ਹਾਰਟ ਸਰਜਰੀ ਲਈ ਸਵੇਰ ਤੋਂ ਬਿਹਤਰ ਹੈ ਦੁਪਹਿਰ ਦਾ ਸਮਾਂ, ਖੋਜ 'ਚ ਜਾਣਕਾਰੀ ਆਈ ਸਾਹਮਣੇ
ਖੋਜਕਰਤਾਵਾਂ ਨੇ ਪਾਇਆ ਕਿ ਹਾਰਟ ਸਰਜਰੀ ਲਈ ਸਵੇਰ ਤੋਂ ਬਿਹਤਰ ਦੁਪਹਿਰ ਦਾ ਸਮਾਂ ਹੋ ਸਕਦਾ ਹੈ। ਨਾਲ ਹੀ ਕਿਹਾ ਗਿਆ ਕਿ ਸਵੇਰੇ 10 ਤੋਂ 12 ਵਜੇ ਤੱਕ ਦੀ ਸਰਜਰੀ ’ਚ ਦਿਲ ਨਾਲ ਸਬੰਧਤ ਮੌਤ ਦਾ ਖਤਰਾ ਸਵੇਰੇ ਸੱਤ ਤੋਂ 10 ਵਜੇ ਦੇ ਮੁਕਾਬਲੇ 18 ਫ਼ੀਸਦੀ ਜ਼ਿਆਦਾ ਹੋ ਸਕਦਾ ਹੈ।
Publish Date: Thu, 09 Apr 2026 08:26 AM (IST)
Updated Date: Thu, 09 Apr 2026 08:28 AM (IST)

ਆਈਏਐੱਨਐੱਸ: ਇਕ ਖੋਜ ’ਚ ਪਤਾ ਲੱਗਾ ਕਿ ਹਾਰਟ ਸਰਜਰੀ ਦਾ ਸਮਾਂ ਮਰੀਜ਼ ਦੀ ਰਿਕਵਰੀ ਤੇ ਸਰਵਾਈਕਲ ਰੇਟ ਨੂੰ ਪ੍ਰਭਾਵਿਤ ਕਰ ਸਕਦਾ ਹੈ। ਖੋਜਕਰਤਾਵਾਂ ਨੇ ਪਾਇਆ ਕਿ ਹਾਰਟ ਸਰਜਰੀ ਲਈ ਸਵੇਰ ਤੋਂ ਬਿਹਤਰ ਦੁਪਹਿਰ ਦਾ ਸਮਾਂ ਹੋ ਸਕਦਾ ਹੈ। ਨਾਲ ਹੀ ਕਿਹਾ ਗਿਆ ਕਿ ਸਵੇਰੇ 10 ਤੋਂ 12 ਵਜੇ ਤੱਕ ਦੀ ਸਰਜਰੀ ’ਚ ਦਿਲ ਨਾਲ ਸਬੰਧਤ ਮੌਤ ਦਾ ਖਤਰਾ ਸਵੇਰੇ ਸੱਤ ਤੋਂ 10 ਵਜੇ ਦੇ ਮੁਕਾਬਲੇ 18 ਫ਼ੀਸਦੀ ਜ਼ਿਆਦਾ ਹੋ ਸਕਦਾ ਹੈ। ਇਸਦੇ ਪਿੱਛੇ ਸਕੈਰਡੀਅਨ ਰਿਦਮ (ਸਰੀਰ ਦੀ ਜੈਵਿਕ ਘੜੀ) ਨੂੰ ਮਹੱਤਵਪੂਰਣ ਕਾਰਕ ਮੰਨਿਆ ਗਿਆ। ਇਹ ਅਧਿਐਨ ਐਨੇਸਥੀਸੀਆ ਮੈਗਜ਼ੀਨ ’ਚ ਛਪਿਆ ਹੈ। ਮੈਨਚੈਸਟਰ ਯੂਨੀਵਰਸਿਟੀ ਦੇ ਕਲੀਨਿਕਲ ਸੀਨੀਅਰ ਲੈਕਚਰਾਰ ਡਾ. ਗੈਰੇਥ ਕਿਚਨ ਨੇ ਕਿਹਾ ਕਿ ਇਹ ਖੋਜ ਦਰਸਾਉਂਦੀ ਹੈ ਕਿ ਜਦੋਂ ਹਾਰਟ ਦੀ ਸਰਜਰੀ ਸਵੇਰੇ ਦੇਰ ਨਾਲ ਸ਼ੁਰੂ ਹੁੰਦੀ ਹੈ ਤਾਂ ਮੌਤ ਦਾ ਖਤਰਾ ਜ਼ਿਆਦਾ ਹੋ ਸਕਦਾ ਹੈ। ਸਮੇਂ ਨਾਲ ਸਬੰਧਤ ਨਤੀਜਿਆਂ ’ਚ ਮਾਮੂਲੀ ਸੁਧਾਰ ਵੀ ਮਹੱਤਵਪੂਰਣ ਲਾਭ ਦੇ ਸਕਦਾ ਹੈ। ਖੋਜਕਰਤਾਵਾਂ ਦੇ ਮੁਤਾਬਕ, ਹਾਰਟ ਸਰਜਰੀ ਦਾ ਸਮਾਂ ਤੈਅ ਕਰਦੇ ਸਮੇਂ ਸਕੈਰਡੀਅਨ ਰਿਦਮ ਦਾ ਧਿਆਨ ਰੱਖਣ ਤੋਂ ਜ਼ਿਆਦਾ ਨਿੱਜੀ ਤੇ ਸਹੀ ਮੈਡੀਕਲ ਤਰੀਕੇ ਨੂੰ ਹੁਲਾਰਾ ਮਿਲ ਸਕਦਾ ਹੈ। ਇਸਦੇ ਪਿੱਛੇ ਕਾਰਨ ਇਹ ਹੈ ਕਿ ਸਕੈਰਡੀਅਨ ਰਿਦਮ ਕੁਝ ਲੋਕਾਂ ਨੂੰ ਸਵੇਰੇ ਛੇਤੀ ਉੱਠਣ ਵਾਲਾ ਬਣਾਉਂਦਾ ਹੈ ਤੇ ਕੁਝ ਨੂੰ ਦੇਰ ਰਾਤ ਤੱਕ ਜਾਗਣ ਵਾਲਾ। ਇਹ ਅਧਿਐ੍ਵ 24 ਹਜ਼ਾਰ ਤੋਂ ਜ਼ਿਆਦਾ ਰੋਗੀਆਂ ਦੇ ਡਾਟਾ ਦੇ ਵਿਸ਼ਲੇਸ਼ਣ ’ਤੇ ਆਧਾਰਤ ਹੈ।