- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ ਲੋਕਾਂ ਨੂੰ ਗਾਣੇ ’ਤੇ ਕੈਟਰੀਨਾ ਕੈਫ ਦਾ ਡਾਂਸ ਜ਼ਿਆਦਾ ਪਸੰਦ ਨਹੀਂ ਆ ਰਿਹਾ। ਲੋਕ ਇਸਦੀ ਤੁਲਨਾ ਰਵੀਨਾ ਟੰਡਨ ਦੇ ਡਾਂਸ ਨਾਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੈਟਰੀਨਾ ਕੈਫ ਦਾ ਡਾਂਸ ਜ਼ਿਆਦਾ ਪਸੰਦ ਨਹੀਂ ਆ ਰਿਹਾ ਹੈ। ਹਾਲਾਂਕਿ ਕਈ ਲੋਕਾਂ ਨੇ ਕੈਟਰੀਨਾ ਕੈ

ਜੇਐੱਨਐੱਨ, ਨਵੀਂ ਦਿੱਲੀ, TipTip Barsa Pani Song Reaction : ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਦੀ ਫਿਲਮ ਸੂਰਿਆਵੰਸ਼ੀ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਬਾਕਸ ਆਫਿਸ ’ਤੇ ਧਮਾਕੇਦਾਰ ਓਪਨਿੰਗ ਮਿਲੀ ਹੈ। ਹੁਣ ਫਿਲਮ ਦਾ ਨਵਾਂ ਗਾਣਾ ‘ਟਿਪ-ਟਿਪ ਬਰਸਾ ਪਾਣੀ’ ਰਿਲੀਜ਼ ਕੀਤਾ ਗਿਆ ਹੈ। ਇਸ ’ਚ ਕੈਟਰੀਨਾ ਕੈਫ ਅਤੇ ਅਕਸ਼ੈ ਕੁਮਾਰ ਫਿਲਮ ‘ਮੋਹਰਾ’ ਦੇ ਸੁਪਰਹਿੱਟ ਗਾਣੇ ਨੂੰ ਰਿਕ੍ਰਿਏਟ ਕਰਨ ਦਾ ਯਤਨ ਕਰ ਰਹੇ ਹਨ। ਹਾਲਾਂਕਿ ਲੋਕਾਂ ਨੂੰ ਗਾਣੇ ’ਤੇ ਕੈਟਰੀਨਾ ਕੈਫ ਦਾ ਡਾਂਸ ਜ਼ਿਆਦਾ ਪਸੰਦ ਨਹੀਂ ਆ ਰਿਹਾ। ਲੋਕ ਇਸਦੀ ਤੁਲਨਾ ਰਵੀਨਾ ਟੰਡਨ ਦੇ ਡਾਂਸ ਨਾਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੈਟਰੀਨਾ ਕੈਫ ਦਾ ਡਾਂਸ ਜ਼ਿਆਦਾ ਪਸੰਦ ਨਹੀਂ ਆ ਰਿਹਾ ਹੈ। ਹਾਲਾਂਕਿ ਕਈ ਲੋਕਾਂ ਨੇ ਕੈਟਰੀਨਾ ਕੈਫ ਦਾ ਬਚਾਅ ਵੀ ਕੀਤਾ ਹੈ ਅਤੇ ਉਹ ਤੁਲਨਾ ਨਾ ਕਰਨ ਦੀ ਗੱਲ ਕਹਿ ਰਹੇ ਹਨ ਅਤੇ ਕੈਟਰੀਨਾ ਕੈਫ ਦੀ ਸਰਾਹਨਾ ਵੀ ਕਰ ਰਹੇ ਹਨ।
Check Video Link
ਫਿਲਮ 'ਸੂਰਿਆਵੰਸ਼ੀ' 'ਚ ਅਕਸ਼ੈ ਕੁਮਾਰ ਤੋਂ ਇਲਾਵਾ ਅਜੇ ਦੇਵਗਨ ਅਤੇ ਰਣਵੀਰ ਸਿੰਘ ਦੀ ਵੀ ਅਹਿਮ ਭੂਮਿਕਾ ਹੈ। ਕੈਟਰੀਨਾ ਕੈਫ ਦੇ ਗੀਤ 'ਤੇ ਇਕ ਪ੍ਰਸ਼ੰਸਕ ਨੇ ਲਿਖਿਆ, 'ਟਿਪ ਟਿਪ ਬਰਸਾ ਪਾਨੀ ਗਰਲ ਰਵੀਨਾ ਟੰਡਨ ਕੈਟਰੀਨਾ ਕੈਫ ਦਾ ਮੁਕਾਬਲਾ ਨਹੀਂ ਕਰ ਸਕਦੀ।' ਕੈਟਰੀਨਾ ਕੈਫ ਇਸ ਗੀਤ ਲਈ ਕੁਝ ਜ਼ਿਆਦਾ ਖੂਬਸੂਰਤ ਹੈ। ਰਵੀਨਾ ਟੰਡਨ ਦੀ ਇਕ ਵੱਖਰੀ ਕਿਸਮ ਦੀ ਖੂਬਸੂਰਤੀ ਹੈ। ਕੈਟਰੀਨਾ ਕੈਫ ਨੂੰ ਅਗਲੀ ਵਾਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਸੀਂ ਸਾਡੀ 90 ਦੀ ਗਰਲ ਨਾਲ ਮੇਚ ਨਹੀਂ ਖਾ ਸਕਦੇ।
ਇਸ ਦੌਰਾਨ ਗਾਣੇ ’ਚ ਕੈਟਰੀਨਾ ਕੈਫ ਅਤੇ ਅਕਸ਼ੈ ਕੁਮਾਰ ਨੂੰ ਬਾਰਿਸ਼ ’ਚ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਓਰਿਜ਼ਨਲ ਗਾਣੇ ਨੂੰ ਅਲਕਾ ਯਾਗਨਿਕ ਅਤੇ ਉੱਦਿਤ ਨਾਰਾਇਣ ਨੇ ਗਾਇਆ ਸੀ ਅਤੇ ਓਰਿਜ਼ਨਲ ਮਿਊਜ਼ਿਕ ਵਿਜੂ ਸ਼ਾਨ ਨੇ ਦਿੱਤਾ ਸੀ। ਉਥੇ ਹੀ ਹਾਲਿਆ ਗਾਣੇ ਨੂੰ ਤਨਿਸ਼ਕ ਬਾਗਚੀ ਨੇ ਰਿਕ੍ਰਿਏਟ ਕੀਤਾ ਹੈ। ਫਿਲਮ ਸੂਰਿਆਵੰਸ਼ੀ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਹੈ।
#Katrina is simply no match to the original #TipTipBarsaPani girl #raveenatandon. For one she is way too skinny to look hot & #Raveena #sexappeal was in a different orbit altogether. Try harder next time #KatrinaKaif, you can't match our #90s #pinup girls.#TipTipBarsaPaani pic.twitter.com/kojkanx1Nq
— Rumbletumble10 (@rumbletumble10) November 5, 2021
---
ਇਸ ਦੇ ਨਾਲ ਹੀ ਇਕ ਹੋਰ ਨੇ ਲਿਖਿਆ, ‘ਟਿਪ ਟਿਪ ਬਰਸਾ ਪਾਣੀ ਨੂੰ ਪਸੰਦ ਕਰਨ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਕੈਟਰੀਨਾ ਕੈਫ ਦਾ ਸਮਾਂ ਖਤਮ ਹੋ ਗਿਆ ਹੈ।’ ਉਥੇ ਹੀ ਅਦਿਤੀ ਰਾਵਲ ਨੇ ਲਿਖਿਆ, ‘ਟਿਪ ਟਿਪ ਬਰਸਾ ਪਾਣੀ ਮਾਂ ਰਵੀਨਾ ਟੰਡਨ ਜੀ ਇਹ ਫ੍ਰੀਜ਼ ਹੈ। ਇਹ ਸੰਸਕਰਣ ਪਸੰਦ ਨਹੀਂ ਆਇਆ।'
#TipTipBarsaPaani maa Raveena Tandon j jaame!! I didn’t enjoy this version 😕
— Aditi Raval (@aditiraval) November 5, 2021