ਕੈਂਸਰ ਕਾਰਨ ਖਤਰੇ 'ਚ ਬਚਪਨ ਦੇ 'ਕੀਮਤੀ ਸਾਲ', ਘੱਟ ਆਮਦਨ ਵਾਲੇ ਦੇਸ਼ਾਂ 'ਚ ਸਭ ਤੋਂ ਜ਼ਿਆਦਾ ਕੋਹਰਾਮ
ਇਸਦਾ ਆਲਮੀ ਬੋਝ, ਬੱਚਿਆਂ ਦੀਆਂ ਬਿਮਾਰੀਆਂ ਤੇ ਕੈਂਸਰ ਦੇ ਆਲਮੀ ਬੋਝ ’ਚ ਕਾਫੀ ਯੋਗਦਾਨ ਦਿੰਦਾ ਹੈ। ਇਹ ਬੋਝ ਉਨ੍ਹਾਂ ਥਾਵਾਂ ’ਤੇ ਗ਼ੈਰ-ਸੰਗਤ ਤੌਰ ’ਤੇ ਵਧ ਹੈ, ਜਿਥੇ ਸਰੋਤਾਂ ਦੀ ਕਮੀ ਹੈ। ਭਾਰਤ ਸਮੇਤ, ਘੱਟ-ਮੱਧ ਸਮਾਜਿਕ-ਆਬਾਦੀ ਸੂਚਕਅੰਕ ਵਾਲੇ ਦੇਸ਼ਾਂ ’ਚ 2023 ’ਚ ਸਾਰੇ ਉਮਰ ਵਰਗਾਂ ’ਚ ਕੈਂਸਰ ਨਾਲ ਹੋਣ ਵਾਲੀਆਂ ਆਲਮੀ ਮੌਤਾਂ ’ਚ ਬਚਪਨ ਦੇ ਕੈਂਸਰ ਦਾ ਯੋਗਦਾਨ 11ਵਾਂ ਸਭ ਤੋਂ ਵੱਧ ਪਾਇਆ ਗਿਆ।
Publish Date: Sat, 04 Apr 2026 09:08 AM (IST)
Updated Date: Sat, 04 Apr 2026 09:14 AM (IST)
ਵਾਸ਼ਿੰਗਟਨ (ਪੀਟੀਆਈ) : ਬਚਪਨ ’ਚ ਕੈਂਸਰ ਨਾਲ ਹੋਣ ਵਾਲੀਆਂ 94 ਫ਼ੀਸਦੀ ਮੌਤਾਂ ਘੱਟ ਤੇ ਮੱਧ ਆਮਦਨ ਵਾਲੇ ਦੇਸ਼ਾਂ ’ਚ ਹੁੰਦੀਆਂ ਹਨ। ‘ਦਿ ਲੇਸੈਂਟ’ ਜਰਨਲ ’ਚ ਪ੍ਰਕਾਸ਼ਿਤ ਇਹ ਆਲਮੀ ਵਿਸ਼ਲੇਸ਼ਣ ਸਿਹਤ ਸੇਵਾ ਤੱਕ ਪਹੁੰਚ ਤੇ ਇਲਾਜ ’ਚ ਲਗਾਤਾਰ ਬਣੀਆਂ ਬੇਨਿਯਮੀਆਂ ਨੂੰ ਉਜਾਗਰ ਕਰਦਾ ਹੈ। 2023 ’ਚ ਬਚਪਨ ਦੇ ਕੈਂਸਰ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਦਾ ਅੰਦਾਜ਼ਾ ਭਾਰਤ ’ਚ 17 ਹਜ਼ਾਰ, ਚੀਨ ’ਚ 16 ਹਜ਼ਾਰ ਤੇ ਨਾਈਜੀਰੀਆ ਤੇ ਪਾਕਿਸਤਾਨ ’ਚ ਲਗਪਗ ਨੌਂ-ਨੌਂ ਹਜ਼ਾਰ ਲਗਾਇਆ ਗਿਆ ਸੀ।
‘ਗਲੋਬਲ ਬਰਡਨ ਆਫ ਡਿਸੀਜ਼, ਇੰਜਰੀਜ਼, ਐਂਡ ਰਿਸਕ ਫੈਕਟਰਜ਼ ਸਟੱਡੀ’ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਨਾਲ ਇਹ ਵੀ ਅੰਦਾਜ਼ਾ ਲਗਾਇਆ ਗਿਆ ਕਿ 2023 ’ਚ ਦੁਨੀਆ ਭਰ ’ਚ ਬਚਪਨ ਦੇ ਕੈਂਸਰ ਦੇ 3,77,000 ਨਵੇਂ ਮਾਮਲੇ ਸਾਹਮਣੇ ਆਏ ਤੇ ਲਗਪਗ 144000 ਮੌਤਾਂ ਹੋਈਆਂ। ਦੁਨੀਆ ਭਰ ’ਚ ਬਚਪਨ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ’ਚ 1990 ਦੇ 1.97 ਲੱਖ ਦੇ ਅੰਕੜੇ ਤੋਂ 27 ਫ਼ੀਸਦੀ ਦੀ ਕਮੀ ਆਈ ਹੈ ਪਰ ਅਫਰੀਕਾ ’ਚ ਇਨ੍ਹਾਂ ’ਚ 55.6 ਫ਼ੀਸਦੀ ਦਾ ਵਾਧਾ ਹੋਇਆ ਹੈ। ਕੈਂਸਰ, ਬੱਚਿਆਂ ਦੀਆਂ ਮੌਤਾਂ ਦਾ ਅੱਠਵਾਂ ਸਭ ਤੋਂ ਵੱਡਾ ਕਾਰਨ ਸੀ। ਇਸਦਾ ਆਲਮੀ ਬੋਝ, ਬੱਚਿਆਂ ਦੀਆਂ ਬਿਮਾਰੀਆਂ ਤੇ ਕੈਂਸਰ ਦੇ ਆਲਮੀ ਬੋਝ ’ਚ ਕਾਫੀ ਯੋਗਦਾਨ ਦਿੰਦਾ ਹੈ। ਇਹ ਬੋਝ ਉਨ੍ਹਾਂ ਥਾਵਾਂ ’ਤੇ ਗ਼ੈਰ-ਸੰਗਤ ਤੌਰ ’ਤੇ ਵਧ ਹੈ, ਜਿਥੇ ਸਰੋਤਾਂ ਦੀ ਕਮੀ ਹੈ। ਭਾਰਤ ਸਮੇਤ, ਘੱਟ-ਮੱਧ ਸਮਾਜਿਕ-ਆਬਾਦੀ ਸੂਚਕਅੰਕ ਵਾਲੇ ਦੇਸ਼ਾਂ ’ਚ 2023 ’ਚ ਸਾਰੇ ਉਮਰ ਵਰਗਾਂ ’ਚ ਕੈਂਸਰ ਨਾਲ ਹੋਣ ਵਾਲੀਆਂ ਆਲਮੀ ਮੌਤਾਂ ’ਚ ਬਚਪਨ ਦੇ ਕੈਂਸਰ ਦਾ ਯੋਗਦਾਨ 11ਵਾਂ ਸਭ ਤੋਂ ਵੱਧ ਪਾਇਆ ਗਿਆ।
2023 ’ਚ ਇਹ ਦੁਨੀਆ ਭਰ ’ਚ ਬੱਚਿਆਂ ਦੀ ਦਿਵਿਆਂਗਤਾ ਵਾਲੇ ਜੀਵਨ ਸਾਲਾਂ (ਡੀਏਐੱਲਵਾਈ) ’ਚ ਯੋਗਦਾਨ ਦੇਣ ਵਾਲਾ ਦਸਵਾਂ ਸਭ ਤੋਂ ਵੱਡਾ ਕਾਰਨ ਵੀ ਹੈ। ਇਕ ਡੀਏਐੱਲਵਾਈ ਦਾ ਅਰਥ ਹੈ, ਪੂਰਨ ਸਿਹਤ ਨਾਲ ਜਿਊਣ ਵਾਲੇ ਇਕ ਸਾਲ ਦਾ ਨੁਕਸਾਨ। ਖੋਜੀਆਂ ਨੇ ਕਿਹਾ ਕਿ ਬਚਪਨ ਦੇ ਕੈਂਸਰ ਦਾ ਜ਼ਿਆਦਾਤਰ ਬੋਝ ਉਨ੍ਹਾਂ ਥਾਵਾਂ ’ਤੇ ਦੇਖਣ ਨੂੰ ਮਿਲਿਆ, ਜਿਥੇ ਸਰੋਤ ਸੀਮਤ ਸਨ। 85.1 ਫ਼ੀਸਦੀ ਨਵੇਂ ਮਾਮਲੇ, 94.1 ਫ਼ੀਸਦੀ ਮੌਤਾਂ ਤੇ 94.1 ਫੀਸਦੀ ਦਿਵਿਆਂਗਤਾ ਵਾਲੇ ਜੀਵਨ ਸਾਲ ਘੱਟ, ਹੇਠਲੇ ਮੱਧ ਤੇ ਉੱਚ ਮੱਧ ਆਮਦਨ ਵਾਲੇ ਦੇਸ਼ ’ਚ ਹੋਏ।