- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Cervical Cancer ਦਾ ਮੁੱਖ ਕਾਰਨ HPV ਨਾਮਕ ਵਾਇਰਸ ਹੈ। ਇਹ ਵਾਇਰਸ ਸਰੀਰਕ ਸਬੰਧਾਂ ਰਾਹੀਂ ਫੈਲਦਾ ਹੈ। ਜ਼ਿਆਦਾਤਰ ਬਾਲਗ ਆਪਣੀ ਜ਼ਿੰਦਗੀ 'ਚ ਕਦੇ ਨਾ ਕਦੇ ਇਸ ਵਾਇਰਸ ਦੇ ਸੰਪਰਕ ਵਿੱਚ ਆਉਂਦੇ ਹੀ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸਰਵਾਈਕਲ ਕੈਂਸਰ (Cervical Cancer) ਔਰਤਾਂ 'ਚ ਹੋਣ ਵਾਲੀ ਇਕ ਗੰਭੀਰ ਬਿਮਾਰੀ ਹੈ। ਸਹੀ ਜਾਣਕਾਰੀ ਦੀ ਘਾਟ ਕਾਰਨ ਸਮਾਜ ਵਿਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਭੁਲੇਖੇ ਫੈਲੇ ਹੋਏ ਹਨ। ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਕੀ ਵਾਰ-ਵਾਰ ਗਰਭਵਤੀ ਹੋਣ ਨਾਲ ਸਰਵਾਈਕਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ? ਆਓ, ਜਨਵਰੀ 'ਚ ਮਨਾਏ ਜਾ ਰਹੇ Cervical Cancer Awareness Month ਦੇ ਮੌਕੇ 'ਤੇ, ਡਾ. ਅਨਾਦੀ ਪਚੌਰੀ (ਐਸੋਸੀਏਟ ਡਾਇਰੈਕਟਰ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ) ਤੋਂ ਇਸ ਵਿਸ਼ੇ ਬਾਰੇ ਵਿਸਥਾਰ ਵਿੱਚ ਸਮਝਦੇ ਹਾਂ।
ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਹਿਊਮਨ ਪੈਪੀਲੋਮਾਵਾਇਰਸ (HPV) ਨਾਂ ਦਾ ਬਹੁਤ ਹੀ ਆਮ ਵਾਇਰਸ ਹੈ। ਇਹ ਵਾਇਰਸ ਸਰੀਰਕ ਸਬੰਧਾਂ ਰਾਹੀਂ ਫੈਲਦਾ ਹੈ। ਜ਼ਿਆਦਾਤਰ ਬਾਲਗ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਇਸ ਵਾਇਰਸ ਦੇ ਸੰਪਰਕ ਵਿੱਚ ਆਉਂਦੇ ਹੀ ਹਨ।
ਜ਼ਿਆਦਾਤਰ ਔਰਤਾਂ 'ਚ ਉਨ੍ਹਾਂ ਦਾ ਇਮਿਊਨ ਸਿਸਟਮ (ਰੋਗਾਂ ਨਾਲ ਲੜਨ ਦੀ ਤਾਕਤ) ਖ਼ੁਦ ਹੀ ਇਸ ਵਾਇਰਸ ਨੂੰ ਖ਼ਤਮ ਕਰ ਦਿੰਦਾ ਹੈ। ਸਮੱਸਿਆ ਉਦੋਂ ਆਉਂਦੀ ਹੈ ਜਦੋਂ 'ਹਾਈ-ਰਿਸਕ' ਵਾਲਾ HPV ਵਾਇਰਸ ਕਈ ਸਾਲਾਂ ਤਕ ਬੱਚੇਦਾਨੀ ਦੇ ਮੂੰਹ (Cervix) 'ਚ ਬਣਿਆ ਰਹਿੰਦਾ ਹੈ। ਸਮੇਂ ਦੇ ਨਾਲ ਇਹ ਅਸਧਾਰਨ ਸੈੱਲਾਂ ਨੂੰ ਜਨਮ ਦੇ ਸਕਦਾ ਹੈ ਜੋ ਇਲਾਜ ਨਾ ਮਿਲਣ 'ਤੇ ਕੈਂਸਰ ਵਿੱਚ ਬਦਲ ਸਕਦੇ ਹਨ।
ਖੋਜਾਂ ਦੱਸਦੀਆਂ ਹਨ ਕਿ ਜਿਨ੍ਹਾਂ ਔਰਤਾਂ ਨੇ ਤਿੰਨ ਜਾਂ ਉਸ ਤੋਂ ਵੱਧ ਵਾਰ ਪੂਰੇ ਸਮੇਂ ਦੀ ਗਰਭ ਅਵਸਥਾ (Full-term pregnancy) ਪੂਰੀ ਕੀਤੀ ਹੈ, ਉਨ੍ਹਾਂ ਵਿੱਚ ਉਨ੍ਹਾਂ ਔਰਤਾਂ ਦੇ ਮੁਕਾਬਲੇ ਸਰਵਾਈਕਲ ਕੈਂਸਰ ਦਾ ਖ਼ਤਰਾ ਥੋੜ੍ਹਾ ਜ਼ਿਆਦਾ ਹੋ ਸਕਦਾ ਹੈ ਜੋ ਕਦੇ ਗਰਭਵਤੀ ਨਹੀਂ ਹੋਈਆਂ ਜਾਂ ਜਿਨ੍ਹਾਂ ਦਾ ਸਿਰਫ਼ ਇਕ ਬੱਚਾ ਹੈ। ਹਾਲਾਂਕਿ, ਇਹ ਸਮਝਣਾ ਜ਼ਰੂਰੀ ਹੈ ਕਿ ਇਹ ਖ਼ਤਰਾ ਬਹੁਤ ਜ਼ਿਆਦਾ ਨਹੀਂ ਹੈ ਅਤੇ ਇਹ ਮੁੱਖ ਤੌਰ 'ਤੇ ਉਦੋਂ ਹੁੰਦਾ ਹੈ ਜਦੋਂ ਸਰੀਰ 'ਚ ਪਹਿਲਾਂ ਹੀ HPV ਦਾ ਇਨਫੈਕਸ਼ਨ ਮੌਜੂਦ ਹੋਵੇ। ਯਾਨੀ, ਵਾਰ-ਵਾਰ ਗਰਭਵਤੀ ਹੋਣਾ ਆਪਣੇ ਆਪ 'ਚ ਕੈਂਸਰ ਦਾ ਕਾਰਨ ਨਹੀਂ ਹੈ, ਸਗੋਂ ਇਹ ਮੌਜੂਦ ਇਨਫੈਕਸ਼ਨ ਦੇ ਅਸਰ ਨੂੰ ਵਧਾ ਸਕਦਾ ਹੈ।
ਵਿਗਿਆਨੀਆਂ ਅਨੁਸਾਰ ਇਸ ਦੇ ਪਿੱਛੇ ਕਈ ਕਾਰਨ ਕੰਮ ਕਰਦੇ ਹਨ :
ਸਰਵਾਈਕਲ ਕੈਂਸਰ ਤੋਂ ਬਚਾਅ ਪੂਰੀ ਤਰ੍ਹਾਂ ਸੰਭਵ ਹੈ :