- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਐੱਮਆਰਸੀ ਦੇ ਵਾਇਰੋਲਾਜਿਸਟ ਡਾ. ਅਸ਼ੋਕ ਪਾਂਡੇ ਇਸ ਸਥਿਤੀ ਨੂੰ ਜ਼ਿਆਦਾ ਚਿੰਤਾਜਨਕ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੀਐੱਚਸੀ, ਪੀਐੱਚਸੀ ’ਤੇ ਕਈ ਵਾਰੀ ਡਾਕਟਰਾਂ ਵੱਲੋਂ ਬਿਨਾਂ ਠੋਸ ਜ਼ਰੂਰਤ ਦੇ ਐਂਟੀਬਾਇਓਟਿਕ ਲਿਖੀਆਂ ਜਾ ਰਹੀਆਂ ਹਨ। ਆਮ ਆਦਮੀ ਵੀ ਸਾਧਾਰਨ ਬਿਮਾਰੀਆਂ ’ਚ ਕੈਮਿਸਟ ਤੋਂ ਪੁੱਛ ਕੇ ਖੁਦ ਹੀ ਐਂਟੀਬਾਇਓਟਿਕ ਦੀ ਵਰਤੋਂ ਕਰਨ ਲੱਗਦੇ ਹਨ।

ਗਜਾਧਰ ਦਿਵੇਦੀ, ਜਾਗਰਣ, ਗੋਰਖਪੁਰ: ਐਂਟੀਬਾਇਓਟਿਕ ਦੀ ਜ਼ਿਆਦਾ ਵਰਤੋਂ ਨੇ ਇਕ ਗੰਭੀਰ ਸਿਹਤ ਸੰਕਟ ਨੂੰ ਜਨਮ ਦਿੱਤਾ ਹੈ। ਇਨ੍ਹਾਂ ਦਵਾਈਆਂ ਦੀ ਜ਼ਿਆਦਾ ਵਰਤੋਂ ਕਾਰਨ ਬੈਕਟੀਰੀਆ ਆਪਣੇ ਜੀਨ ’ਚ ਬਦਲਾਅ ਕਰ ਰਹੇ ਹਨ, ਜਿਸ ਨਾਲ ਐਂਟੀਬਾਇਓਟਿਕ ਦਵਾਈਆਂ ਹੌਲੀ-ਹੌਲੀ ਬੇਅਸਰ ਹੁੰਦੀਆਂ ਜਾ ਰਹੀਆਂ ਹਨ। ਰੀਜਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਆਰਐੱਮਆਰਸੀ) ’ਚ ਅਧਿਐਨ ਦੌਰਾਨ ਨਿਮੋਨੀਆ ਦੇ ਕਾਰਕ ਸਟ੍ਰੈਪਟੋਕੋਸ ਨਿਮੋਨੀਏਈ (ਨਿਊਮੋਕੋਕਸ) ਬੈਕਟੀਰੀਆ ਦੀ ਜੀਨੋਮ ਸੀਕਵੈਂਸਿੰਗ ’ਚ ਪਤਾ ਲੱਗਾ ਕਿ ਬੈਕਟੀਰੀਆ ਦੇ ਜੀਨ ਦੇ ਉਸ ਹਿੱਸੇ ’ਚ ਬਦਲਾਅ ਆ ਚੁੱਕਾ ਹੈ ਜਿਸ ’ਤੇ ਜਾ ਕੇ ਐਂਟੀਬਾਇਓਟਿਕ ਅਸਰ ਕਰਦੀਆਂ ਹਨ।
ਆਰਐੱਮਆਰਸੀ ਦੇ ਵਾਇਰੋਲਾਜਿਸਟ ਡਾ. ਅਸ਼ੋਕ ਪਾਂਡੇ ਇਸ ਸਥਿਤੀ ਨੂੰ ਜ਼ਿਆਦਾ ਚਿੰਤਾਜਨਕ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੀਐੱਚਸੀ, ਪੀਐੱਚਸੀ ’ਤੇ ਕਈ ਵਾਰੀ ਡਾਕਟਰਾਂ ਵੱਲੋਂ ਬਿਨਾਂ ਠੋਸ ਜ਼ਰੂਰਤ ਦੇ ਐਂਟੀਬਾਇਓਟਿਕ ਲਿਖੀਆਂ ਜਾ ਰਹੀਆਂ ਹਨ। ਆਮ ਆਦਮੀ ਵੀ ਸਾਧਾਰਨ ਬਿਮਾਰੀਆਂ ’ਚ ਕੈਮਿਸਟ ਤੋਂ ਪੁੱਛ ਕੇ ਖੁਦ ਹੀ ਐਂਟੀਬਾਇਓਟਿਕ ਦੀ ਵਰਤੋਂ ਕਰਨ ਲੱਗਦੇ ਹਨ। ਇਸੇ ਕਾਰਨ ਬੈਕਟੀਰੀਆ ’ਚ ਡਰੱਗ ਰਜ਼ਿਸਟੈਂਸ (ਦਵਾਈ ਪ੍ਰਤੀਰੋਕੂ ਸਮਰੱਥਾ) ਵਿਕਸਤ ਹੁੰਦੀ ਜਾ ਰਹੀ ਹੈ। ਸਿੱਟੇ ਵਜੋਂ ਜਦੋਂ ਕੋਈ ਵਿਅਕਤੀ ਗੰਭੀਰ ਰੂਪ ਨਾਲ ਬਿਮਾਰ ਪੈਂਦਾ ਹੈ ਤੇ ਐਂਟੀਬਾਇਓਟਿਕ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਇਹ ਦਵਾਈਆਂ ਅਸਰ ਨਹੀਂ ਦਿਖਾਉਂਦੀਆਂ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੀ ਗੋਰਖਪੁਰ ਬ੍ਰਾਂਚ ਆਰਐੱਮਆਰਸੀ ’ਚ ਨਿਮੋਨੀਆ ’ਤੇ ਇਕ ਸਾਲ ਤੋਂ ਚੱਲ ਰਹੇ ਅਧਿਐਨ ਦੇ ਸ਼ੁਰੂਆਤੀ ਪੜਾਅ ’ਚ ਇਹ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।
ਅਧਿਐਨ ਦੌਰਾਨ ਕਮਿਊਨਿਟੀ ਸਿਹਤ ਕੇਂਦਰਾਂ (ਸੀਐੱਚਸੀ) ਤੇ ਪ੍ਰਾਇਮਰੀ ਸਿਹਤ ਕੇਂਦਰਾਂ (ਪੀਐੱਚਸੀ) ਦੇ ਕਰੀਬ 600 ਰੋਗੀਆਂ ਦੀ ਪਰਚੀਆਂ ਦੀ ਜਾਂਚ ਕੀਤੀ ਗਈ। ਇਸ ਵਿਚ ਪਾਇਆ ਗਿਆ ਕਿ ਲਗਪਗ ਸਾਰੇ ਰੋਗੀਆਂ ਨੂੰ ਐਂਟੀਬਾਇਓਟਿਕ ਲਿਖੀਆਂ ਗਈਆਂ ਸਨ। ਇਨ੍ਹਾਂ ’ਚ 72 ਫ਼ੀਸਦੀ ਪਰਚੀਆਂ ’ਤੇ ਐਜੀਥ੍ਰੋਮਾਇਸਿਨ ਤੇ ਬਾਕੀਆਂ ਤੇ ਐਮੋਕੀਸਿਲਿਨ ਲਿਖੀ ਮਿਲੀ। ਹੈਰਾਨੀ ਦੀ ਗੱਲ ਹੈ ਕਿ ਵਾਇਰਲ ਫੀਵਰ ਵਰਗੀਆਂ ਬਿਮਾਰੀਆਂ ’ਚ ਵੀ ਡਾਕਟਰ ਐਂਟੀਬਾਇਓਟਿਕ ਲਿਖ ਰਹੇ ਹਨ, ਜਦਕਿ ਮਾਹਿਰਾਂ ਮੁਤਾਬਕ, ਵਾਇਰਲ ਇਨਫੈਕਸ਼ਨ ’ਚ ਐਂਟੀਬਾਇਓਟਿਕ ਦੀ ਕੋਈ ਭੂਮਿਕਾ ਨਹੀਂ ਹੁੰਦੀ। ਕੁਝ ਬਾਲ ਰੋਗੀਆਂ ਦੀਆਂ ਪਰਚੀਆਂ ’ਤੇ 500 ਐੱਮਜੀ ਦੀ ਐਜੀਥ੍ਰੋਮਾਇਸਿਨ ਲਿਖੀ ਗਈ ਸੀ, ਜਦਕਿ ਉਨ੍ਹਾਂ ਦੀ ਉਮਰ ਤੇ ਵਜ਼ਨ ਮੁਤਾਬਕ, ਉਨ੍ਹਾਂ ਨੂੰ 250 ਐੱਮਜੀ ਦੀ ਹੀ ਲੋੜ ਸੀ। ਬਿਨਾ ਜ਼ਰੂਰਤ ਡੋਜ਼ ਨੂੰ ਬੈਕਟੀਰੀਆ ’ਚ ਰਜ਼ਿਸਟੈਂਸ ਵਧਾਉਣ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।
ਆਈਸੀਐੱਮਆਰ ਦੇ ਇਕ ਹੋਰ ਅਧਿਐਨ ’ਚ ਇਹ ਸਾਹਮਣੇ ਆਇਆ ਹੈ ਕਿ 75 ਤੋਂ 91 ਫ਼ੀਸਦੀ ਬੈਕਟੀਰੀਆ ’ਚ ਐਂਟੀਬਾਇਓਟਿਕ ਖਿਲਾਫ਼ ਪ੍ਰਤੀਰੋਕੂ ਸਮਰੱਥਾ ਵਿਕਸਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ’ਤੇ ਚਿੰਤਾ ਜ਼ਾਹਿਰ ਕੀਤੀ ਹੈ। 28 ਦਸੰਬਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ’ਚ ਉਨ੍ਹਾਂ ਨੇ ਐਂਟੀਬਾਇਓਟਿਕ ਦੀ ਜ਼ਿਆਦਾ ਵਰਤੋਂ ’ਤੇ ਲੋਕਾਂ ਨੂੰ ਚੌਕਸ ਕੀਤਾ। ਸਪੱਸ਼ਟ ਕੀਤਾ ਕਿ ਐਂਟੀਬਾਇਓਟਿਕ ਕੋਈ ਫੌਰੀ ਹੱਲ ਨਹੀਂ ਹਨ ਤੇ ਇਨ੍ਹਾਂ ਦੀ ਵਰਤੋਂ ਸਿਰਫ਼ ਡਾਕਟਰਾਂ ਦੀ ਸਲਾਹ ’ਤੇ ਕੀਤੀ ਜਾਣੀ ਚਾਹੀਦੀ ਹੈ।
---
ਜੇ ਸਮਾਂ ਰਹਿੰਦੇ ਐਂਟੀਬਾਇਓਟਿਕ ਦੇੀ ਸਮਝਦਾਰੀ ਨਾਲ ਵਰਤੋਂ ਨੂੰ ਲੈ ਕੇ ਸਖਤ ਕਦਮ ਨਹੀਂ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ’ਚ ਸਾਧਾਰਨ ਇਨਫੈਕਸ਼ਨ ਵੀ ਜਾਨਲੇਵਾ ਸਾਬਤ ਹੋ ਸਕਦੇ ਹਨ। ਇਸ ਲਈ ਡਾਕਟਰਾਂ, ਫਾਰਮਾਸਿਸਟਾਂ ਤੇ ਆਮ ਲੋਕਾਂ, ਸਾਰਿਆਂ ਨੂੰ ਇਸ ਖਤਰੇ ਦੇ ਪ੍ਰਤੀ ਜਾਗਰੂਕ ਹੋਣਾ ਪਵੇਗਾ।
ਡਾ. ਹਰੀਸ਼ੰਕਰ ਜੋਸ਼ੀ, ਡਾਇਰੈਕਟਰ ਆਰਐੱਮਆਰਸੀ