ਪ੍ਰਸ਼ੰਸਕ ਇਸ ਫ਼ਿਲਮ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਲੰਬੇ ਸਮੇਂ ਬਾਅਦ ਪਿਓ-ਪੁੱਤ (ਡੇਵਿਡ ਧਵਨ ਅਤੇ ਵਰੁਣ ਧਵਨ) ਦੀ ਜੋੜੀ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਫ਼ਿਲਮ ਵਿੱਚ ਮ੍ਰਿਣਾਲ ਠਾਕੁਰ ਅਤੇ ਪੂਜਾ ਹੇਗੜੇ ਦੀ ਮੌਜੂਦਗੀ ਨੇ ਉਤਸ਼ਾਹ ਹੋਰ ਵਧਾ ਦਿੱਤਾ ਹੈ।

ਮਨੋਰੰਜਨ ਡੈਸਕ: ਬਾਲੀਵੁੱਡ ਵਿੱਚ ਫ਼ਿਲਮਾਂ ਦੀਆਂ ਰਿਲੀਜ਼ ਤਰੀਕਾਂ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਰੁਕਣ ਦਾ ਨਾਮ ਨਹੀਂ ਲੈ ਰਹੀ। ਹੁਣ ਅਦਾਕਾਰ ਵਰੁਣ ਧਵਨ ਦੀ ਆਉਣ ਵਾਲੀ ਰੋਮਾਂਟਿਕ-ਕਾਮੇਡੀ ਫ਼ਿਲਮ 'ਹੈ ਜਵਾਨੀ ਤੋ ਇਸ਼ਕ ਹੋਨਾ ਹੈ' ਦੀ ਰਿਲੀਜ਼ ਡੇਟ ਇੱਕ ਵਾਰ ਫਿਰ ਬਦਲ ਦਿੱਤੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਫ਼ਿਲਮ ਹੁਣ ਆਪਣੀ ਪੁਰਾਣੀ ਤਰੀਕ 'ਤੇ ਵਾਪਸ ਆ ਗਈ ਹੈ।
NEW DEVELOPMENT... 'HAI JAWANI TOH ISHQ HONA HAI' MOVES BACK TO ORIGINAL DATE – 5 JUNE 2026... #HaiJawaniTohIshqHonaHai – which was earlier scheduled to arrive in cinemas on 22 May 2026 – has now shifted back to its original release date: 5 June 2026.
The film stars… pic.twitter.com/lhT2EyFHd7
— taran adarsh (@taran_adarsh) April 29, 2026