Deepika Padukone ਨੇ ਆਪਣੇ ਹਿੱਸੇ ਦੀ ਸ਼ੂਟਿੰਗ ਨਵੰਬਰ 2025 'ਚ ਹੀ ਸ਼ੁਰੂ ਕਰ ਦਿੱਤੀ ਸੀ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਇੱਕ 'ਵਾਰੀਅਰ ਕੁਈਨ' (ਯੋਧਾ ਰਾਣੀ) ਦਾ ਹੈ ਜਿਸ ਵਿਚ ਉਹ ਜ਼ਬਰਦਸਤ ਐਕਸ਼ਨ ਕਰਦੀ ਹੋਈ ਦਿਖਾਈ ਦੇਵੇਗੀ।

ਜਾਗਰਣ ਨਿਊਜ਼ ਨੈੱਟਵਰਕ, ਮੁੰਬਈ : ਦੀਪਿਕਾ ਪਾਦੂਕੋਣ ਦੇ ਹੱਥੋਂ 'ਸਪਿਰਿਟ' ਤੇ 'ਕਲਕੀ 2898 AD' ਦੇ ਸੀਕਵਲ 'ਚ ਕੰਮ ਕਰਨ ਦਾ ਮੌਕਾ ਭਾਵੇਂ ਨਿਕਲ ਚੁੱਕਾ ਹੋਵੇ, ਪਰ ਬਾਕਸ ਆਫਿਸ 'ਤੇ ਧਮਾਲ ਮਚਾਉਣ ਤੋਂ ਉਹ ਪਿੱਛੇ ਨਹੀਂ ਹਟਣ ਵਾਲੀ ਹੈ।
ਪਹਿਲੀ ਵਾਰ ਪਰਦੇ 'ਤੇ ਉਨ੍ਹਾਂ ਦੀ ਜੋੜੀ 'ਪੁਸ਼ਪਾ 2' ਦੇ ਐਕਟਰ ਅੱਲੂ ਅਰਜੁਨ ਨਾਲ ਬਣਨ ਵਾਲੀ ਹੈ। ਉਹ 'ਜਵਾਨ' ਫੇਮ ਡਾਇਰੈਕਟਰ ਐਟਲੀ ਦੀ ਅਗਲੀ ਫਿਲਮ 'AA22xA6' ਦਾ ਹਿੱਸਾ ਹਨ। ਰਿਪੋਰਟਾਂ ਦੀ ਮੰਨੀਏ ਤਾਂ ਐਟਲੀ ਆਪਣੀ ਇਸ ਫਿਲਮ ਦੀ 30 ਤੋਂ 40 ਫੀਸਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ ਅਤੇ ਹੁਣ ਉਹ ਐਕਸ਼ਨ ਡਰਾਮੇ ਵੱਲ ਵਧ ਰਹੇ ਹਨ, ਜਿਸ ਦੀ ਸ਼ੂਟਿੰਗ ਲਈ ਉਨ੍ਹਾਂ ਨੇ ਲੋਕੇਸ਼ਨ ਫਾਈਨਲਾਈਜ਼ ਕੀਤੀ ਹੈ।
ਮੁੰਬਈ ਮਨੋਰੰਜਨ ਪ੍ਰਤੀਨਿਧ ਦੀ ਖ਼ਬਰ ਮੁਤਾਬਕ, 'AA22xA6' ਦੀ ਸ਼ੂਟਿੰਗ ਨਿਰਦੇਸ਼ਕ ਐਟਲੀ ਨੇ ਪਿਛਲੇ ਸਾਲ ਹੀ ਸ਼ੁਰੂ ਕਰ ਦਿੱਤੀ ਸੀ। ਕਈ ਲੋਕੇਸ਼ਨਾਂ 'ਤੇ ਫਿਲਮ ਸ਼ੂਟ ਕਰਨ ਤੋਂ ਬਾਅਦ ਹੁਣ ਵਾਰੀ ਮੁੰਬਈ 'ਚ ਐਕਸ਼ਨ ਸੀਕਵੈਂਸ ਸ਼ੂਟ ਕਰਨ ਦੀ ਹੈ। ਸਿਨੇਮਾ ਜਗਤ ਦੀਆਂ ਰਿਪੋਰਟਾਂ ਅਨੁਸਾਰ, ਐਟਲੀ ਤੇ ਅੱਲੂ ਅਰਜੁਨ ਇਸ ਫਿਲਮ ਦਾ ਅਗਲਾ ਸ਼ਡਿਊਲ ਮੁੰਬਈ ਦੇ ਇਕ ਸਟੂਡੀਓ 'ਚ ਸ਼ੂਟ ਕਰਨਗੇ।
ਇਸ ਸ਼ਡਿਊਲ 'ਚ ਕੁਝ ਸ਼ਾਨਦਾਰ ਐਕਸ਼ਨ ਦ੍ਰਿਸ਼ਾਂ ਦੇ ਨਾਲ ਫਿਲਮ ਦੇ ਇਕ ਗਾਣੇ ਦੇ ਮਹੱਤਵਪੂਰਨ ਹਿੱਸੇ ਵੀ ਸ਼ੂਟ ਕੀਤੇ ਜਾਣਗੇ। ਫਿਲਹਾਲ ਸ਼ੂਟਿੰਗ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸ਼ਡਿਊਲ 'ਚ ਅੱਲੂ ਅਰਜੁਨ ਦੇ ਨਾਲ-ਨਾਲ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਵੀ ਕੁਝ ਸੀਨ ਫਿਲਮਾਏ ਜਾਣਗੇ। ਪਿਛਲੇ ਸਾਲ ਐਲਾਨੀ ਗਈ ਅੱਲੂ ਅਰਜੁਨ ਦੀ ਇਸ ਫਿਲਮ ਦਾ ਨਾਂ ਅਜੇ ਤੈਅ ਨਹੀਂ ਹੈ, ਫਿਲਹਾਲ ਇਸ ਨੂੰ 'AA22xA6' ਦਾ ਆਰਜ਼ੀ ਸਿਰਲੇਖ ਦਿੱਤਾ ਗਿਆ ਹੈ।
ਰਿਪੋਰਟਾਂ ਅਨੁਸਾਰ, ਦੀਪਿਕਾ ਪਾਦੂਕੋਣ ਨੇ ਆਪਣੇ ਹਿੱਸੇ ਦੀ ਸ਼ੂਟਿੰਗ ਨਵੰਬਰ 2025 'ਚ ਹੀ ਸ਼ੁਰੂ ਕਰ ਦਿੱਤੀ ਸੀ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਇੱਕ 'ਵਾਰੀਅਰ ਕੁਈਨ' (ਯੋਧਾ ਰਾਣੀ) ਦਾ ਹੈ ਜਿਸ ਵਿਚ ਉਹ ਜ਼ਬਰਦਸਤ ਐਕਸ਼ਨ ਕਰਦੀ ਹੋਈ ਦਿਖਾਈ ਦੇਵੇਗੀ। ਦੱਸਿਆ ਜਾ ਰਿਹਾ ਹੈ ਕਿ ਮੇਕਰਜ਼ ਅਪ੍ਰੈਲ 2026 'ਚ ਅੱਲੂ ਅਰਜੁਨ ਦੇ ਜਨਮਦਿਨ 'ਤੇ ਇਸ ਫਿਲਮ ਦਾ ਅਧਿਕਾਰਤ ਟਾਈਟਲ ਤੇ ਫਸਟ ਲੁੱਕ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ, ਫਿਲਮ ਦੇ ਮੇਕਰਜ਼ ਵੱਲੋਂ ਅਜੇ ਤਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।