- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਬੁਲਾਈਜ਼ਰ ਦੀ ਵਰਤੋਂ ਮੁੱਖ ਤੌਰ 'ਤੇ ਸਾਹ ਨਾਲ ਸਬੰਧਤ ਇਨਫੈਕਸ਼ਨਾਂ (Respiratory Infections) ਜਾਂ ਐਲਰਜੀ ਦੌਰਾਨ ਕੀਤੀ ਜਾਂਦੀ ਹੈ। ਇਹ ਇਕ ਅਜਿਹੀ ਮਸ਼ੀਨ ਹੈ ਜਿਸ ਰਾਹੀਂ ਦਵਾਈ ਨੂੰ ਭਾਫ਼ ਬਣਾ ਕੇ ਸਿੱਧਾ ਫੇਫੜਿਆਂ ਤਕ ਪਹੁੰਚਾਇਆ ਜਾਂਦਾ ਹੈ ਜਿਸ ਨਾਲ ਬੱਚੇ ਨੂੰ ਜਲਦੀ ਰਾਹਤ ਮਿਲਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਜਦੋਂ ਬੱਚੇ ਨੂੰ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ, ਕੋਈ ਇਨਫੈਕਸ਼ਨ ਹੁੰਦੀ ਹੈ ਜਾਂ ਐਲਰਜੀ ਹੁੰਦੀ ਹੈ ਤਾਂ ਨੈਬੁਲਾਈਜ਼ਰ ਸਭ ਤੋਂ ਮਦਦਗਾਰ ਸਾਥੀ ਸਾਬਿਤ ਹੁੰਦਾ ਹੈ। ਇਹ ਇਕ ਅਜਿਹਾ ਤਰੀਕਾ ਹੈ ਜਿਸ ਰਾਹੀਂ ਦਵਾਈ ਨੂੰ ਸਿੱਧਾ ਬੱਚੇ ਦੇ ਫੇਫੜਿਆਂ ਤਕ ਪਹੁੰਚਾਇਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਨੈਬੁਲਾਈਜ਼ਰ ਦਾ ਪੂਰਾ ਫਾਇਦਾ ਬੱਚੇ ਨੂੰ ਉਦੋਂ ਹੀ ਮਿਲਦਾ ਹੈ ਜਦੋਂ ਉਸਨੂੰ ਦੇਣ ਦਾ ਤਰੀਕਾ ਬਿਲਕੁਲ ਸਹੀ ਹੋਵੇ?
ਰੈਡਿਕਸ ਹੈਲਥਕੇਅਰ, ਨਿਰਮਾਣ ਵਿਹਾਰ, ਦਿੱਲੀ ਦੇ ਚੇਅਰਮੈਨ ਤੇ ਸੀਨੀਅਰ ਸਲਾਹਕਾਰ ਬਾਲ ਰੋਗ ਮਾਹਿਰ ਡਾ. ਰਵੀ ਮਲਿਕ ਦਾ ਕਹਿਣਾ ਹੈ ਕਿ ਅਕਸਰ ਮਾਪੇ ਨੈਬੁਲਾਈਜ਼ਰ ਦਿੰਦੇ ਸਮੇਂ ਕੁਝ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਆਓ ਜਾਣਦੇ ਹਾਂ ਕਿ ਆਪਣੇ ਬੱਚੇ ਨੂੰ ਸੁਰੱਖਿਅਤ ਤੇ ਸਹੀ ਤਰੀਕੇ ਨਾਲ ਨੈਬੁਲਾਈਜ਼ਰ ਕਿਵੇਂ ਦੇਣਾ ਹੈ।
ਨੈਬੁਲਾਈਜ਼ਰ ਦੀ ਵਰਤੋਂ ਮੁੱਖ ਤੌਰ 'ਤੇ ਸਾਹ ਨਾਲ ਸਬੰਧਤ ਇਨਫੈਕਸ਼ਨਾਂ (Respiratory Infections) ਜਾਂ ਐਲਰਜੀ ਦੌਰਾਨ ਕੀਤੀ ਜਾਂਦੀ ਹੈ। ਇਹ ਇਕ ਅਜਿਹੀ ਮਸ਼ੀਨ ਹੈ ਜਿਸ ਰਾਹੀਂ ਦਵਾਈ ਨੂੰ ਭਾਫ਼ ਬਣਾ ਕੇ ਸਿੱਧਾ ਫੇਫੜਿਆਂ ਤਕ ਪਹੁੰਚਾਇਆ ਜਾਂਦਾ ਹੈ ਜਿਸ ਨਾਲ ਬੱਚੇ ਨੂੰ ਜਲਦੀ ਰਾਹਤ ਮਿਲਦੀ ਹੈ।
ਨੈਬੁਲਾਈਜ਼ਰ ਸ਼ੁਰੂ ਕਰਨ ਤੋਂ ਪਹਿਲਾਂ ਸਾਫ਼-ਸਫ਼ਾਈ ਤੇ ਸਹੀ ਉਪਕਰਨਾਂ ਦੀ ਚੋਣ ਸਭ ਤੋਂ ਜ਼ਰੂਰੀ ਹੈ :
ਹੱਥਾਂ ਦੀ ਸਫ਼ਾਈ : ਨੈਬੁਲਾਈਜ਼ਰ ਨੂੰ ਛੂਹਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਓ।
ਸਾਫ਼ ਉਪਕਰਨ : ਧਿਆਨ ਰੱਖੋ ਕਿ ਨੇਬੁਲਾਈਜ਼ਰ ਮਸ਼ੀਨ ਅਤੇ ਉਸ ਦੀਆਂ ਟਿਊਬਾਂ ਪੂਰੀ ਤਰ੍ਹਾਂ ਸਾਫ਼ ਅਤੇ ਸੁੱਕੀਆਂ ਹੋਣ।
ਮਾਸਕ ਦੀ ਸਹੀ ਚੋਣ : ਬੱਚੇ ਦੀ ਉਮਰ ਅਤੇ ਚਿਹਰੇ ਦੀ ਸ਼ਕਲ ਅਨੁਸਾਰ ਸਹੀ ਮਾਸਕ ਚੁਣੋ। ਜੇਕਰ ਬੱਚਾ ਛੋਟਾ ਹੈ ਤਾਂ ਛੋਟਾ ਮਾਸਕ ਲਓ ਤੇ ਜੇਕਰ ਬੱਚਾ ਵੱਡਾ ਹੈ ਤਾਂ ਵੱਡਾ ਮਾਸਕ ਵਰਤੋ। ਸਹੀ ਮਾਸਕ ਹੋਣ ਨਾਲ ਦਵਾਈ ਬਰਬਾਦ ਨਹੀਂ ਹੁੰਦੀ ਅਤੇ ਸਿੱਧੀ ਬੱਚੇ ਦੇ ਨੱਕ/ਮੂੰਹ ਵਿੱਚ ਜਾਂਦੀ ਹੈ।
ਇੱਕ ਵਾਰ ਜਦੋਂ ਤੁਸੀਂ ਤਿਆਰੀ ਕਰ ਲਓ ਤਾਂ ਇਨ੍ਹਾਂ ਆਸਾਨ ਸਟੈੱਪਸ ਦੀ ਪਾਲਣਾ ਕਰੋ :
ਦਵਾਈ ਭਰਨਾ : ਨੈਬੁਲਾਈਜ਼ਰ ਦੇ ਚੈਂਬਰ 'ਚ ਡਾਕਟਰ ਵੱਲੋਂ ਦੱਸੀ ਗਈ ਦਵਾਈ ਪਾਓ।
ਬੱਚੇ ਦੀ ਸਥਿਤੀ : ਬੱਚੇ ਨੂੰ ਗੋਦੀ 'ਚ ਜਾਂ ਕੁਰਸੀ 'ਤੇ ਬਿਲਕੁਲ ਸਿੱਧਾ ਬਿਠਾਓ। ਇਹ ਦਵਾਈ ਨੂੰ ਫੇਫੜਿਆਂ ਤਕ ਸਹੀ ਢੰਗ ਨਾਲ ਪਹੁੰਚਣ ਵਿੱਚ ਮਦਦ ਕਰਦਾ ਹੈ।
ਮਾਸਕ ਲਗਾਉਣਾ: ਮਾਸਕ ਨੂੰ ਬੱਚੇ ਦੇ ਚਿਹਰੇ 'ਤੇ ਚੰਗੀ ਤਰ੍ਹਾਂ ਫਿੱਟ ਕਰੋ ਅਤੇ ਫਿਰ ਨੈਬੁਲਾਈਜ਼ਰ ਮਸ਼ੀਨ ਨੂੰ ਆਨ (On) ਕਰ ਦਿਓ।
ਆਮ ਤੌਰ 'ਤੇ ਇਸ ਪੂਰੀ ਪ੍ਰਕਿਰਿਆ 'ਚ ਲਗਪਗ 5 ਮਿੰਟ ਦਾ ਸਮਾਂ ਲੱਗਦਾ ਹੈ ਜਦੋਂ ਤਕ ਚੈਂਬਰ 'ਚ ਮੌਜੂਦ ਦਵਾਈ ਖ਼ਤਮ ਨਹੀਂ ਹੋ ਜਾਂਦੀ। ਛੋਟੇ ਬੱਚੇ ਅਕਸਰ ਨੈਬੁਲਾਈਜ਼ਰ ਦਾ ਮਾਸਕ ਲਗਾਉਣ ਤੋਂ ਘਬਰਾਉਂਦੇ ਹਨ ਜਾਂ ਰੋਣ ਲੱਗਦੇ ਹਨ। ਅਜਿਹੇ 'ਚ ਬੱਚੇ ਦਾ ਧਿਆਨ ਭਟਕਾਉਣ ਲਈ ਤੁਸੀਂ ਉਨ੍ਹਾਂ ਨੂੰ ਕੋਈ ਖਿਡੌਣਾ ਦਿਖਾ ਸਕਦੇ ਹੋ ਜਾਂ ਉਨ੍ਹਾਂ ਨਾਲ ਗੱਲਾਂ ਕਰ ਸਕਦੇ ਹੋ ਤਾਂ ਜੋ ਉਹ ਸ਼ਾਂਤ ਰਹਿਣ ਤੇ ਦਵਾਈ ਪੂਰੀ ਤਰ੍ਹਾਂ ਲੈ ਸਕਣ।
ਦਵਾਈ ਖ਼ਤਮ ਹੋਣ ਤੋਂ ਬਾਅਦ ਮਾਸਕ ਤੇ ਚੈਂਬਰ ਨੂੰ ਮਸ਼ੀਨ ਤੋਂ ਹਟਾ ਲਓ। ਇਨ੍ਹਾਂ ਨੂੰ ਹਮੇਸ਼ਾ ਸਾਬਣ ਵਾਲੇ ਪਾਣੀ ਨਾਲ ਧੋਅ ਕੇ ਸਾਫ਼ ਕਰੋ ਤੇ ਸੁੱਕਣ ਲਈ ਰੱਖ ਦਿਉ। ਅਗਲੀ ਵਾਰ ਵਰਤੋਂ ਕਰਨ ਲਈ ਉਪਕਰਨਾਂ ਦਾ ਸਾਫ਼ ਤੇ ਸੁੱਕਾ ਹੋਣਾ ਬਹੁਤ ਜ਼ਰੂਰੀ ਹੈ।