ਗਾਇਕ ਜਸਬੀਰ ਜੱਸੀ ਨੇ ਯੋ ਯੋ ਹਨੀ ਸਿੰਘ ਨੂੰ ਲਿਆ ਲਪੇਟੇ 'ਚ, ਸੁਣਾਈਆਂ ਖਰੀਆਂ-ਖਰੀਆਂ; ਕਿਹਾ- ਨਸ਼ਿਆਂ 'ਤੇ ਲਾਉਣ ਵਾਲਿਆਂ ਨੂੰ ਕਿਉਂ...
ਪੰਜਾਬੀ ਗਾਇਕ ਜਸਬੀਰ ਜੱਸੀ ਤੇ ਯੋ ਯੋ ਹਨੀ ਸਿੰਘ ਇਸ ਵੇਲੇ ਸੋਸ਼ਲ ਮੀਡੀਆ ਦੀਆਂ ਸੁਰਖੀਆਂ 'ਚ ਛਾਏ ਹੋਏ ਹਨ। ਦਰਅਸਲ, ਚੰਡੀਗੜ੍ਹ 'ਚ IIFA ਐਵਾਰਡ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵਿਵਾਦ ਛਿੜਦਾ ਜਾ ਰਿਹਾ ਹੈ। ਦੱਸ ਦਈਏ ਕਿ ਬਾਲੀਵੁੱਡ ਤੇ ਪੰਜਾਬੀ ਸਿੰਗਰ ਯੋ ਯੋ ਹਨੀ ਸਿੰਘ ਦੀ ਪਰਫਾਰਮੈਂਸ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ।
Publish Date: Wed, 20 Aug 2025 01:59 PM (IST)
Updated Date: Wed, 20 Aug 2025 02:02 PM (IST)
ਡਿਜੀਟਲ ਡੈਸਕ, ਜਲੰਧਰ : ਪੰਜਾਬੀ ਗਾਇਕ ਜਸਬੀਰ ਜੱਸੀ ਤੇ ਯੋ ਯੋ ਹਨੀ ਸਿੰਘ ਇਸ ਵੇਲੇ ਸੋਸ਼ਲ ਮੀਡੀਆ ਦੀਆਂ ਸੁਰਖੀਆਂ 'ਚ ਛਾਏ ਹੋਏ ਹਨ। ਦਰਅਸਲ, ਚੰਡੀਗੜ੍ਹ 'ਚ IIFA ਐਵਾਰਡ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵਿਵਾਦ ਛਿੜਦਾ ਜਾ ਰਿਹਾ ਹੈ। ਦੱਸ ਦਈਏ ਕਿ ਬਾਲੀਵੁੱਡ ਤੇ ਪੰਜਾਬੀ ਸਿੰਗਰ ਯੋ ਯੋ ਹਨੀ ਸਿੰਘ ਦੀ ਪਰਫਾਰਮੈਂਸ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ। ਗਾਇਕ ਜਸਬੀਰ ਜੱਸੀ ਦਾ ਕਹਿਣਾ ਹੈ ਕਿ ਸ਼ੋਅ ਕਰਵਾਉਣਾ ਇੱਕ ਚੰਗੀ ਗੱਲ ਹੈ ਪਰ ਐਵਾਰਡ ਸ਼ੋਅ ‘ਚ ਹਨੀ ਸਿੰਘ ਨੂੰ ਬੁਲਾਉਣਾ ਕੀ ਸਹੀਂ ਹੈ? ਹਨੀ ਸਿੰਘ ਨੇ ਕਿਹਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਨਸ਼ਿਆ ਖਿਲਾਫ਼ ਯੁੱਧ ਲੜ ਰਹੀ ਹੈ ਤੇ ਦੂਜੇ ਪਾਸੇ ਅਜਿਹੇ ਕਲਾਕਾਰ ਦਾ ਪਰਫਾਰਮ ਕਰਨ ਆ ਰਹੇ ਹਨ, ਜੋ ਨਸ਼ੇ ਨੂੰ ਪਰਮੋਟ ਕਰਦੇ ਹਨ।
ਹਨੀ ਸਿੰਘ ਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਨਾਮ ਯਾਦ ਕਰਵਾ ਦਿੱਤੇ : ਜੱਸੀ
ਜਸਬੀਰ ਜੱਸੀ ਨੇ ਕਿਹਾ ਕਿ ਜਿਸ ਨੂੰ ਅਸੀਂ ਸਾਰੀ ਉਮਰ ਕਹਿੰਦੇ ਰਹੇ ਕਿ ਇਸ ਨੇ ਸਾਡਿਆਂ ਬੱਚਿਆਂ ਨੂੰ ਨਸ਼ਿਆਂ ‘ਤੇ ਲਾ ਦਿੱਤਾ, ਨਸ਼ਿਆਂ ਦੇ ਨਾਮ ਯਾਦ ਦਿਵਾ ਦਿੱਤੇ ਅਤੇ ਬੱਚਿਆਂ ਨੂੰ ਬਦਮਾਸ਼ੀ ਕਰਨਾ ਸਿਖਾ ਦਿੱਤਾ। ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਕੀ ਸਾਡੇ ਕੋਲ ਕਲਾਕਾਰ ਖ਼ਤਮ ਹੋ ਗਏ ਹਨ। ਜਸਬੀਰ ਸਿੰਘ ਨੇ ਕਿਹਾ ਕਿ ਮੈਂ ਪਿਛਲੇ 5-7 ਦਿਨਾਂ ਤੋਂ ਜਦੋ-ਜਹਿਦ ਕਰ ਰਿਹਾ ਸੀ ਕਿ ਇਸ ਮੁੱਦੇ ‘ਤੇ ਬੋਲਾ ਜਾਂ ਨਾਂਹ ਪਰ ਅੱਜ ਮੈਂ ਮਨ ਬਣਾ ਲਿਆ ਸੀ ਕਿ ਮੈਂ ਬੋਲਾਂਗਾ ਕਿਉਂਕਿ ਇਹ ਪੰਜਾਬ ਦਾ ਮੁੱਦਾ ਹੈ।
ਡੀਐਨਏ 'ਚ ਨਸ਼ਾ ਭਰ ਦਿਆਂਗਾ
ਜੱਸੀ ਨੇ ਕਿਹਾ ਕਿ ਸਾਡੇ ਦੋਸਤ IIFA ਪੰਜਾਬੀ ਐਵਾਰਡ ਲੈ ਕੇ ਆ ਰਹੇ ਹਨ। ਇਸ ਸ਼ੋਅ ‘ਚ ਹਨੀ ਸਿੰਘ ਨੂੰ ਕਿਉਂ ਬੁਲਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਬੱਚਿਆਂ ਨੂੰ ਵਿਗਾੜ ਕੇ ਰੱਖ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਹਨੀ ਸਿੰਘ ਨੇ ਅਸ਼ਲੀਲ ਗਾਣਾ ਗਾਇਆ ਸੀ, ਉਸ ‘ਤੇ ਮਾਮਲਾ ਦਰਜ ਕੀਤਾ ਗਿਆ। ਜੱਸੀ ਨੇ ਕਿਹਾ ਇਸ ਤੋਂ ਵੱਡੀ ਗੱਲ ਇਹ ਹੈ ਕਿ ਹਨੀ ਸਿੰਘ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਮੈਂ ਇਨ੍ਹਾਂ ਦੀਆਂ ਨਸਲਾਂ ਦੇ ਡੀਐਨਏ ‘ਚ ਨਸ਼ਾਂ ਭਰ ਦਿਆਂਗਾ। ਕੀ ਲੋੜ ਹੈ ਅਜਿਹੇ ਗਾਇਕਾਂ ਨੂੰ ਬੁਲਾਉਣ ਦੀ।