ਨਵੀਂ ਦਿੱਲੀ, ਆਟੋ ਡੈਸਕ : ਭਾਵੇਂ ਤੁਹਾਡੇ ਕੋਲ ਗੱਡੀ ਹੋਵੇ ਜਾਂ ਨਾ, ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਵਾਹਨ ਦੇ ਟਾਇਰ ਖਰਾਬ ਹੋਣ 'ਤੇ ਉਨ੍ਹਾਂ ਨੂੰ ਬਦਲਣਾ ਚਾਹੀਦਾ ਹੈ ਤਾਂ ਜੋ ਕੋਈ ਹਾਦਸਾ ਨਾ ਵਾਪਰੇ। ਹਾਲਾਂਕਿ, ਤੁਹਾਡੇ ਧਿਆਨ ਵਿਚ ਹੋਵੇਗਾ ਕਿ ਕਈ ਵਾਰ ਟਾਇਰਾਂ ਦੀ ਹੇਠਲੀ ਸਤਹਿ ਠੀਕ ਰਹਿੰਦੀ ਹੈ ਤੇ ਇਸ ਦੀ ਸਾਈਡ 'ਚ ਤਰੇੜਾਂ ਦਿਖਾਈ ਦਿੰਦੀਆਂ ਹਨ। ਨਾਲ ਹੀ ਇਸ ਵਿਚ ਉਭਰ ਵੀ ਨਜ਼ਰ ਆਉਣ ਲਗਦਾ ਹੈ। ਜ਼ਿਆਦਾਤਰ ਹਾਲਾਤ 'ਚ ਅਸੀਂ ਇਨ੍ਹਾਂ ਦਰਾਰਾਂ ਜਾਂ ਲਾਈਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਪਰ ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ। ਇਸ ਦੇ ਨਾਲ ਹੀ ਕਈ ਲੋਕ ਹਲਕੀ ਜਿਹੀ ਲਾਈਨ ਦੇਖ ਕੇ ਵੀ ਟਾਇਰ ਬਦਲ ਲੈਂਦੇ ਹਨ, ਜਦੋਂ ਕਿ ਉਨ੍ਹਾਂ ਨੂੰ ਹੋਰ ਚਲਾਇਆ ਜਾ ਸਕਦਾ ਹੈ।

ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਇਹ ਕਿਵੇਂ ਪਤਾ ਲੱਗੇ ਕਿ ਕਿਸ ਪੱਧਰ ਤਕ ਦੀਆਂ ਦਰਾਰਾਂ ਨਾਲ ਗੱਡੀ ਨੂੰ ਚਲਾਉਣ ਵਿਚ ਕੋਈ ਨੁਕਸਾਨ ਨਹੀਂ ਹੈ ਤੇ ਕਦੋਂ ਇਸ ਨੂੰ ਬਦਲਣਾ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਅੱਜ ਅਸੀਂ ਟਾਇਰਾਂ ਦੀ ਸਾਈਡ 'ਚ ਪੈਣ ਵਾਲੀਆਂ ਦਰਾਰਾਂ ਬਾਰੇ ਗੱਲ ਕਰਾਂਗੇ।

ਇਸ ਤਰ੍ਹਾਂ ਕਰੋ ਚੈੱਕ

ਤੁਸੀਂ ਇਸ ਬਾਰੇ ਇਕ ਸਧਾਰਨ ਟੈਸਟ ਰਾਹੀਂ ਪਤਾ ਲਗਾ ਸਕਦੇ ਹੋ। ਟਾਰਚ ਦੀ ਮਦਦ ਨਾਲ ਟਾਇਰ ਦੀ ਸਾਈਡਵਾਲ 'ਤੇ ਆਈ ਦਰਾਰ ਨੂੰ ਦੇਖੋ। ਜੇਕਰ ਇਸ ਵਿਚ ਧਾਤੂ ਦੀ ਤਾਰ ਦੀ ਵੀ ਝਲਕ ਹੈ ਤਾਂ ਤੁਹਾਨੂੰ ਇਸਨੂੰ ਜਲਦੀ ਤੋਂ ਜਲਦੀ ਬਦਲਣਾ ਚਾਹੀਦਾ ਹੈ। ਦੂਜੇ ਪਾਸੇ ਜੇਕਰ ਰਬੜ ਹੀ ਦਿਖਾਈ ਦੇਵੇ ਤਾਂ ਟਾਇਰਾਂ ਨੂੰ ਕੁਝ ਦਿਨ ਹੋਰ ਚਲਾਇਆ ਜਾ ਸਕਦਾ ਹੈ।

ਕੀ ਇਨ੍ਹਾਂ ਤਰੇੜਾਂ ਦੀ ਮੁਰੰਮਤ ਕੀਤੀ ਜਾ ਸਕਦੀ ਹੈ?

ਧਿਆਨ ਰੱਖੋ ਕਿ ਖਰਾਬ ਹੋਏ ਟਾਇਰ ਸਾਈਡਵਾਲ ਦੀ ਮੁਰੰਮਤ ਨਹੀਂ ਕੀਤੀ ਜਾ ਸਕਦੀ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਟਾਇਰਾਂ ਦੇ ਸਾਈਡਵਾਲਾਂ ਰਾਹੀਂ ਪੈਦਾ ਹੋਣ ਵਾਲੇ ਬਲ ਤੇ ਦਬਾਅ ਬਹੁਤ ਜ਼ਿਆਦਾ ਹਨ। ਜੇਕਰ ਇਸ ਨੂੰ ਠੀਕ ਕਰਨ ਲਈ ਕਿਸੇ ਤਰ੍ਹਾਂ ਦਾ ਲੋਸ਼ਨ ਜਾਂ ਰਬੜ ਦਾ ਟੁਕੜਾ ਵੀ ਲਗਾਇਆ ਜਾਵੇਗਾ ਤਾਂ ਵੀ ਇਹ ਤੁਹਾਡੀ ਕਾਰ ਦੇ ਭਾਰ, ਡਰਾਈਵਿੰਗ ਸ਼ੇਅਰ ਫੋਰਸ, ਟਾਰਕ ਵਿੱਚ ਫਰਕ ਬਰਦਾਸ਼ਤ ਨਹੀਂ ਕਰ ਸਕੇਗਾ। ਇਸ ਕਾਰਨ, ਟਾਇਰ ਨੂੰ ਸਾਈਡਵਾਲ ਤਕ ਸੁਰੱਖਿਅਤ ਢੰਗ ਨਾਲ ਠੀਕ ਕਰਨ ਦਾ ਕੋਈ ਤਰੀਕਾ ਨਹੀਂ ਹੈ।

Posted By: Seema Anand