ਜੇਐੱਨਐੱਨ, ਨਵੀਂ ਦਿੱਲੀ : Beetroot for Weight Loss : ਮੋਟਾਪਾ ਜਾਂ ਫਿਰ ਖ਼ੁਦ ਨੂੰ ਫਿੱਟ ਰੱਖਣ ਦੀ ਚਾਹ ਸਾਰਿਆਂ ਨੂੰ ਹੁੰਦੀ ਹੈ। ਕੁਝ ਅਜਿਹੇ ਹੁੰਦੇ ਹਨ ਜਿਹੜੇ ਫਿਟਨੈੱਸ ਨੂੰ ਸਭ ਤੋਂ ਉੱਪਰ ਰੱਖਦੇ ਹਨ ਤੇ ਰੋਜ਼ਾਨਾ ਵਰਕਆਊਟ ਕਰਦੇ ਹਨ। ਉੱਥੇ ਹੀ ਕੁਝ ਅਜਿਹੇ ਹੁੰਦੇ ਹਨ ਜਿਹੜੇ ਤੁਹਾਡੇ ਖਾਣ-ਪੀਣ 'ਚ ਬਦਲਾਅ ਕਰ ਕੇ ਵਜ਼ਨ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਵੀ ਲੋਕ ਹਨ ਜਿਨ੍ਹਾਂ ਵਜ਼ਨ ਘਟਾਉਣ ਲਈ ਸਭ ਕੁਝ ਅਪਣਾ ਲਿਆ ਹੈ ਪਰ ਉਨ੍ਹਾਂ ਦੇ ਫਿਰ ਵੀ ਨਿਰਾਸ਼ਾ ਹੀ ਹੱਥ ਲੱਗੀ ਹੈ। ਹਾਲਾਂਕਿ ਵਜ਼ਨ ਕਿਵੇਂ ਤੇ ਕਿੰਨਾ ਜਲਦੀ ਘਟੇਗਾ ਇਹ ਸਾਰਿਆਂ ਦੀ ਬਾਡੀ ਟਾਈਪ 'ਤੇ ਨਿਰਭਰ ਕਰਦਾ ਹੈ।

ਜੇਕਰ ਤੁਸੀਂ ਵੀ ਮੋਟਾਪਾ ਘਟਾਉਣ ਲਈ ਕਾਫ਼ੀ ਉਪਾਅ ਕਰ ਚੁੱਕੇ ਹੋ ਪਰ ਸਫ਼ਲਤਾ ਹੱਥ ਨਹੀਂ ਲੱਗੀ ਤਾਂ ਘਬਰਾਓ ਨਹੀਂ, ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ਅਜਿਹਾ ਉਪਾਅ ਜਿਹੜਾ ਵਾਕਈ ਤੁਹਾਡੀ ਪਰੇਸ਼ਾਨੀ ਹੱਲ ਕਰ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਕ ਅਜਿਹੇ ਘਰੇਲੂ ਤਰੀਕੇ ਬਾਰੇ ਜਿਸ ਨੂੰ ਤੁਸੀਂ ਘਰ ਬੈਠੇ ਆਸਾਨੀ ਨਾਲ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।

ਚੁਕੰਦਰ, ਜਿਸ ਨੂੰ ਅੰਗਰੇਜ਼ੀ 'ਚ ਬੀਟਰੂਟ ਕਿਹਾ ਜਾਂਦਾ ਹੈ। ਚੁਕੰਦਰ ਦਾ ਜੂਸ ਵਜ਼ਨ ਘਟਾਉਣ ਲਈ ਸਭ ਤੋਂ ਵੱਧ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਵਿਟਾਮਿਨ-ਸੀ, ਫਾਈਬਰ, ਨਾਈਟ੍ਰੇਟਸ, ਬੇਟਾਨਿਨ ਵਰਗੇ ਪੋਸ਼ਕ ਤੱਤ ਹੁੰਦੇ ਹਨ ਜਿਹੜੇ ਤੁਹਾਡੀ ਬੈਲੀ ਫੈਟ ਘਟਾਉਣ 'ਚ ਤੁਹਾਡੀ ਮਦਦ ਕਰਦੇ ਹਨ। ਬੀਟਰੂਟ ਤੁਸੀਂ ਉਬਾਲ ਕੇ ਜਾਂ ਭੁੰਨ ਕੇ ਵੀ ਖਾ ਸਕਦੇ ਹੋ। ਪਰ ਬੀਟ ਰੂਟ ਪਕਾਉਣ ਨਾਲ ਉਸ ਦੇ ਅੰਦਰਲੇ ਪੋਸ਼ਕ ਤੱਤ ਘਟ ਜਾਂਦੇ ਹਨ। ਅਜਿਹੇ ਵਿਚ ਵਜ਼ਨ ਘਟਾਉਣ ਲਈ ਚੁਕੰਦਰ ਦਾ ਜੂਸ ਕੱਢ ਕੇ ਪੀਣਾ ਸਭ ਤੋਂ ਵਧੀਆ ਮੰਨਿਆ ਗਿਆ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਲੰਬੇ ਸਮੇਂ ਤਕ ਭੁੱਖ ਨਹੀਂ ਲਗਦੀ ਤੇ ਤੁਸੀਂ ਪੇਟ ਨੂੰ ਦੇਰ ਤਕ ਭਰਿਆ ਹੋਇਆ ਮਹਿਸੂਸ ਕਰਦੇ ਹੋ।

ਕਿਵੇਂ ਬਣਾਈਏ ਚੁਕੰਦਰ ਦਾ ਜੂਸ

ਇਸ ਜੂਸ ਦਾ ਸਵਾਦ ਵਧਾਉਣ ਲਈ ਇਸ ਵਿਚ ਕਈ ਸਬਜ਼ੀਆਂ ਮਿਕਸ ਕਰ ਸਕਦੇ ਹੋ। ਬੀਟਰੂਟ ਜੂਸ 'ਚ ਅਕਸਰ ਗਾਜਰ, ਆਂਵਲਾ ਤੇ ਨਿੰਬੂ ਆਦਿ ਮਿਲਾ ਕੇ ਪੀਤਾ ਜਾਂਦਾ ਹੈ।

ਗਾਜਰ ਤੇ ਚੁਕੰਦਰ ਦਾ ਜੂਸ

ਗਾਜਰ, ਚੁਕੰਦਰ ਤੇ ਪੂਤਨੇ ਦੀਆਂ ਪੱਤੀਆਂ ਨੂੰ ਮਿਕਸਰ 'ਚ ਪਾ ਦਿਉ। ਹੁਣ ਇਸ ਵਿਚ ਪਾਣੀ, ਨਿੰਬੂ ਦਾ ਜੂਸ, ਪਹਾੜੀ ਲੂਣ ਤੇ ਪੂਤਨੇ ਦੇ ਪੱਤੇ ਪਾ ਕੇ ਜੂਸ ਤਿਆਰ ਕਰ ਲਓ।

ਨਿੰਬੂ ਤੇ ਚੁਕੰਦਰ ਦਾ ਜੂਸ

ਚੁਕੰਦਰ ਨੂੰ ਜੂਸਰ 'ਚ ਪਾਓ ਤੇ ਉਸ ਵਿਚ ਇਕ ਚੌਥੀ ਕੱਪ ਪਾਣੀ ਮਿਲਾਓ। ਹੁਣ ਇਸ ਨੂੰ ਚਲਾਓ ਤੇ ਜਦੋਂ ਇਹ ਜੂਸ ਬਣ ਜਾਵੇ ਤਾਂ ਇਕ ਗਿਲਾਸ 'ਚ ਪੁਣ ਲਓ। ਹੁਣ ਇਸ ਵਿਚ ਨਿੰਬੂ ਦਾ ਰਸ ਤੇ ਲੂਣ ਮਿਲਾਓ। ਤੁਹਾਡਾ ਜੂਸ ਤਿਆਰ ਹੈ।

ਚੁਕੰਦਰ ਤੇ ਆਂਵਲਾ

ਚੁਕੰਦਰ, ਆਂਵਲਾ ਤੇ ਪੂਤਨੇ ਦੀਆਂ ਪੱਤੀਆਂ ਨੂੰ ਮਿਕਸੀ 'ਚ ਪਾ ਕੇ ਚਲਾਓ। ਫਿਰ ਜਦੋਂ ਇਹ ਜੂਸ ਬਣ ਜਾਵੇ ਤਾਂ ਇਸ ਵਿਚ ਨਿੰਬੂ ਦਾ ਰਸ ਤੇ ਲੂਣ ਪਾ ਕੇ ਚਮਚ ਨਾਲ ਮਿਲਾ ਲਓ।

Posted By: Seema Anand