Video : ਗਾਇਕ ਗੁਲਾਬ ਸਿੱਧੂ ਨੇ ਹੱਥ ਜੋੜ ਕੇ ਸਰਪੰਚਾਂ ਤੋਂ ਮੰਗੀ ਮਾਫ਼ੀ, ਜਾਣੋ ਕੀ ਪਿਆ ਪੰਗਾ ?
ਪੰਜਾਬ ਦੇ ਮਸ਼ਹੂਰ ਗਾਇਕ ਗੁਲਾਬ ਸਿੱਧੂ ਦੇ ਨਵੇਂ ਗੀਤ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਦਰਅਸਲ, ਗੁਲਾਬ ਸਿੱਧੂ ਨੇ ਆਪਣੇ ਨਵੇਂ ਗੀਤ 'ਚ ਸਰਪੰਚਾਂ ਨੂੰ ਲੈ ਕੇ ਕੁਝ ਬੋਲਿਆ ਸੀ, ਜਿਸ 'ਤੇ ਕੁਝ ਸਰਪੰਚ ਸਾਹਿਬਾਨਾਂ ਨੇ ਇਤਰਾਜ਼ ਜਤਾਇਆ।
Publish Date: Fri, 24 Oct 2025 04:46 PM (IST)
Updated Date: Fri, 24 Oct 2025 04:52 PM (IST)

ਡਿਜੀਟਲ ਡੈਸਕ, ਜਲੰਧਰ - ਪੰਜਾਬ ਦੇ ਮਸ਼ਹੂਰ ਗਾਇਕ ਗੁਲਾਬ ਸਿੱਧੂ ਦੇ ਨਵੇਂ ਗੀਤ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਦਰਅਸਲ, ਗੁਲਾਬ ਸਿੱਧੂ ਨੇ ਆਪਣੇ ਨਵੇਂ ਗੀਤ 'ਚ ਸਰਪੰਚਾਂ ਨੂੰ ਲੈ ਕੇ ਕੁਝ ਬੋਲਿਆ ਸੀ, ਜਿਸ 'ਤੇ ਕੁਝ ਸਰਪੰਚ ਸਾਹਿਬਾਨਾਂ ਨੇ ਇਤਰਾਜ਼ ਜਤਾਇਆ।
ਇਸੇ ਦੌਰਾਨ ਗੁਲਾਬ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਸਰਪੰਚਾਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਗੁਲਾਬ ਸਿੱਧੂ ਨੇ ਕੈਪਸ਼ਨ 'ਚ ਲਿਖਿਆ ਹੈ, ''ਸਾਰੇ ਸਰਪੰਚ ਸਾਹਿਬਾਨਾਂ ਤੋਂ ਅਸੀ ਮਾਫੀ ਮੰਗਦੇ ਹਾਂ, ਅਸੀ ਗਾਣੇ 'ਚ ਕਿਸੇ ਨੂੰ ਵੀ ਕੋਈ ਟਾਰਗੇਟ ਨਹੀਂ ਕਰਿਆ ਸੀ। ਸਾਡਾ ਕਿਸੇ ਵੀ ਭਰਾ ਨਾਲ ਕੋਈ ਵੀ ਰੌਲਾ ਨਹੀਂ ਹੈ ਪਰ ਫਿਰ ਵੀ ਜਿਹੜੇ ਭਰਾਵਾਂ ਨੂੰ ਇਸ ਗੱਲ ਤੋਂ ਰੋਸ ਹੈ, ਅਸੀਂ ਉਨ੍ਹਾਂ ਸਾਰਿਆਂ ਕੋਲੋਂ ਮਾਫੀ ਮੰਗਦੇ ਹਾਂ। 🙏🏼❤️ ਭੁੱਲ ਚੁੱਕ ਮੁਆਫ ਬਾਈ ਜੀ।''
ਗੁਲਾਬ ਸਿੱਧੂ ਹੋਣਹਾਰ ਗਾਇਕ ਹਨ, ਜਿਨ੍ਹਾਂ ਨੇ 'ਬਾਪੂ', 'ਵਤਨ', 'ਦਿਲ ਜਿਹਾ ਨਹੀਂ ਮੰਨਦਾ', 'ਤਕਦੀਰਾਂ' ਅਤੇ 'ਕਮਾਈ' ਆਦਿ ਵਰਗੇ ਗੀਤ ਦਰਸ਼ਕਾਂ ਦੀ ਝੋਲ਼ੀ 'ਚ ਪਾਏ ਹਨ। ਵਿਸ਼ਵ ਭਰ 'ਚ ਨਵੇਂ ਅਯਾਮ ਕਾਇਮ ਕਰਦੇ ਜਾ ਰਹੇ ਇਹ ਪ੍ਰਤਿਭਾਵਾਨ ਗਾਇਕ ਸੋਲੋ ਗਾਇਕੀ ਦੇ ਨਾਲ-ਨਾਲ ਸਟੇਜ ਸ਼ੋਅਜ਼ ਦੀ ਦੁਨੀਆ 'ਚ ਵੀ ਚੌਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ। ਮਰਹੂਮ ਸਿੱਧੂ ਮੂਸੇਵਾਲਾ ਨੂੰ ਆਪਣਾ ਆਈਡੀਅਲ ਅਤੇ ਮਾਰਗ ਦਰਸ਼ਕ ਮੰਨਣ ਵਾਲੇ ਇਹ ਹੋਣਹਾਰ ਗਾਇਕ ਇੰਨੀ ਦਿਨੀਂ ਸੰਗੀਤਕ ਅਤੇ ਸਿਨੇਮਾ ਦੋਵਾਂ ਹੀ ਖੇਤਰਾਂ ਵਿੱਚ ਆਪਣੀ ਵਿਲੱਖਣ ਪਛਾਣ ਕਾਇਮ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸੇ ਦਾਇਰੇ ਦਾ ਅਹਿਸਾਸ ਉਨ੍ਹਾਂ ਦੇ ਲਗਾਤਾਰ ਸਾਹਮਣੇ ਆ ਰਹੇ ਫਿਲਮੀ ਅਤੇ ਗੈਰ ਫਿਲਮੀ ਗਾਣੇ ਬਾਖ਼ੂਬੀ ਕਰਵਾ ਰਹੇ ਹਨ।