ਕਪੂਰਥਲਾ ਦੇ ਪਿੰਡ ਭੰਡਾਲ ਡੋਨਾ ਵਿੱਚ ਇਮਰਾਨ ਖ਼ਾਨ ਵਜੋਂ ਜਨਮੇ ਖ਼ਾਨ ਸਾਬ ਜਲੰਧਰ ਵਿੱਚ ਪਲੇ-ਵਧੇ। ਉਹ ਨੁਸਰਤ ਫ਼ਤਿਹ ਅਲੀ ਖ਼ਾਨ ਤੋਂ ਬਹੁਤ ਪ੍ਰਭਾਵਿਤ ਸਨ, ਜਿਨ੍ਹਾਂ ਨੂੰ ਉਹ ਆਪਣਾ ਉਸਤਾਦ ਮੰਨਦੇ ਹਨ। ਉਨ੍ਹਾਂ ਨੇ ਪੰਜ ਸਾਲ ਦੀ ਉਮਰ ਵਿੱਚ ਹੀ ਸੰਗੀਤ ਦੀ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ ਸੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : 'ਧੁਰੰਧਰ 2' (Dhurandhar 2) ਦੇ ਮਿਊਜ਼ਿਕ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਇਸ ਦੇ ਪਿੱਛੇ ਉਨ੍ਹਾਂ ਗਾਇਕਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਇੰਨੇ ਬਿਹਤਰੀਨ ਸੰਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਨ੍ਹਾਂ ਵਿੱਚੋਂ ਹੀ ਇਕ ਹਨ ਖ਼ਾਨ ਸਾਬ (Khan Saab), ਜਿਨ੍ਹਾਂ ਨੇ ਨੁਸਰਤ ਫ਼ਤਿਹ ਅਲੀ ਖ਼ਾਨ ਦੀ ਕੱਵਾਲੀ 'ਦਿਲ ਪੇ ਜ਼ਖ਼ਮ ਖਾਤੇ ਹੈਂ' ਨੂੰ ਆਪਣੀ ਆਵਾਜ਼ ਦਿੱਤੀ ਹੈ। ਆਓ ਜਾਣਦੇ ਹਾਂ ਕੌਣ ਹਨ ਖ਼ਾਨ ਸਾਬ?
ਕਪੂਰਥਲਾ ਦੇ ਪਿੰਡ ਭੰਡਾਲ ਡੋਨਾ 'ਚ ਇਮਰਾਨ ਖ਼ਾਨ ਵਜੋਂ ਜਨਮੇ ਖ਼ਾਨ ਸਾਬ ਜਲੰਧਰ 'ਚ ਪਲੇ-ਵਧੇ। ਉਹ ਨੁਸਰਤ ਫ਼ਤਿਹ ਅਲੀ ਖ਼ਾਨ ਤੋਂ ਬਹੁਤ ਪ੍ਰਭਾਵਿਤ ਸਨ, ਜਿਨ੍ਹਾਂ ਨੂੰ ਉਹ ਆਪਣਾ ਉਸਤਾਦ ਮੰਨਦੇ ਹਨ। ਉਨ੍ਹਾਂ ਨੇ ਪੰਜ ਸਾਲ ਦੀ ਉਮਰ 'ਚ ਹੀ ਸੰਗੀਤ ਦੀ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ ਸੀ। ਆਰਥਿਕ ਤੰਗੀ ਕਾਰਨ ਉਨ੍ਹਾਂ ਦੀ ਕਾਲਜ ਦੀ ਪੜ੍ਹਾਈ ਵਿਚਾਲੇ ਹੀ ਛੁੱਟ ਗਈ ਅਤੇ ਉਨ੍ਹਾਂ ਨੇ ਕੁਝ ਸਮਾਂ ਛੋਟੇ-ਮੋਟੇ ਕੰਮ ਕੀਤੇ; ਪਰ ਫਿਰ ਗੈਰੀ ਸੰਧੂ ਦੀ ਰਹਿਨੁਮਾਈ ਹੇਠ ਸੰਗੀਤ ਨੇ ਉਨ੍ਹਾਂ ਨੂੰ ਫਿਰ ਤੋਂ ਅਪਣਾ ਲਿਆ।
ਗੈਰੀ ਸੰਧੂ ਨੇ ਹੀ ਉਨ੍ਹਾਂ ਨੂੰ ਇਹ ਸਟੇਜ ਦਾ ਨਾਂ ਦਿੱਤਾ ਸੀ। ਉਨ੍ਹਾਂ ਦਾ 2018 ਦਾ ਗੀਤ 'ਜ਼ਿੰਦਗੀ ਤੇਰੇ ਨਾਲ' YouTube 'ਤੇ 200 ਮਿਲੀਅਨ ਵਿਊਜ਼ ਪਾਰ ਕਰ ਗਿਆ ਤੇ ਨੁਸਰਤ ਨਾਲ ਉਨ੍ਹਾਂ ਦੀ ਤੁਲਨਾ, ਜਿਸ ਨੂੰ ਕਦੇ ਗੁਸਤਾਖ਼ੀ ਮੰਨਿਆ ਜਾਂਦਾ ਸੀ, ਹੁਣ ਸੱਚ ਲੱਗਣ ਲੱਗੀ ਹੈ।
'ਧੁਰੰਧਰ 2' ਲਈ ਖ਼ਾਨ ਸਾਬ ਨੇ ਉਹ ਦਿੱਤਾ ਹੈ ਜਿਸ ਨੂੰ ਕਈ ਲੋਕ ਸਾਊਂਡਟ੍ਰੈਕ ਦੀ ਜਾਨ ਕਹਿ ਰਹੇ ਹਨ। ਮਿਊਜ਼ਿਕ ਡਾਇਰੈਕਟਰ ਸ਼ਾਸ਼ਵਤ ਸਚਦੇਵ ਨੇ 1977 ਦੀ ਕੱਵਾਲੀ ਮੈਕਦਾਹ ਤੋਂ 'ਜਾਨ ਸੇ ਗੁਜ਼ਰਤੇ ਹੈਂ' ਨੂੰ ਨਵੇਂ ਅੰਦਾਜ਼ 'ਚ ਪੇਸ਼ ਕੀਤਾ ਹੈ, ਜਿਸ ਵਿਚ ਉਨ੍ਹਾਂ ਨੁਸਰਤ ਫ਼ਤਿਹ ਅਲੀ ਖ਼ਾਨ ਦੀ ਵਿਰਾਸਤ ਨੂੰ ਅੱਗੇ ਤੋਰਿਆ ਹੈ। 17 ਮਾਰਚ ਨੂੰ ਮੁੰਬਈ 'ਚ ਹੋਏ ਮਿਊਜ਼ਿਕ ਲਾਂਚ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰਣਵੀਰ ਸਿੰਘ ਵਾਰ-ਵਾਰ ਉਨ੍ਹਾਂ ਨੂੰ ਇਹ ਲਾਈਨਾਂ ਗਾਉਣ ਦੀ ਗੁਜ਼ਾਰਿਸ਼ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਫ਼ਿਲਮ ਦੇ ਜੋਸ਼ੀਲੇ ਟਾਈਟਲ ਟ੍ਰੈਕ 'ਆਰੀ-ਆਰੀ' ਵਿਚ ਵੀ ਆਪਣਾ ਯੋਗਦਾਨ ਦਿੱਤਾ ਹੈ।
ਜਲੰਧਰ ਦੇ ਪੰਜਾਬੀ ਸੂਫ਼ੀ ਗਾਇਕ ਖ਼ਾਨ ਸਾਬ, ਜਿਨ੍ਹਾਂ ਨੂੰ ਅਕਸਰ 'ਭਾਰਤ ਦਾ ਨੁਸਰਤ ਫ਼ਤਿਹ ਅਲੀ ਖ਼ਾਨ' ਕਿਹਾ ਜਾਂਦਾ ਹੈ, ਨੇ ਫ਼ਿਲਮ 'ਧੁਰੰਧਰ 2: ਦ ਰਿਵੇਂਜ' ਵਿੱਚ ਨੁਸਰਤ ਫ਼ਤਿਹ ਅਲੀ ਖ਼ਾਨ ਦੀ ਮਸ਼ਹੂਰ ਕਵਾਲੀ 'ਦਿਲ ਪੇ ਜ਼ਖ਼ਮ ਖਾਤੇ ਹੈਂ' ਨੂੰ ਰੀਕ੍ਰੀਏਟ ਕੀਤਾ ਹੈ। ਇਸ ਗੀਤ ਦਾ ਇਸਤੇਮਾਲ ਫ਼ਿਲਮ ਵਿਚ ਇਕ ਕਿਰਦਾਰ ਦੀ ਐਂਟਰੀ ਵੇਲੇ ਕੀਤਾ ਗਿਆ ਹੈ, ਜਿਸ ਨੇ ਸਿਨੇਮਾਘਰਾਂ 'ਚ ਸ਼ਾਨਦਾਰ ਮਾਹੌਲ ਬਣਾ ਦਿੱਤਾ ਹੈ।