਵ ਕੰਪਾਉਂਡ ਤੇ ਜੂਸ ਨੂੰ ਬਣਾਉਣ ’ਚ ਵੀ ਮਦਦ ਕਰਦਾ ਹੈ ਜਿਸ ਨਾਲ ਪਾਚਨ ਕਿਰਿਆ ਨੂੰ ਸੁਵਿਧਾਜਨਕ ਹੁੰਦੀ ਹੈ। ਜੇ ਤੁਸੀਂ ਅਕਸਰ ਬਦਹਜ਼ਮੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਨੂੰ ਖ਼ੁਰਾਕ ਦਾ ਹਿੱਸਾ ਬਣਾ ਸਕਦੇ ਹੋ।
ਸਕਿਨ ਦੀ ਸਮੱਸਿਆਵਾਂ ਨੂੰ ਕਰਦਾ ਦੂਰ
ਕੈਲੀਫੋਰਨੀਆ ਯੂਨੀਵਰਸਿਟੀ ਆਫ਼ ਆਯੁਰਵੇਦ ਦੀ ਖੋਜ ਅਨੁਸਾਰ ਧਨੀਏ ਦੇ ਬੀਜ ਚਮੜੀ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਜਿਵੇਂ ਕਿ ਚੰਬਲ, ਖਾਰਸ਼ ਵਾਲੀ ਚਮੜੀ, ਧੱਫੜ ਤੇ ਸੋਜ ਨੂੰ ਠੀਕ ਕਰਨ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਹੁੰਦੇ ਹਨ ਕਿਉਂਕਿ ਉਨ੍ਹਾਂ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਹ ਮੂੰਹ ਦੇ ਛਾਲਿਆਂ ਤੇ ਜ਼ਖ਼ਮਾਂ ਨੂੰ ਠੀਕ ਕਰਨ ਲਈ ਵੀ ਜਾਣਿਆ ਜਾਂਦਾ ਹੈ।
ਸ਼ੂਗਰ ਲਈ ਫ਼ਾਇਦੇਮੰਦ
ਭਾਰਤ ’ਚ ਸ਼ੂਗਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਹ ਇੱਕ ਅਜਿਹੀ ਬਿਮਾਰੀ ਹੈ ਜਿਸਦਾ ਕੋਈ ਇਲਾਜ ਨਹੀਂ ਹੈ। ਹਾਲਾਂਕਿ ਦਵਾਈਆਂ ਦੀ ਮਦਦ ਨਾਲ ਇਸ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਦ ਬ੍ਰਿਟਿਸ਼ ਜਰਨਲ ਆਫ ਨਿਊਟ੍ਰਿਸ਼ਨ ’ਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਧਨੀਏ ਦੇ ਬੀਜਾਂ ਦੇ ਐਬਸਟਰੈਕਟ ਵਿੱਚ ਅਜਿਹੇ ਮਿਸ਼ਰਣ ਹੁੰਦੇ ਹਨ ਜੋ ਹਾਈਪਰਗਲਾਈਸੀਮਿਕ, ਇਨਸੁਲਿਨ ਛੱਡਣ ਵਾਲੇ ਤੇ ਇਨਸੁਲਿਨ ਵਰਗੇ ਹੁੰਦੇ ਹਨ ਜੋ ਕਿਸੇ ਦੇ ਗਲੂਕੋਜ਼ ਦੇ ਪੱਧਰ ਨੂੰ ਨਿਯੰਤਰਿਤ ਰੱਖਣ ਵਿੱਚ ਮਦਦ ਕਰਦੇ ਹਨ।
ਵਾਲਾਂ ਦੀ ਵਧਾਉਂਦਾ ਹੈ ਗ੍ਰੋਥ
ਜੇ ਤੁਸੀਂ ਕਮਜ਼ੋਰ, ਡਿਗਦੇ ਤੇ ਝੜਦੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਧਨੀਏ ਦੇ ਬੀਜ ਇਸ ’ਚ ਮਦਦਗਾਰ ਸਾਬਤ ਹੋ ਸਕਦੇ ਹਨ। ਧਨੀਏ ਦੇ ਬੀਜ ਵਾਲਾਂ ਨੂੰ ਝੜਨ ਤੋਂ ਰੋਕਦੇ ਤੇ ਨਵੇਂ ਵਾਲਾਂ ਦੇ ਵਿਕਾਸ ਲਈ ਜੜਾਂ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰਦਾ ਹੈ। ਇਹ ਵਾਲਾਂ ਦੇ ਰੋਮਾਂ ਨੂੰ ਮਜ਼ਬੂਤ ਕਰ ਵਾਲਾਂ ਨੂੰ ਝੜਨ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ।
ਕੋਲੇਸਟ੍ਰੋਲ ਲੈਵਲ ਕਰੇ ਕੰਟਰੋਲ
ਕੋਲੇਸਟ੍ਰੋਲ ਦਾ ਵਧਿਆ ਹੋਇਆ ਪੱਧਰ ਸਾਡੀ ਸਿਹਤ ਲਈ ਕਾਫ਼ੀ ਹਾਨੀਕਾਰਕ ਸਾਬਤ ਹੁੰਦਾ ਹੈ। ਇਸ ’ਚ ਦਿਲ ਨਾਲ ਜੁੜੀ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਨਾਲ ਹੀ ਇਹ ਸਟ੍ਰੋਕ ਦੀ ਵਜ੍ਹਾਂ ਵੀ ਬਣ ਸਕਦਾ ਹੈ। ਅਜਿਹੇ 'ਚ ਸਰੀਰ 'ਚ ਵਧੇ ਹੋਏ ਕੋਲੇਸਟ੍ਰੋਲ ਨੂੰ ਕੰਟਰੋਲ 'ਚ ਰੱਖਣਾ ਜ਼ਰੂਰੀ ਹੈ। ਇਸ ਲਈ ਤੁਸੀਂ ਧਨੀਏ ਦੇ ਬੀਜਾਂ ਦੀ ਵੀ ਵਰਤੋਂ ਕਰ ਸਕਦੇ ਹੋ। ਦਰਅਸਲ ਧਨੀਏ ਦੇ ਬੀਜਾਂ ’ਚ ਕੋਰੀਐਂਡ੍ਰਿਨ ਨਾਮਕ ਇੱਕ ਕੰਪਾਉਂਡ ਹੁੰਦਾ ਹੈ ਜੋ ਲਿਪਿਡ ਪਾਚਨ ਦੀ ਪ੍ਰਕਿਰਿਆ ਨੂੰ ਨਿਯੰਤਰਿਤ ਕਰਦਾ ਹੈ ਜੋ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ।