Auto Expo 2023 : ਨਵੀਂ ਦਿੱਲੀ, ਆਟੋ ਡੈਸਕ : ਆਟੋ ਐਕਸਪੋ 2023 'ਚ ਫਲੈਕਸ ਫਿਊਲ 'ਤੇ ਚੱਲਣ ਵਾਲੇ ਵਾਹਨਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਵਿੱਚੋਂ ਮਾਰੂਤੀ ਵੈਗਨਆਰ ਨੂੰ ਛੱਡ ਕੇ ਸਾਰੇ ਮਾਡਲ ਬ੍ਰਾਜ਼ੀਲ 'ਚ ਵਿਕਰੀ ਲਈ ਹਨ। ਭਾਰਤ ਸਰਕਾਰ ਫਲੈਕਸ ਫਿਊਲ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਕੰਪਨੀਆਂ ਭਾਰਤ 'ਚ ਅਜਿਹੇ ਪ੍ਰੋਡਕਟਸ ਲਿਆ ਸਕਦੀਆਂ ਹਨ।
Maruti Suzuki WagonR
ਮਾਰੂਤੀ ਵੈਗਨਆਰ ਕੰਸੈਪਟ ਫਲੈਕਸ ਫਿਊਲ ਕਾਰ ਨੂੰ ਆਟੋ ਐਕਸਪੋ 'ਚ ਸ਼ੋਅਕੇਸ ਕੀਤਾ ਗਿਆ ਹੈ। ਦੂਰੋਂ ਦੇਖ ਕੇ ਤੁਸੀਂ ਅੰਦਾਜ਼ਾ ਨਹੀਂ ਲਗਾਓਗੇ ਕਿ ਇਹ ਫਲੈਕਸ ਫਿਊਲ ਕਾਰ ਹੈ। ਪਰ, ਕੰਪਨੀ ਨੇ ਇਸ ਦਾ ਰੰਗ ਨਿਯਮਤ ਮਾਡਲ ਤੋਂ ਥੋੜ੍ਹਾ ਵੱਖਰਾ ਕੀਤਾ ਹੈ ਜਿਸ ਨਾਲ ਤੁਹਾਨੂੰ ਮਹਿਸੂਸ ਹੋਵੇਗਾ ਕਿ ਇਸ ਵਿਚ ਕੁਝ ਨਵਾਂ ਹੈ। ਇਸ ਕਾਰ ਨੂੰ ਹੁਣੇ ਹੀ ਕੰਸੈਪਟ ਫਾਰਮ 'ਚ ਪੇਸ਼ ਕੀਤਾ ਗਿਆ ਹੈ। ਭਵਿੱਖ ਵਿੱਚ ਇਸ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ।
Toyota COROLLA ALTIS
ਆਟੋ ਐਕਸਪੋ 2023 ਦੇ ਈਥਾਨੌਲ ਸੈਕਸ਼ਨ 'ਚ ਜਪਾਨੀ ਆਟੋਮੋਬਾਈਲ ਨਿਰਮਾਤਾ ਟੋਇਟਾ ਦੀ ਪ੍ਰਸਿੱਧ ਚਾਰ-ਸੀਟਰ ਈਥਾਨੌਲ-ਅਧਾਰਿਤ ਪ੍ਰੋਟੋਟਾਈਪ ਕੋਰੋਲਾ ਅਲਟਿਸ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ।
Maruti Suzuki WagonR
ਮਾਰੂਤੀ ਵੈਗਨਆਰ ਕੰਸੈਪਟ ਫਲੈਕਸ ਫਿਊਲ ਕਾਰ ਨੂੰ ਆਟੋ ਐਕਸਪੋ 'ਚ ਸ਼ੋਅਕੇਸ ਕੀਤਾ ਗਿਆ ਹੈ। ਦੂਰੋਂ ਦੇਖ ਕੇ ਤੁਸੀਂ ਅੰਦਾਜ਼ਾ ਨਹੀਂ ਲਗਾਓਗੇ ਕਿ ਇਹ ਫਲੈਕਸ ਫਿਊਲ ਕਾਰ ਹੈ। ਪਰ, ਕੰਪਨੀ ਨੇ ਇਸ ਦਾ ਰੰਗ ਨਿਯਮਤ ਮਾਡਲ ਤੋਂ ਥੋੜ੍ਹਾ ਵੱਖਰਾ ਕੀਤਾ ਹੈ ਜਿਸ ਨਾਲ ਤੁਹਾਨੂੰ ਮਹਿਸੂਸ ਹੋਵੇਗਾ ਕਿ ਇਸ ਵਿਚ ਕੁਝ ਨਵਾਂ ਹੈ। ਇਸ ਕਾਰ ਨੂੰ ਹੁਣੇ ਹੀ ਕੰਸੈਪਟ ਫਾਰਮ 'ਚ ਪੇਸ਼ ਕੀਤਾ ਗਿਆ ਹੈ। ਭਵਿੱਖ ਵਿੱਚ ਇਸ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ।
Yamaha FZ-15 ABS
FZ-15 ABS ਯਾਮਾਹਾ ਮੋਟਰਸਾਈਕਲ ਦਾ ਇਹ ਖਾਸ ਮਾਡਲ ਫਿਲਹਾਲ ਭਾਰਤ ਵਿਚ ਉਪਲਬਧ ਨਹੀਂ ਹੈ ਪਰ ਬ੍ਰਾਜ਼ੀਲ ਵਿੱਚ ਪ੍ਰਸਿੱਧ ਹੈ। ਇਸ ਦਾ ਫਲੈਕਸ ਫਿਊਲ ਪਾਵਰ ਆਉਟਪੁੱਟ 149 ਸੀਸੀ ਇੰਜਣ ਵਾਲੇ ਭਾਰਤੀ ਮਾਡਲ ਤੋਂ ਥੋੜ੍ਹਾ ਵੱਖਰਾ ਹੈ।
Pulsar NS160
Pulsar NS160 ਭਾਰਤੀ ਆਟੋਮੋਟਿਵ ਕੰਪਨੀ ਬਜਾਜ ਆਟੋ ਦੀ ਆਈਕੋਨਿਕ ਕਮਿਊਟਰ ਬਾਈਕ, ਪਲਸਰ ਦੇ ਕਈ ਮਾਡਲ ਹਨ। ਇਨ੍ਹਾਂ ਵਿੱਚੋਂ, ਪਲਸਰ NS160 ਕੁਝ ਚੋਣਵੇਂ ਵਾਹਨਾਂ ਵਿੱਚ ਸ਼ਾਮਲ ਹੋ ਗਿਆ ਹੈ ਜੋ ਫਲੈਕਸ ਫਿਊਲ ਨਾਲ ਚਲਾਇਆ ਜਾ ਸਕਦਾ ਹੈ।
APACHE RTR 160 4V
APACHE RTR 160 4V Apache, ਭਾਰਤੀ ਮੋਟਰਸਾਈਕਲ ਨਿਰਮਾਣ ਕੰਪਨੀ TVS ਦੇ ਸਭ ਤੋਂ ਸਫਲ ਦੋ-ਪਹੀਆ ਵਾਹਨਾਂ ਵਿਚੋਂ ਇੱਕ, ਖਾਸ ਕਰਕੇ ਮਾਡਲ RTR 160 4V ਦਾ ਹੁਣ ਇਕ ਈਕੋ-ਅਨੁਕੂਲ ਸੰਸਕਰਣ ਹੈ।
Posted By: Seema Anand