23 ਵੇਂ ਯੂਕੇ ਏਸ਼ੀਆਈ ਫਿਲਮ ਫੈਸਟੀਵਲ ’ਚ ਹੋਵੇਗੀ ਬਾਲੀਵੁਡ ਦੀਆਂ ਦੋ ਫਿਲਮਾਂ ਦੀ ਸਕ੍ਰੀਨਿੰਗ, 26 ਤੋਂ ਸ਼ੁਰੂ ਹੋਵੇਗਾ ਫਿਲਮ ਫੈਸਟੀਵਲ
ਫੈਸਟੀਵਲ ’ਚ ਆਕ੍ਰਿਤੀ ਸਿੰਘ ਦੀ ‘ਤੂਫ਼ਾਨ ਮੇਲ’ ਤੇ ਆਦਿਲ ਹੁਸੈਨ ਦੀ ‘ਰਾਹਗੀਰ ਦ ਵੇਫਰਸ’ ਨੂੰ ਓਪਨਿੰਗ ਸਕ੍ਰੀਨਿੰਗ ਲਈ ਚੁਣਿਆ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ ਆਪਣੀ ਫਿਲਮ ਦੀ ਸਕ੍ਰੀਨਿੰਗ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸਾਡੀ ਫਿਲਮ ‘ਰਾਹਗੀਰ ਦ ਵੇਫਰਸ’ 26 ਮਈ ਤੋਂ ਹੋਣ ਵਾਲੇ 23 ਵੇਂ ਯੂਕੇ ਏਸ਼ੀਆਈ ਫਿਲਮ ਸਮਾਗਮ ਦਾ ਉਦਘਾਟਨ ਕਰ ਰਹੀ ਹੈ।
Publish Date: Sat, 24 Apr 2021 04:26 PM (IST)
Updated Date: Sat, 24 Apr 2021 04:32 PM (IST)
ਨਵੀਂ ਦਿੱਲੀ, ਜੇਐਨਐਨ : ਬਿ੍ਰਟੇਨ ’ਚ ਕਰਵਾਏ ਜਾਣ ਵਾਲੇ 23 ਵੇਂ ਯੂਕੇ ਫਿਲਮ ਫੈਸਟੀਵਲ ’ਚ ਬਾਲੀਵੁਡ ਦੀਆਂ ਦੋ ਫਿਲਮਾਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ। ਫੈਸਟੀਵਲ ’ਚ ਆਕ੍ਰਿਤੀ ਸਿੰਘ ਦੀ ‘ਤੂਫ਼ਾਨ ਮੇਲ’ ਤੇ ਆਦਿਲ ਹੁਸੈਨ ਦੀ ‘ਰਾਹਗੀਰ ਦ ਵੇਫਰਸ’ ਨੂੰ ਓਪਨਿੰਗ ਸਕ੍ਰੀਨਿੰਗ ਲਈ ਚੁਣਿਆ ਗਿਆ ਹੈ।
ਮੀਡੀਆ ਰਿਪੋਰਟ ਅਨੁਸਾਰ ਆਪਣੀ ਫਿਲਮ ਦੀ ਸਕ੍ਰੀਨਿੰਗ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸਾਡੀ ਫਿਲਮ ‘ਰਾਹਗੀਰ ਦ ਵੇਫਰਸ’ 26 ਮਈ ਤੋਂ ਹੋਣ ਵਾਲੇ 23 ਵੇਂ ਯੂਕੇ ਏਸ਼ੀਆਈ ਫਿਲਮ ਸਮਾਗਮ ਦਾ ਉਦਘਾਟਨ ਕਰ ਰਹੀ ਹੈ।
ਯੂਕੇ ਫਿਲਮ ਫੈਸਟੀਵਲ ਲਈ ਬੇਲਗ੍ਰੇਡ ਸਿਨੇਮਾ ’ਚ ਓਪਨਿੰਗ ਵੱਜੋਂ ‘ਤੂਫ਼ਾਨ ਮੇਲ’ ਨੂੰ ਚੁਣਿਆ ਗਿਆ ਹੈ। 70 ਵੇਂ ਦਹਾਕੇ ਦੀ ਸੱਚੀ ਜੀਵਨ ਦੀ ਘਟਨਾ ’ਤੇ ਆਧਾਰਤ ਇਸ ਫਿਲਮ ਤੋਂ ਅਦਾਕਾਰਾ ਆਕ੍ਰਿਤੀ ਸਿੰਘ ਨਿਰਦੇਸ਼ਨ ਦੇ ਖੇਤਰ ’ਚ ਡੈਬਿਊ ਕਰ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਆਨਲਾਈਨ ਸਕ੍ਰੀਨਿੰਗ ਤੋਂ ਬਾਅਦ ਇਕ ਪ੍ਰਸ਼ਨ ਕਾਲ ਸੈਸ਼ਨ ’ਚ ਹਿੱਸਾ ਲਵਾਂਗੀ। ਜੇ ਕੋਰੋਨਾ ਵਾਇਰਸ ਦੇ ਪ੍ਰੋਟੋਕਾਲ ’ਚ ਢਿੱਲ ਹੋਈ ਤਾਂ ਮੈਂ ਸ਼ਾਇਦ ਫੈਸਟੀਵਲ ’ਚ ਸ਼ਾਮਲ ਹੋ ਸਕਦੀ ਹਾਂ। ਜ਼ਿਕਰਯੋਗ ਹੈ ਕਿ ਆਕ੍ਰਿਤੀ ਸਿੰਘ ‘ਬ੍ਰੋਕਨ ਬਟ ਬਿਊਟੀਫੁਲ,‘ਬ੍ਰੀਥ’ ਜਿਹੇ ਕਰੀਬ ਇਕ ਦਰਜਨ ਤੋਂ ਵਧ ਨਾਟਕਾਂ ਨੂੰ ਲਿਖਿਆ ਤੇ ਉਨ੍ਹਾਂ ਦਾ ਨਿਰਦੇਸ਼ਨ ਕੀਤਾ ਹੈ।