- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Diabetes ਦੇ ਮਰੀਜ਼ਾਂ 'ਚ ਅਕਸਰ ਬਲੱਡ ਸਰਕੂਲੇਸ਼ਨ ਦੀ ਸਮੱਸਿਆ ਹੁੰਦੀ ਹੈ, ਕਿਉਂਕਿ ਹਾਈ ਸ਼ੂਗਰ ਕਾਰਨ ਨਾੜੀਆਂ (nerves) ਨੂੰ ਨੁਕਸਾਨ ਹੋਣ ਲੱਗਦਾ ਹੈ। ਨਾਰੀਅਲ ਪਾਣੀ ਖ਼ੂਨ ਦੀਆਂ ਨਾੜਾਂ ਨੂੰ ਫੈਲਾਉਣ "ਚ ਮਦਦ ਕਰਦਾ ਹੈ ਜਿਸ ਨਾਲ ਸਰੀਰ ਵਿਚ ਖੂਨ ਦਾ ਵਹਾਅ ਬਿਹਤਰ ਹੁੰਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਡਾਇਬੀਟੀਜ਼ (Diabetes) ਇਕ ਅਜਿਹੀ ਸਥਿਤੀ ਹੈ ਜਿਸ ਵਿਚ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਅਜਿਹੇ 'ਚ ਅਕਸਰ ਲੋਕ ਮੰਨਦੇ ਹਨ ਕਿ ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਕੁਝ ਵੀ ਮਿੱਠਾ ਨਹੀਂ ਖਾਣਾ ਚਾਹੀਦਾ। ਪਰ ਕੀ ਨਾਰੀਅਲ ਪਾਣੀ ਵੀ ਡਾਇਬੀਟੀਜ਼ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੈ?
ਇਹ ਸਵਾਲ ਅਕਸਰ ਮਰੀਜ਼ਾਂ ਦੇ ਮਨ ਵਿਚ ਆਉਂਦਾ ਹੈ ਕਿ ਕੀ ਉਹ ਤਾਜ਼ਾ ਨਾਰੀਅਲ ਪਾਣੀ ਪੀ ਸਕਦੇ ਹਨ ਜਾਂ ਨਹੀਂ (Can We Drink Coconut Water in Diabetes)? ਅਸਲ ਵਿਚ, ਇਸ ਸਵਾਲ ਦਾ ਜਵਾਬ ਜਾਣਨ ਲਈ ਤੁਹਾਨੂੰ ਨਾਰੀਅਲ ਪਾਣੀ ਦੇ ਗਲਾਈਸੈਮਿਕ ਇੰਡੈਕਸ, ਫਾਇਦਿਆਂ ਤੇ ਸਾਵਧਾਨੀਆਂ ਬਾਰੇ ਜਾਣਨਾ ਹੋਵੇਗਾ। ਆਓ ਜਾਣਦੇ ਹਾਂ ਇਸ ਬਾਰੇ।
ਜੀ ਹਾਂ, ਡਾਇਬਿਟੀਜ਼ ਦੇ ਮਰੀਜ਼ ਸੀਮਤ ਮਾਤਰਾ 'ਚ ਨਾਰੀਅਲ ਪਾਣੀ ਪੀ ਸਕਦੇ ਹਨ। ਇਸਦਾ ਗਲਾਈਸੈਮਿਕ ਇੰਡੈਕਸ (GI) ਲਗਪਗ 54 ਹੁੰਦਾ ਹੈ ਜੋ ਇਸਨੂੰ 'ਲੋਅ-ਜੀਆਈ' (low-GI) ਫੂਡਜ਼ ਦੀ ਸ਼੍ਰੇਣੀ 'ਚ ਰੱਖਦਾ ਹੈ। ਇਸਦਾ ਮਤਲਬ ਹੈ ਕਿ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਅਚਾਨਕ ਨਹੀਂ ਵਧਾਉਂਦਾ। ਨਾਰੀਅਲ ਪਾਣੀ 'ਚ ਕੁਦਰਤੀ ਮਿਠਾਸ ਹੁੰਦੀ ਹੈ, ਪਰ ਇਸ ਵਿਚ ਪਾਏ ਜਾਣ ਵਾਲੇ ਹੋਰ ਪੋਸ਼ਕ ਤੱਤ ਇਸਨੂੰ ਸੋਡਾ ਜਾਂ ਪੈਕ ਕੀਤੇ ਜੂਸ ਦੇ ਮੁਕਾਬਲੇ ਇਕ ਬਿਹਤਰ ਵਿਕਲਪ ਬਣਾਉਂਦੇ ਹਨ।
ਪੋਸ਼ਕ ਤੱਤਾਂ ਦਾ ਖਜ਼ਾਨਾ : ਇਸ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਮੈਂਗਨੀਜ਼ ਤੇ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੁੰਦੇ ਹਨ। ਮੈਗਨੀਸ਼ੀਅਮ ਇੰਸੁਲਿਨ ਦੀ ਸੰਵੇਦਨਸ਼ੀਲਤਾ (sensitivity) ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ।
ਬਲੱਡ ਸਰਕੂਲੇਸ਼ਨ 'ਚ ਸੁਧਾਰ : ਡਾਇਬਿਟੀਜ਼ ਦੇ ਮਰੀਜ਼ਾਂ 'ਚ ਅਕਸਰ ਬਲੱਡ ਸਰਕੂਲੇਸ਼ਨ ਦੀ ਸਮੱਸਿਆ ਹੁੰਦੀ ਹੈ, ਕਿਉਂਕਿ ਹਾਈ ਸ਼ੂਗਰ ਕਾਰਨ ਨਾੜੀਆਂ (nerves) ਨੂੰ ਨੁਕਸਾਨ ਹੋਣ ਲੱਗਦਾ ਹੈ। ਨਾਰੀਅਲ ਪਾਣੀ ਖ਼ੂਨ ਦੀਆਂ ਨਾੜਾਂ ਨੂੰ ਫੈਲਾਉਣ "ਚ ਮਦਦ ਕਰਦਾ ਹੈ ਜਿਸ ਨਾਲ ਸਰੀਰ ਵਿਚ ਖੂਨ ਦਾ ਵਹਾਅ ਬਿਹਤਰ ਹੁੰਦਾ ਹੈ।
ਭਾਰ ਕੰਟਰੋਲ ਅਤੇ ਮੈਟਾਬੌਲਿਜ਼ਮ: ਇਹ ਕੈਲੋਰੀ 'ਚ ਘੱਟ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਭਾਰ ਘਟਾਉਣ 'ਚ ਸਹਾਇਕ ਹੈ। ਬਿਹਤਰ ਮੈਟਾਬੌਲਿਜ਼ਮ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ।
ਹਾਈਡ੍ਰੇਸ਼ਨ: ਇਹ ਸਰੀਰ ਨੂੰ ਇਲੈਕਟ੍ਰੋਲਾਈਟਸ ਦਿੰਦਾ ਹੈ ਜੋ ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ) ਤੋਂ ਬਚਣ ਲਈ ਜ਼ਰੂਰੀ ਹੈ, ਖ਼ਾਸਕਰ ਗਰਮੀਆਂ ਵਿੱਚ।
ਡਾਇਬਿਟੀਜ਼ ਲਈ ਕੀ ਕਿਸੇ ਵੀ ਵਿਅਕਤੀ ਲਈ ਜ਼ਿਆਦਾ ਮਾਤਰਾ 'ਚ ਕੋਈ ਵੀ ਸਿਹਤਮੰਦ ਚੀਜ਼ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਨਾਰੀਅਲ ਪਾਣੀ ਪੀਂਦੇ ਸਮੇਂ ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:
ਮਾਤਰਾ: ਦਿਨ ਭਰ ਵਿਚ 150-200 ਮਿਲੀਲੀਟਰ (ਲਗਪਗ ਇਕ ਗਲਾਸ) ਨਾਰੀਅਲ ਪਾਣੀ ਕਾਫ਼ੀ ਹੈ।
ਸਮਾਂ: ਇਸਨੂੰ ਸਵੇਰੇ ਖਾਲੀ ਪੇਟ ਜਾਂ ਕਸਰਤ ਤੋਂ ਬਾਅਦ ਪੀਣਾ ਸਭ ਤੋਂ ਫਾਇਦੇਮੰਦ ਹੁੰਦਾ ਹੈ। ਰਾਤ ਦੇ ਸਮੇਂ ਇਸਨੂੰ ਪੀਣ ਤੋਂ ਬਚੋ।
ਮਲਾਈ ਤੋਂ ਪਰਹੇਜ਼: ਨਾਰੀਅਲ ਪਾਣੀ ਦੇ ਅੰਦਰ ਦੀ ਮਲਾਈ 'ਚ ਫੈਟ ਤੇ ਕੈਲੋਰੀ ਜ਼ਿਆਦਾ ਹੁੰਦੀ ਹੈ, ਇਸ ਲਈ ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਇਸਨੂੰ ਖਾਣ ਤੋਂ ਬਚਣਾ ਚਾਹੀਦਾ ਹੈ।
ਤਾਜ਼ਾ ਹੀ ਪੀਓ: ਹਮੇਸ਼ਾ ਕੁਦਰਤੀ, ਤਾਜ਼ੇ ਨਾਰੀਅਲ ਦਾ ਪਾਣੀ ਪੀਓ। ਬੋਤਲਬੰਦ ਜਾਂ ਡੱਬਾਬੰਦ ਨਾਰੀਅਲ ਪਾਣੀ 'ਚ ਪ੍ਰੀਜ਼ਰਵੇਟਿਵਜ਼ ਤੇ ਵਾਧੂ ਸ਼ੂਗਰ ਹੋ ਸਕਦੀ ਹੈ, ਜੋ ਖ਼ਤਰਨਾਕ ਹੈ।
ਸ਼ੂਗਰ ਲੈਵਲ ਦੀ ਜਾਂਚ: ਜੇਕਰ ਤੁਹਾਡੀ ਸ਼ੂਗਰ ਬਹੁਤ ਵਧੀ ਹੋਈ ਰਹਿੰਦੀ ਹੈ ਤਾਂ ਇਸਨੂੰ ਖੁਰਾਕ 'ਚ ਸ਼ਾਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।
ਕਿਡਨੀ ਦੀ ਸਮੱਸਿਆ: ਜੇਕਰ ਡਾਇਬਿਟੀਜ਼ ਕਾਰਨ ਕਿਡਨੀ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਨੁਕਸਾਨਦੇਹ ਹੋ ਸਕਦੀ ਹੈ। ਅਜਿਹੇ ਵਿਚ ਡਾਕਟਰ ਦੀ ਸਲਾਹ ਤੋਂ ਬਿਨਾਂ ਇਸਨੂੰ ਨਾ ਪੀਓ।
Disclaimer: ਲੇਖ 'ਚ ਦਿੱਤੀ ਗਈ ਸਲਾਹ ਤੇ ਸੁਝਾਅ ਸਿਰਫ਼ ਆਮ ਜਾਣਕਾਰੀ ਦੇ ਮਕਸਦ ਲਈ ਹਨ ਅਤੇ ਇਸ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਵਾਲ ਜਾਂ ਪਰੇਸ਼ਾਨੀ ਹੋਣ 'ਤੇ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।