Video : ਪੰਜਾਬ ਦਾ ਪੁੱਤ ਦੁਸਾਂਝਾਵਾਲਾ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਦਿੱਤੀ ਹੱਲਾ ਸ਼ੇਰੀ, ਕਿਹਾ- ਪੰਜਾਬ ਜ਼ਖ਼ਮੀ ਹੈ ਪਰ ਹਾਰਿਆ ਨਹੀਂ
ਪੰਜਾਬ 'ਚ ਹੜ੍ਹਾਂ ਦਾ ਕਹਿਰ ਜਾਰੀ ਹੈ, ਜਿਸ ਕਾਰਨ ਆਏ ਦਿਨ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਪੰਜਾਬ ਦੇ ਪੁੱਤ ਦਿਲਜੀਤ ਦੁਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਆਖ ਰਹੇ ਹਨ ਕਿ ਪੰਜਾਬ ਦੇ ਹਾਲਾਤ ਇਸ ਸਮੇਂ ਬਹੁਤ
Publish Date: Thu, 04 Sep 2025 04:31 PM (IST)
Updated Date: Thu, 04 Sep 2025 04:35 PM (IST)

ਡਿਜੀਟਲ ਡੈਸਕ, ਜਲੰਧਰ - ਪੰਜਾਬ 'ਚ ਹੜ੍ਹਾਂ ਦਾ ਕਹਿਰ ਜਾਰੀ ਹੈ, ਜਿਸ ਕਾਰਨ ਆਏ ਦਿਨ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਪੰਜਾਬ ਦੇ ਪੁੱਤ ਦਿਲਜੀਤ ਦੁਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਆਖ ਰਹੇ ਹਨ ਕਿ ਪੰਜਾਬ ਦੇ ਹਾਲਾਤ ਇਸ ਸਮੇਂ ਬਹੁਤ ਹੀ ਖਰਾਬ ਹਨ। ਪੰਜਾਬ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ, ਪਸ਼ੂ ਮਰ ਚੁੱਕੇ ਹਨ ਤੇ ਲੋਕਾਂ ਦੇ ਘਰ ਹੜ੍ਹਾਂ 'ਚ ਰੁੜ ਗਏ ਹਨ। ਪੰਜਾਬ ਜ਼ਖਮੀ ਹੈ ਪਰ ਹਾਰਿਆ ਨਹੀਂ ਹੈ। ਅਸੀਂ ਪੰਜਾਬ ਦੀ ਗੋਦ 'ਚੋਂ ਉੱਠੇ ਹਾਂ, ਪੰਜਾਬ ਨੇ ਸਾਨੂੰ ਗੋਦ ਲਿਆ ਹੈ ਅਤੇ ਅਸੀਂ ਪੰਜਾਬ 'ਚ ਹੀ ਮਰਾਂਗੇ। ਜਿੰਨੇ ਵੀ ਹੜ੍ਹ ਪੀੜਤ ਪਰਿਵਾਰ ਹਨ, ਅਸੀਂ ਉਨ੍ਹਾਂ ਦੇ ਨਾਲ ਹਾਂ। ਅਜਿਹਾ ਨਹੀਂ ਹੈ ਕਿ ਰਾਸ਼ਨ-ਪਾਣੀ ਦੇ ਕੇ ਗੱਲ ਖ਼ਤਮ ਹੋ ਜਾਵੇਗੀ, ਜਦੋਂ ਤੱਕ ਤੁਹਾਡੀਆਂ ਜ਼ਿੰਦਗੀਆਂ ਮੁੜ ਲੀਹ 'ਤੇ ਨਹੀਂ ਆਉਂਦੀਆਂ ਉਦੋ ਤੱਕ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ।'
ਇਸ ਤੋਂ ਇਲਾਵਾ ਦਿਲਜੀਤ ਦੁਸਾਂਝ ਨੇ ਪੰਜਾਬ ਦੇ ਮੀਡੀਆ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਮੀਡ਼ੀਆ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ, ਉਹ ਆਪ ਗਰਾਊਂਡ 'ਤੇ ਆ ਕੇ ਕਵਰਜ ਕਰ ਰਿਹਾ ਹੈ ਅਤੇ ਲੋਕਾਂ ਦੀ ਪ੍ਰੇ੍ਸ਼ਾਨੀਆਂ ਸਮਾਜ ਸੇਵਕ ਸੰਸਥਾਵਾਂ ਤੱਕ ਪਹੁੰਚਾ ਰਿਹਾ ਹੈ। ਇਸ ਤੋਂ ਇਲਾਵਾ ਅੰਤ 'ਚ ਦਿਲਜੀਤ ਦੁਸਾਂਝ ਨੇ ਕਿਹਾ- ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇੰਨੀ ਸ਼ਕਤੀ ਦੇਵੇ ਕਿ ਅਸੀਂ ਮੁੜ ਤੋਂ ਆਪਣੀ ਲੀਹ 'ਤੇ ਵਾਪਸ ਆ ਜਾਈਏ।