- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰਮੀ ਦੇ ਮੌਸਮ 'ਚ ਪਸੀਨੇ ਰਾਹੀਂ ਸਾਡੇ ਸਰੀਰ 'ਚੋਂ ਬਹੁਤ ਸਾਰਾ ਪਾਣੀ ਤੇ ਜ਼ਰੂਰੀ ਪੋਸ਼ਕ ਤੱਤ ਬਾਹਰ ਨਿਕਲ ਜਾਂਦੇ ਹਨ। ਇਸ ਨਾਲ ਅਸੀਂ ਥੱਕਿਆ ਹੋਇਆ, ਕਮਜ਼ੋਰ ਤੇ ਸੁਸਤ ਮਹਿਸੂਸ ਕਰਨ ਲੱਗਦੇ ਹਾਂ। ਆਂਵਲੇ 'ਚ ਸੰਤਰੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਵਿਟਾਮਿਨ-ਸੀ, ਆਇਰਨ ਤੇ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਗਰਮੀਆਂ ਆਉਂਦੇ ਹੀ ਚਿਲਚਿਲਾਉਂਦੀ ਧੁੱਪ, ਲੂ ਤੇ ਪਸੀਨਾ ਸਾਡਾ ਬੁਰਾ ਹਾਲ ਕਰ ਦਿੰਦੇ ਹਨ। ਇਸ ਮੌਸਮ 'ਚ ਸਭ ਤੋਂ ਵੱਧ ਪਰੇਸ਼ਾਨੀ ਸਾਡੇ ਪੇਟ ਨੂੰ ਝੱਲਣੀ ਪੈਂਦੀ ਹੈ। ਥੋੜ੍ਹਾ ਜਿਹਾ ਵੀ ਤਲਿਆ-ਭੁੰਨਿਆ ਖਾਣ ਜਾਂ ਘੱਟ ਪਾਣੀ ਪੀਣ ਨਾਲ ਪੇਟ 'ਚ ਜਲਣ, ਗੈਸ ਅਤੇ ਐਸੀਡਿਟੀ ਹੋਣਾ ਆਮ ਗੱਲ ਹੋ ਜਾਂਦੀ ਹੈ।
ਅਜਿਹੇ ਵਿਚ ਜੇਕਰ ਤੁਸੀਂ ਰਾਹਤ ਪਾਉਣ ਲਈ ਕੋਲਡ ਡਰਿੰਕਸ ਵੱਲ ਭੱਜਦੇ ਹੋ ਤਾਂ ਰੁਕ ਜਾਓ। ਅੱਜ ਅਸੀਂ ਤੁਹਾਨੂੰ ਇਕ ਅਜਿਹੇ 'ਦੇਸੀ ਜਾਦੂ' ਬਾਰੇ ਦੱਸਣ ਜਾ ਰਹੇ ਹਾਂ, ਜੋ ਨਾ ਸਿਰਫ਼ ਤੁਹਾਡੇ ਪੇਟ ਦੀ ਅੱਗ ਬੁਝਾਏਗਾ, ਸਗੋਂ ਤੁਹਾਡੀ ਬੈਟਰੀ ਨੂੰ ਵੀ ਤੁਰੰਤ ਫੁੱਲ ਕਰ ਦੇਵੇਗਾ- ਉਹ ਹੈ ਸਿਹਤਮੰਦ 'ਆਵਲਾ ਸ਼ਰਬਤ'।
ਆਂਵਲਾ ਤਾਸੀਰ 'ਚ ਬੇਹੱਦ ਠੰਢਾ ਹੁੰਦਾ ਹੈ। ਜਦੋਂ ਗਰਮੀਆਂ 'ਚ ਭਾਰੀ ਪਸੀਨੇ ਤੇ ਡੀਹਾਈਡ੍ਰੇਸ਼ਨ ਕਾਰਨ ਪੇਟ 'ਚ ਗਰਮੀ ਵਧ ਜਾਂਦੀ ਹੈ ਤਾਂ ਆਵਲੇ ਦਾ ਸ਼ਰਬਤ ਇਕ ਬਿਹਤਰੀਨ ਕੁਦਰਤੀ 'ਕੂਲੈਂਟ' ਵਾਂਗ ਕੰਮ ਕਰਦਾ ਹੈ। ਇਹ ਪੇਟ ਦੇ ਐਸਿਡ ਨੂੰ ਤੁਰੰਤ ਸ਼ਾਂਤ ਕਰਦਾ ਹੈ, ਛਾਤੀ ਦੀ ਜਲਣ ਨੂੰ ਰੋਕਦਾ ਹੈ ਅਤੇ ਪਾਚਨ ਪ੍ਰਣਾਲੀ ਨੂੰ ਇਕਦਮ ਦਰੁਸਤ ਕਰ ਦਿੰਦਾ ਹੈ। ਤੇਜ਼ ਧੁੱਪ ਤੋਂ ਘਰ ਪਰਤਣ ਤੋਂ ਬਾਅਦ ਇਸ ਦਾ ਇਕ ਗਲਾਸ ਪੀਣ ਨਾਲ ਪੇਟ ਨੂੰ ਜੋ ਠੰਢਕ ਮਿਲਦੀ ਹੈ, ਉਸ ਦਾ ਕੋਈ ਜਵਾਬ ਨਹੀਂ।
ਗਰਮੀ ਦੇ ਮੌਸਮ 'ਚ ਪਸੀਨੇ ਰਾਹੀਂ ਸਾਡੇ ਸਰੀਰ 'ਚੋਂ ਬਹੁਤ ਸਾਰਾ ਪਾਣੀ ਤੇ ਜ਼ਰੂਰੀ ਪੋਸ਼ਕ ਤੱਤ ਬਾਹਰ ਨਿਕਲ ਜਾਂਦੇ ਹਨ। ਇਸ ਨਾਲ ਅਸੀਂ ਥੱਕਿਆ ਹੋਇਆ, ਕਮਜ਼ੋਰ ਤੇ ਸੁਸਤ ਮਹਿਸੂਸ ਕਰਨ ਲੱਗਦੇ ਹਾਂ। ਆਂਵਲੇ 'ਚ ਸੰਤਰੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਵਿਟਾਮਿਨ-ਸੀ, ਆਇਰਨ ਤੇ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ। ਜਦੋਂ ਤੁਸੀਂ ਆਵਲੇ ਦਾ ਸ਼ਰਬਤ ਪੀਂਦੇ ਹੋ ਤਾਂ ਇਹ ਸਰੀਰ 'ਚ ਇਲੈਕਟ੍ਰੋਲਾਈਟਸ ਦੀ ਕਮੀ ਨੂੰ ਤੁਰੰਤ ਪੂਰਾ ਕਰਦਾ ਹੈ। ਇਸ ਨੂੰ ਪੀਂਦੇ ਹੀ ਸਾਰੀ ਸੁਸਤੀ ਗਾਇਬ ਹੋ ਜਾਂਦੀ ਹੈ ਅਤੇ ਸਰੀਰ ਮਿੰਟਾਂ ਵਿੱਚ 'ਰੀਚਾਰਜ' ਹੋ ਜਾਂਦਾ ਹੈ।
ਇਹ ਸ਼ਰਬਤ ਸਿਰਫ਼ ਪੇਟ ਤੇ ਐਨਰਜੀ ਤਕ ਸੀਮਤ ਨਹੀਂ ਹੈ। ਗਰਮੀਆਂ 'ਚ ਅਕਸਰ ਲੂ ਲੱਗਣ ਜਾਂ ਬਿਮਾਰ ਪੈਣ ਦਾ ਖਤਰਾ ਰਹਿੰਦਾ ਹੈ। ਆਂਵਲੇ ਦਾ ਰੋਜ਼ਾਨਾ ਸੇਵਨ ਤੁਹਾਡੀ ਇਮਿਊਨਿਟੀ ਨੂੰ ਇੰਨਾ ਮਜ਼ਬੂਤ ਕਰ ਦਿੰਦਾ ਹੈ ਕਿ ਲੂ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ। ਇਸ ਤੋਂ ਇਲਾਵਾ, ਇਹ ਖੂਨ ਨੂੰ ਸਾਫ਼ ਕਰਦਾ ਹੈ ਜਿਸ ਨਾਲ ਗਰਮੀਆਂ 'ਚ ਵੀ ਤੁਹਾਡੇ ਚਿਹਰੇ 'ਤੇ ਇਕ ਗਜ਼ਬ ਦਾ ਨਿਖਾਰ ਬਣਿਆ ਰਹਿੰਦਾ ਹੈ।