ਨਵੀਂ ਦਿੱਲੀ : Redmi Note 7S ਸਮਾਰਟਫੋਨ ਲਾਂਚ ਕਰ ਦਿੱਤਾ ਗਿਆ ਹੈ। ਫੋਨ Flipkart, Mi,com ਅਤੇ Mi Home 'ਤੇ ਸੇਲ ਲਈ ਮਈ 23 ਤੋਂ ਉਪਲਬਧ ਹੋਵੇਗਾ। ਫੋਨ Rs. 10,999 ਸ਼ੁਰੂਆਤੀ ਕੀਮਤ ਵਿਚ ਪੇਸ਼ ਕੀਤਾ ਗਿਆ ਹੈ। Redmi Note 7S ਦੀਆਂ ਮੁੱਖ ਸਪੈਸੀਪਿਕੇਸ਼ਨਜ਼ ਵਿਚ 6.3 ਇੰਚ ਫੁੱਲ HD+ ਡਿਸਪਲੇ, ਓਕਟਾ-ਕੋਰ ਸਨੈਪਡ੍ਰੈਗਨ 660 SoC 4000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਵਿਚ 48MP ਪ੍ਰਾਇਮਰੀ ਸੈਂਸਰ ਨਾਲ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। Redmi Note 75 ਦੀਆਂ ਸਪੈਸੀਫਿਕੇਸ਼ਨਜ਼ Redmi Note 7 ਨਾਲ ਮਿਲਦੀਆਂ-ਜੁਲਦੀਆਂ ਹਨ।

Redmi Note 7S ਦੀ ਭਾਰਤ ਵਿਚ ਕੀਮਤ ਅਤੇ ਲਾਂਚ ਆਫਰ : Redmi Note 7S ਦੇ 3GB ਰੈਮ + 32GB ਸਟੋਰੇਜ ਵੇਰਿਅੰਟ ਦੀ ਕੀਮਤ Rs. 10,999 ਅਤੇ 4GB ਰੈਮ + 64GB ਸਟੋਰੇਜ ਵੇਰਿਅੰਟ ਦੀ ਕੀਮਤ Rs. 12,999 ਹੈ। ਦੋਨੋਂ ਵੇਰਿਅੰਟਸ Onyx Black, Ruby Red ਅਤੇ Sapphire Blue ਕਲਰ ਵਿਚ ਆਉਂਦੇ ਹਨ। Xiaomi ਭਾਰਤ ਵਿਚ Redmi Note 7S ਦੀ ਸੇਲ Flipkart, Mi.com ਅਤੇ Mi Home Stores 'ਤੇ 23 ਮਈ ਤੋਂ ਸ਼ੁਰੂ ਕਰੇਗਾ। ਫੋਨ Mi Studio ਅਤੇ Xiaomi Partner ਰਿਟੇਲ ਸਟੋਰਜ਼ 'ਤੇ ਵੀ ਭਵਿੱਖ ਵਿਚ ਵਿਕਰੀ ਲਈ ਉਪਲਬਧ ਕਰਵਾਇਆ ਜਾਵੇਗਾ। Redmi Note 7S ਭਾਰਤ ਵਿਚ Redmi Note 7 ਅਤੇ Redmi Note 7 Pro ਤੋਂ ਬਾਅਦ Redmi Note 7 ਸੀਰੀਜ਼ ਦਾ ਤੀਸਰਾ ਮਾਡਲ ਹੈ।

Redmi Note 7S ਸਪੈਸੀਫਿਕੇਸ਼ਨਜ਼ ਅਤੇ ਫੀਚਰਜ਼ : ਡੂਅਲ-ਸਿਮ Redmi Note 7S ਵਿਚ 6.3 ਇੰਚ ਫੁੱਲ HD+ ਡਿਸਪਲੇ ਦਿੱਤਾ ਗਿਆ ਹੈ। ਫੋਨ MIUI10 ਨਾਲ Android Pie 'ਤੇ ਕੰਮ ਕਰਦਾ ਹੈ। P2i ਸਪੈਸ਼ਲ-ਰੈਸਿਸਟੈਂਟ ਕੋਟਿੰਗ ਨਾਲ ਸਮਾਰਟਫੋਨ ਦੇ ਫਰੰਟ ਅਤੇ ਬੈਕ 'ਤੇ ਕੋਰਨਿੰਗ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਦਿੱਤਾ ਗਿਆ ਹੈ। Redmi Note 7S ਵਿਚ ਓਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 660 SoC ਨਾਲ 4GB ਰੈਮ ਦਿੱਤੀ ਗਈ ਹੈ।

ਫੋਟੋ ਅਤੇ ਵੀਡੀਓ ਲਈ, Redmi Note 7S ਡੂਅਲ ਕੈਮਰਾ ਸੈਟਅਪ ਨਾਲ ਆਉਂਦਾ ਹੈ। ਇਸ ਵਿਚ 48MP ਦੇ ਪ੍ਰਾਇਮਰੀ ਸੈਂਸਰ ਨਾਲ 5MP ਦਾ ਸੈਕੰਡਰੀ ਸੈਂਸਰ ਦਿੱਤਾ ਗਿਆ ਹੈ। ਫੋਨ ਦੇ ਫਰੰਟ ਵਿਚ AI ਪੋਰਟਰੇਟ ਮੋਡ ਅਤੇ AI ਫੇਸ ਅਨਲੌਕ ਨਾਲ 13MP ਸੈਂਸਰ ਦਿੱਤਾ ਗਿਆ ਹੈ।

ਸਟੋਰੇਜ ਦੇ ਮਾਮਲੇ 'ਚ, Redmi Note 7S ਵਿਚ 32GB ਅਤੇ 64GB ਦੇ ਸਟੋਰੇਜ ਬਦਲ ਦਿੱਤੇ ਗਏ ਹਨ। ਇਨ੍ਹਾਂ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 256GB ਤਕ ਵਧਾਇਆ ਜਾ ਸਕਦਾ ਹੈ। Redmi Note 7S ਵਿਚ 4000mAh ਦੀ ਬੈਟਰੀ ਨਾਲ ਕੁਇਕ ਚਾਰਜ 4 ਫਾਸਟ ਚਾਰਜਿੰਗ ਸੁਪੋਰਟ ਵੀ ਦਿੱਤਾ ਗਿਆ ਹੈ।

Posted By: Seema Anand