ਦਿਲਜੀਤ ਦੁਸਾਂਝ ਨੇ 1.2 ਲੱਖ ਲੋਕਾਂ ਨੂੰ ਦਿੱਤਾ ਰੁਜ਼ਗਾਰ: 'ਦਿਲ-ਲੁਮੀਨਾਟੀ ਟੂਰ' ਤੋਂ ਕਮਾਏ 943 ਕਰੋੜ ਤੇ 114 ਕਰੋੜ ਦਿੱਤਾ ਟੈਕਸ
ਦਿਲਜੀਤ ਦੁਸਾਂਝ ਨੇ ਆਪਣੇ 'ਦਿਲ-ਲੁਮੀਨਾਟੀ ਟੂਰ' ਨਾਲ ਸਾਲ 2024 ਵਿੱਚ ਭਾਰਤ ਵਿੱਚ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਦਾ ਇਹ ਟੂਰ ਦੋ ਮਹੀਨਿਆਂ ਦੇ ਅੰਦਰ ਕਰੀਬ 10 ਸ਼ਹਿਰਾਂ ਵਿੱਚ ਆਯੋਜਿਤ ਕੀਤਾ ਗਿਆ। ਇਸ ਈਵੈਂਟ ਦੇ ਸਮਾਪਤ ਹੋਣ ਤੋਂ ਬਾਅਦ ਹੁਣ ਜੋ ਖ਼ਬਰ ਆਈ ਹੈ, ਉਹ ਦਿਲਜੀਤ ਦੇ ਪ੍ਰਸ਼ੰਸਕਾਂ ਦਾ ਦਿਲ ਖੁਸ਼ ਕਰਨ ਵਾਲੀ ਹੈ। ਦਰਅਸਲ, EY (Ernst & Young) ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੋਸਾਂਝ ਦਾ ਇਹ ਗਲੋਬਲ 'ਦਿਲ-ਲੁਮੀਨਾਟੀ ਟੂਰ' ਭਾਰਤ ਵਿੱਚ ਸਭ ਤੋਂ ਵੱਧ ਮਾਲੀਆ (Revenue) ਪੈਦਾ ਕਰਨ ਵਾਲਾ ਕੰਸਰਟ ਬਣ ਗਿਆ ਹੈ।
Publish Date: Thu, 19 Mar 2026 10:51 AM (IST)
Updated Date: Thu, 19 Mar 2026 10:59 AM (IST)

ਐਂਟਰਟੇਨਮੈਂਟ ਡੈਸਕ - ਦਿਲਜੀਤ ਦੁਸਾਂਝ ਨੇ ਆਪਣੇ 'ਦਿਲ-ਲੁਮੀਨਾਟੀ ਟੂਰ' ਨਾਲ ਸਾਲ 2024 ਵਿੱਚ ਭਾਰਤ ਵਿੱਚ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਦਾ ਇਹ ਟੂਰ ਦੋ ਮਹੀਨਿਆਂ ਦੇ ਅੰਦਰ ਕਰੀਬ 10 ਸ਼ਹਿਰਾਂ ਵਿੱਚ ਆਯੋਜਿਤ ਕੀਤਾ ਗਿਆ। ਇਸ ਈਵੈਂਟ ਦੇ ਸਮਾਪਤ ਹੋਣ ਤੋਂ ਬਾਅਦ ਹੁਣ ਜੋ ਖ਼ਬਰ ਆਈ ਹੈ, ਉਹ ਦਿਲਜੀਤ ਦੇ ਪ੍ਰਸ਼ੰਸਕਾਂ ਦਾ ਦਿਲ ਖੁਸ਼ ਕਰਨ ਵਾਲੀ ਹੈ। ਦਰਅਸਲ, EY (Ernst & Young) ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੋਸਾਂਝ ਦਾ ਇਹ ਗਲੋਬਲ 'ਦਿਲ-ਲੁਮੀਨਾਟੀ ਟੂਰ' ਭਾਰਤ ਵਿੱਚ ਸਭ ਤੋਂ ਵੱਧ ਮਾਲੀਆ (Revenue) ਪੈਦਾ ਕਰਨ ਵਾਲਾ ਕੰਸਰਟ ਬਣ ਗਿਆ ਹੈ।
ਮਸ਼ਹੂਰ ਪੰਜਾਬੀ ਗਾਇਕ ਦੇ ਇਸ ਟੂਰ ਨੇ ਭਾਰਤੀ ਆਰਥਿਕਤਾ ਨੂੰ ਸਹਿਯੋਗ ਦਿੰਦੇ ਹੋਏ ਕਰੀਬ 943 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ। ਰਿਪੋਰਟ ਮੁਤਾਬਕ, ਇਸ ਅੰਕੜੇ ਵਿੱਚ ਲਗਭਗ 276 ਕਰੋੜ ਰੁਪਏ ਦਾ ਸਿੱਧਾ (Direct) ਮਾਲੀਆ ਅਤੇ ਇਸ ਤੋਂ ਦੁੱਗਣਾ ਯਾਨੀ 553 ਕਰੋੜ ਰੁਪਏ ਅਸਿੱਧੇ ਖਰਚਿਆਂ (Indirect Spending) ਰਾਹੀਂ ਪ੍ਰਾਪਤ ਹੋਏ ਹਨ। ਇਸ ਵਿੱਚ ਯਾਤਰਾ, ਸੈਰ-ਸਪਾਟਾ, ਪਰਾਹੁਣਚਾਰੀ (Hospitality), ਖਾਣ-ਪੀਣ ਦੇ ਨਾਲ-ਨਾਲ ਲੌਜਿਸਟਿਕਸ ਅਤੇ ਸਥਾਨਕ ਵਿਕਰੇਤਾਵਾਂ ਨਾਲ ਜੁੜੇ ਖਰਚੇ ਸ਼ਾਮਲ ਹਨ।
ਭਾਰਤ ਦੇ ਕਿਹੜੇ ਸ਼ਹਿਰਾਂ ਵਿੱਚ ਹੋਏ 'ਦਿਲ-ਲੁਮੀਨਾਟੀ' ਈਵੈਂਟ?
ਦੱਸ ਦੇਈਏ ਕਿ 2024 ਦੇ ਦੋ ਮਹੀਨਿਆਂ ਵਿੱਚ ਦਿਲਜੀਤ ਦੇ ਇਹ ਕੰਸਰਟ ਨਵੀਂ ਦਿੱਲੀ (26 ਅਕਤੂਬਰ), ਹੈਦਰਾਬਾਦ (15 ਨਵੰਬਰ), ਅਹਿਮਦਾਬਾਦ (17 ਨਵੰਬਰ), ਲਖਨਊ (22 ਨਵੰਬਰ), ਪੁਣੇ (24 ਨਵੰਬਰ), ਕੋਲਕਾਤਾ (30 ਨਵੰਬਰ), ਬੈਂਗਲੁਰੂ (6 ਦਸੰਬਰ), ਚੰਡੀਗੜ੍ਹ (23 ਦਸੰਬਰ) ਵਰਗੀਆਂ ਥਾਵਾਂ 'ਤੇ ਹੋਏ, ਜੋ ਕਿ ਗੁਹਾਟੀ (29 ਦਸੰਬਰ) ਦੇ ਈਵੈਂਟ ਨਾਲ ਖ਼ਤਮ ਹੋਏ।
ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਟਿਕਟਾਂ ਦੀ ਵਿਕਰੀ ਦੀਆਂ ਖ਼ਬਰਾਂ
ਦੱਸਿਆ ਜਾਂਦਾ ਹੈ ਕਿ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਦੀ ਵਿਕਰੀ ਤੋਂ ਸਿੱਧੇ ਮਾਲੀਏ ਦਾ 80% ਹਿੱਸਾ ਮਿਲਿਆ ਹੈ, ਜਿਸ ਵਿੱਚ Zomato Live 'ਤੇ ਦੇਸ਼ ਭਰ ਵਿੱਚ 3,20,000 ਟਿਕਟਾਂ ਦੀ ਵਿਕਰੀ ਸ਼ਾਮਲ ਹੈ। ਇਹ ਕੰਸਰਟ ਟਿਕਟਾਂ ਦੀ ਵਿਕਰੀ ਵਿੱਚ ਡਿਜੀਟਲ ਮਾਧਿਅਮ ਦੀ ਵਧਦੀ ਭੂਮਿਕਾ ਨੂੰ ਵੀ ਸਾਫ਼ ਤੌਰ 'ਤੇ ਦਰਸਾਉਂਦਾ ਹੈ। ਹਾਲਾਂਕਿ, ਇਹ ਉਮੀਦ ਵੀ ਜਤਾਈ ਜਾ ਰਹੀ ਹੈ ਕਿ ਜੇਕਰ ਭਾਰਤੀ ਲਾਈਵ ਈਵੈਂਟ ਸਿਸਟਮ ਕਾਲਾਬਾਜ਼ਾਰੀ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਸਫਲ ਹੋ ਜਾਂਦਾ ਹੈ, ਤਾਂ ਸਿੱਧਾ ਮਾਲੀਆ ਇਸ ਤੋਂ ਕਿਤੇ ਵੱਧ ਹੋ ਸਕਦਾ ਸੀ।
ਕਰੀਬ 1,18,000 ਲੋਕਾਂ ਲਈ ਰੁਜ਼ਗਾਰ ਦੇ ਮੌਕੇ
ਰਿਪੋਰਟ ਅਨੁਸਾਰ, ਇਸ ਟੂਰ ਨੇ ਨਾ ਸਿਰਫ਼ ਮਾਲੀਆ ਪੈਦਾ ਕੀਤਾ ਬਲਕਿ ਵੱਡੇ ਪੱਧਰ 'ਤੇ ਰੁਜ਼ਗਾਰ ਵੀ ਪੈਦਾ ਕੀਤਾ। ਇਸ ਨੇ ਲਾਈਵ ਈਵੈਂਟਸ ਸੈਕਟਰ ਅਤੇ ਉਸ ਨਾਲ ਜੁੜੇ ਖੇਤਰਾਂ ਵਿੱਚ 1,18,000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ। ਰਿਪੋਰਟਾਂ ਮੁਤਾਬਕ, ਕਰੀਬ 38% ਦਰਸ਼ਕ ਦੂਜੇ ਸ਼ਹਿਰਾਂ ਤੋਂ ਇਸ ਮਿਊਜ਼ਿਕ ਈਵੈਂਟ ਵਿੱਚ ਸ਼ਾਮਲ ਹੋਣ ਲਈ ਆਏ ਸਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ (ਲਗਭਗ 20%) ਨੇ ਆਪਣਾ ਰਹਿਣਾ (Stay) ਵਧਾ ਦਿੱਤਾ, ਜਿਸ ਨਾਲ ਸੈਰ-ਸਪਾਟਾ ਅਤੇ ਪਰਾਹੁਣਚਾਰੀ ਦੇ ਮਾਲੀਏ ਵਿੱਚ ਭਾਰੀ ਵਾਧਾ ਹੋਇਆ।
'ਦਿਲ-ਲੁਮੀਨਾਟੀ' ਟੂਰ ਤੋਂ ਹੋਈ ਕਮਾਈ ਦਾ ਵੇਰਵਾ:
ਕੁੱਲ ਪ੍ਰੋਗਰਾਮ: 13 ਸ਼ਹਿਰਾਂ ਵਿੱਚ 14 ਪ੍ਰੋਗਰਾਮ (ਕਿਸੇ ਵੀ ਭਾਰਤੀ ਕਲਾਕਾਰ ਦਾ ਸਭ ਤੋਂ ਵੱਡਾ ਟੂਰ)।
ਸਿੱਧਾ ਮਾਲੀਆ (Direct Revenue): 276 ਕਰੋੜ ਰੁਪਏ।
ਅਸਿੱਧਾ ਮਾਲੀਆ (Indirect Revenue): 553 ਕਰੋੜ ਰੁਪਏ (ਯਾਤਰਾ, ਹੋਟਲ, ਖਾਣਾ ਆਦਿ)।
ਟਿਕਟਾਂ ਦੀ ਵਿਕਰੀ: 3,20,000 ਤੋਂ ਵੱਧ ਟਿਕਟਾਂ ਵਿਕੀਆਂ।
ਰੁਜ਼ਗਾਰ: 1,18,000 ਤੋਂ ਵੱਧ ਲੋਕਾਂ ਨੂੰ ਕੰਮ ਮਿਲਿਆ।
ਛੋਟੇ ਸ਼ਹਿਰਾਂ ਦੀ ਵੱਡੀ ਹਿੱਸੇਦਾਰੀ
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਟੂਰ ਵਿੱਚ ਸ਼ਾਮਲ ਹੋਣ ਵਾਲੇ 49% ਲੋਕ ਟਿਅਰ-2 ਅਤੇ ਟਿਅਰ-3 ਸ਼ਹਿਰਾਂ ਤੋਂ ਸਨ। ਇਹ ਪੰਜਾਬੀ ਸੰਗੀਤ ਵਰਗੇ ਤਜ਼ਰਬਿਆਂ ਵਿੱਚ ਨਿਵੇਸ਼ ਕਰਨ ਦੀ ਵਧਦੀ ਇੱਛਾ ਨੂੰ ਦਰਸਾਉਂਦਾ ਹੈ, ਜੋ ਹੁਣ ਤੱਕ ਰਵਾਇਤੀ ਤੌਰ 'ਤੇ ਸਿਰਫ਼ ਪੰਜਾਬ-ਹਰਿਆਣਾ-ਦਿੱਲੀ-ਐਨਸੀਆਰ ਵਰਗੇ ਇਲਾਕਿਆਂ ਤੱਕ ਹੀ ਸੀਮਤ ਸਮਝਿਆ ਜਾਂਦਾ ਸੀ।