ਇਸ ਪੰਜਾਬੀ ਗਾਇਕ 'ਤੇ ਰਾਹ 'ਚ ਚੱਲੀਆਂ ਗੋਲੀਆਂ, ਗੱਡੀ ਰੋਕਣ ਦੀ ਕੀਤੀ ਗਈ ਕੋਸ਼ਿਸ਼; ਹਮਲਾਵਰਾਂ ਦੀ ਭਾਲ 'ਚ ਜੁਟੀ ਪੁਲਿਸ
ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਰਾਣਾ ਸਹੋਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋ ਦੋਸਤਾਂ ਨਾਲ ਆਪਣੇ ਪਿੰਡ ਗੁਰਾਇਆ ਵੱਲ ਜਾ ਰਹੇ ਸਨ ਤਾਂ ਬਲਾਚੌਰ ਦੇ ਨੇੜੇ ਇਕ ਕਾਰ ਵਿਚ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਗੱਡੀ ਰੋਕਣ ਲਈ ਇਸ਼ਾਰਾ ਵੀ ਕੀਤਾ ਗਿਆ।
Publish Date: Wed, 11 Mar 2026 02:06 PM (IST)
Updated Date: Wed, 11 Mar 2026 02:12 PM (IST)
ਰਣਜੀਤ ਸਿੰਘ ਰਾਣਾ, ਐਸਏਐਸ ਨਗਰ – ਯੂਕੇ ਅਧਾਰਿਤ ਪੰਜਾਬੀ ਗਾਇਕ ਰਾਣਾ ਸਹੋਤਾ ਨੂੰ ਰਾਹ ਵਿਚ ਗੋਲੀਆਂ ਚਲਾ ਕੇ ਰੋਕਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 7 ਮਾਰਚ ਦੀ ਰਾਤ ਦੀ ਦੱਸੀ ਜਾ ਰਹੀ ਹੈ।
ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਰਾਣਾ ਸਹੋਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋ ਦੋਸਤਾਂ ਨਾਲ ਆਪਣੇ ਪਿੰਡ ਗੁਰਾਇਆ ਵੱਲ ਜਾ ਰਹੇ ਸਨ ਤਾਂ ਬਲਾਚੌਰ ਦੇ ਨੇੜੇ ਇਕ ਕਾਰ ਵਿਚ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਗੱਡੀ ਰੋਕਣ ਲਈ ਇਸ਼ਾਰਾ ਵੀ ਕੀਤਾ ਗਿਆ।
ਰਾਣਾ ਸਹੋਤਾ ਅਨੁਸਾਰ ਜਦੋਂ ਉਨ੍ਹਾਂ ਨੇ ਗੱਡੀ ਨਹੀਂ ਰੋਕੀ ਤਾਂ ਕਾਰ ਸਵਾਰ ਵਿਅਕਤੀਆਂ ਵਲੋਂ ਕਰੀਬ ਤਿੰਨ ਤੋਂ ਚਾਰ ਹਵਾਈ ਫਾਇਰ ਕੀਤੇ ਗਏ। ਇਸ ਘਟਨਾ ਤੋਂ ਬਾਅਦ ਇੰਗਲੈਂਡ ਵਿਚ ਜੰਮੇ ਤੇ ਵੱਡਾ ਹੋਇਆ ਗਾਇਕ ਕਾਫੀ ਸਹਿਮ ਗਿਆ ਹੈ।
ਰਾਣਾ ਨੇ ਦੱਸਿਆ ਕਿ ਸੰਬੰਧਿਤ ਥਾਣੇ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਾਣਾ ਸਹੋਤਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਤੱਕ ਉਨ੍ਹਾਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਫਿਰੌਤੀ ਦੀ ਮੰਗ ਨਹੀਂ ਕੀਤੀ ਗਈ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਕੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।