Dhurandhar 2 'ਚ ਫਿਰ ਗੂੰਜੇਗਾ 'FA9LA' ਦਾ ਜਾਦੂ? ਬਹਿਰੀਨੀ ਰੈਪਰ ਫਲਿੱਪਰਾਚੀ ਨੇ ਦਿੱਤੇ ਵੱਡੇ ਸੰਕੇਤ
ਇਹ ਗਾਣਾ ਫ਼ਿਲਮ ਦੇ ਉਸ ਸੀਨ ਵਿੱਚ ਆਉਂਦਾ ਹੈ ਜਦੋਂ ਅਕਸ਼ੈ ਖੰਨਾ ਦਾ ਕਿਰਦਾਰ ਹਥਿਆਰਾਂ ਦੀ ਡੀਲ ਲਈ ਬਲੂਚ ਜਾਂਦਾ ਹੈ। ਹਾਲਾਂਕਿ ਇਹ ਗਾਣਾ ਪਹਿਲਾਂ ਇੱਕ ਵੱਖਰੇ ਟਰੈਕ ਵਜੋਂ ਬਣਾਇਆ ਗਿਆ ਸੀ ਪਰ ਫ਼ਿਲਮ 'ਧੁਰੰਧਰ' ਵਿੱਚ ਇਸਤੇਮਾਲ ਹੋਣ ਤੋਂ ਬਾਅਦ ਇਸ ਦੀ ਲੋਕਪ੍ਰਿਯਤਾ ਅਸਮਾਨੀਂ ਚੜ੍ਹ ਗਈ
Publish Date: Wed, 07 Jan 2026 02:43 PM (IST)
Updated Date: Wed, 07 Jan 2026 02:50 PM (IST)
ਮੁੰਬਈ/ਨਵੀਂ ਦਿੱਲੀ: ਫ਼ਿਲਮ 'ਧੁਰੰਧਰ' ਨੇ ਜਿੱਥੇ ਬਾਕਸ ਆਫਿਸ 'ਤੇ ਤਹਿਲਕਾ ਮਚਾਇਆ ਹੋਇਆ ਹੈ, ਉੱਥੇ ਹੀ ਇਸ ਦੇ ਗੀਤ ਵੀ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਹਨ। ਖ਼ਾਸ ਕਰਕੇ ਬਹਿਰੀਨ ਦੇ ਰੈਪਰ ਫਲਿੱਪਰਾਚੀ (ਅਸਲੀ ਨਾਮ ਹੁਸਾਮ ਅਸੀਮ) ਦਾ ਗਾਣਾ 'FA9LA' ਇੰਸਟਾ ਰੀਲਜ਼ ਤੋਂ ਲੈ ਕੇ ਸਿਨੇਮਾਘਰਾਂ ਤੱਕ ਹਰ ਪਾਸੇ ਧੂਮ ਮਚਾ ਰਿਹਾ ਹੈ।
ਇਹ ਗਾਣਾ ਫ਼ਿਲਮ ਦੇ ਉਸ ਸੀਨ ਵਿੱਚ ਆਉਂਦਾ ਹੈ ਜਦੋਂ ਅਕਸ਼ੈ ਖੰਨਾ ਦਾ ਕਿਰਦਾਰ ਹਥਿਆਰਾਂ ਦੀ ਡੀਲ ਲਈ ਬਲੂਚ ਜਾਂਦਾ ਹੈ। ਹਾਲਾਂਕਿ ਇਹ ਗਾਣਾ ਪਹਿਲਾਂ ਇੱਕ ਵੱਖਰੇ ਟਰੈਕ ਵਜੋਂ ਬਣਾਇਆ ਗਿਆ ਸੀ ਪਰ ਫ਼ਿਲਮ 'ਧੁਰੰਧਰ' ਵਿੱਚ ਇਸਤੇਮਾਲ ਹੋਣ ਤੋਂ ਬਾਅਦ ਇਸ ਦੀ ਲੋਕਪ੍ਰਿਯਤਾ ਅਸਮਾਨੀਂ ਚੜ੍ਹ ਗਈ। ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਇਸ ਗਾਣੇ 'ਤੇ ਲੱਖਾਂ ਡਾਂਸ ਵੀਡੀਓ ਅਤੇ ਮੀਮਜ਼ ਬਣ ਰਹੇ ਹਨ।
ਕੀ 'ਧੁਰੰਧਰ 2' 'ਚ ਵੀ ਹੋਵੇਗਾ ਇਹ ਗਾਣਾ
ਫਲਿੱਪਰਾਚੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਹਜ਼ਾਰਾਂ ਪ੍ਰਸ਼ੰਸਕ ਮੈਸੇਜ ਕਰਕੇ ਪੁੱਛ ਰਹੇ ਹਨ ਕਿ ਕੀ 19 ਮਾਰਚ ਨੂੰ ਰਿਲੀਜ਼ ਹੋਣ ਵਾਲੇ ਦੂਜੇ ਭਾਗ (Part 2) ਵਿੱਚ ਵੀ ਇਹ ਗਾਣਾ ਹੋਵੇਗਾ। ਇਸ ਸਵਾਲ ਦਾ ਜਵਾਬ ਦਿੰਦਿਆਂ ਰੈਪਰ ਨੇ 'ਇੰਡੀਆ ਟੂਡੇ' ਨੂੰ ਦੱਸਿਆ, "ਇਹ ਸਭ ਮੇਰੇ ਲਈ ਅਵਿਸ਼ਵਾਸਯੋਗ ਹੈ। ਮੇਰਾ ਇਨਬਾਕਸ ਮੈਸੇਜਾਂ ਨਾਲ ਭਰਿਆ ਹੋਇਆ ਹੈ। ਮੈਂ ਸਾਰਿਆਂ ਨੂੰ ਜਵਾਬ ਨਹੀਂ ਦੇ ਪਾ ਰਿਹਾ ਪਰ ਇਹ ਪਿਆਰ ਦੇਖ ਕੇ ਬਹੁਤ ਖੁਸ਼ ਹਾਂ।"
ਸੀਕਵਲ ਲਈ ਦਿੱਤਾ ਵੱਡਾ ਇਸ਼ਾਰਾ
ਜਦੋਂ ਫਲਿੱਪਰਾਚੀ ਤੋਂ ਪੁੱਛਿਆ ਗਿਆ ਕਿ ਕੀ ਉਹ 'ਧੁਰੰਧਰ 2' ਦਾ ਹਿੱਸਾ ਹਨ ਤਾਂ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ, "ਮੈਂ ਇਸ ਨੂੰ ਇੱਕ ਸਰਪ੍ਰਾਈਜ਼ ਰੱਖਣਾ ਚਾਹੁੰਦਾ ਸੀ ਪਰ ਲੱਗਦਾ ਹੈ ਕਿ ਕੁਝ ਤਾਂ ਜ਼ਰੂਰ ਹੈ। ਮੈਂ ਸਭ ਕੁਝ ਨਹੀਂ ਦੱਸਾਂਗਾ, ਪਰ ਹਾਂ, ਅੱਗੇ ਕੁਝ ਵੱਡਾ ਹੋ ਸਕਦਾ ਹੈ।" ਰੈਪਰ ਦੇ ਇਸ ਜਵਾਬ ਤੋਂ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਦੂਜੇ ਭਾਗ ਵਿੱਚ ਵੀ ਧਮਾਲ ਮਚਾਉਣ ਲਈ ਤਿਆਰ ਹਨ।