ਕਦੇ 20 ਰੁਪਏ 'ਚ CD ਵੇਚਦੀ ਸੀ ਇਹ ਗਾਇਕਾ, ਹੁਣ 'ਧੁਰੰਧਰ 2' ਦੀ ਸਫ਼ਲਤਾ ਦੇਖ ਭਾਵੁਕ ਹੋਈ ਜੈਸਮੀਨ ਸੈਂਡਲਸ; ਵੀਡੀਓ ਵਾਇਰਲ
ਜੈਸਮੀਨ ਦੇ ਹਾਲੀਆ ਗਾਣੇ 'ਆਰੀ-ਆਰੀ' ਅਤੇ 'ਮੈਂ ਔਰ ਤੂ' ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ 'ਸ਼ਰਾਰਤ' ਅਤੇ 'ਧੁਰੰਧਰ' ਦਾ ਟਾਈਟਲ ਟਰੈਕ ਰਿਲੀਜ਼ ਹੋਣ ਦੇ ਮਹੀਨਿਆਂ ਬਾਅਦ ਵੀ ਚਾਰਟਸ 'ਤੇ ਟਾਪ 'ਤੇ ਬਣੇ ਹੋਏ ਹਨ।
Publish Date: Thu, 23 Apr 2026 01:27 PM (IST)
Updated Date: Thu, 23 Apr 2026 01:31 PM (IST)
ਮਨੋਰੰਜਨ ਡੈਸਕ, ਨਵੀਂ ਦਿੱਲੀ : ਬਾਕਸ ਆਫਿਸ 'ਤੇ ਇਸ ਵੇਲੇ ਫ਼ਿਲਮ 'ਧੁਰੰਧਰ 2' ਦਾ ਤੂਫਾਨ ਦੇਖਣ ਨੂੰ ਮਿਲ ਰਿਹਾ ਹੈ। ਹਰ ਪਾਸੇ ਇਸੇ ਫ਼ਿਲਮ ਦੀ ਚਰਚਾ ਹੈ, ਜਿਸ ਨੇ ਦੁਨੀਆ ਭਰ ਵਿੱਚ 1800 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫ਼ਿਲਮ ਦੀ ਕਾਮਯਾਬੀ ਦੇ ਨਾਲ-ਨਾਲ ਇਸ ਦੇ ਗਾਣਿਆਂ ਨੇ ਵੀ ਧੂਮ ਮਚਾਈ ਹੋਈ ਹੈ, ਖਾਸ ਕਰਕੇ ਗਾਇਕਾ ਜੈਸਮੀਨ ਸੈਂਡਲਸ (Jasmine Sandlas) ਦੀ ਆਵਾਜ਼ ਨੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।
ਲਾਈਵ ਕੰਸਰਟ ਦੌਰਾਨ ਭਾਵੁਕ ਹੋਈ 'ਗੁਲਾਬੀ ਕੁੜੀ'
ਹਾਲ ਹੀ ਵਿੱਚ ਇੱਕ ਲਾਈਵ ਕੰਸਰਟ ਦੌਰਾਨ ਜੈਸਮੀਨ ਸੈਂਡਲਸ ਆਪਣਾ ਮਸ਼ਹੂਰ ਗਾਣਾ 'ਜਾਈਏ ਸੱਜਣਾ' (Jaiye Sajana) ਗਾਉਂਦੇ ਹੋਏ ਭਾਵੁਕ ਨਜ਼ਰ ਆਈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਜੈਸਮੀਨ ਨੇ ਗਾਉਣਾ ਸ਼ੁਰੂ ਕੀਤਾ, ਉੱਥੇ ਮੌਜੂਦ ਹਜ਼ਾਰਾਂ ਦੀ ਭੀੜ ਨੇ ਵੀ ਉਸ ਦੇ ਨਾਲ ਸੁਰ ਮਿਲਾ ਲਏ। ਪ੍ਰਸ਼ੰਸਕਾਂ ਦਾ ਇਹ ਬੇਅੰਤ ਪਿਆਰ ਦੇਖ ਕੇ ਜੈਸਮੀਨ ਦੀਆਂ ਅੱਖਾਂ ਨਮ ਹੋ ਗਈਆਂ।
ਦਿਲਜੀਤ ਦੁਸਾਂਝ ਤੇ ਕਰਨ ਔਜਲਾ ਨੂੰ ਛੱਡਿਆ ਪਿੱਛੇ
ਜੈਸਮੀਨ ਸੈਂਡਲਸ ਨੇ ਇਸ ਵੇਲੇ ਸੰਗੀਤ ਜਗਤ ਵਿੱਚ ਨਵੇਂ ਰਿਕਾਰਡ ਕਾਇਮ ਕੀਤੇ ਹਨ:
Spotify 'ਤੇ ਨੰਬਰ 1: 'ਧੁਰੰਧਰ 2' ਦਾ ਗੀਤ Spotify 'ਤੇ ਗਲੋਬਲੀ ਨੰਬਰ 1 'ਤੇ ਟ੍ਰੈਂਡ ਕਰ ਰਿਹਾ ਹੈ।
ਰਿਕਾਰਡ ਲਿਸਨਰਸ: ਜੈਸਮੀਨ 24–25 ਮਿਲੀਅਨ ਮੰਥਲੀ ਲਿਸਨਰਸ ਦੇ ਨਾਲ ਸਭ ਤੋਂ ਵੱਧ ਸੁਣੀ ਜਾਣ ਵਾਲੀ ਪੰਜਾਬੀ ਕਲਾਕਾਰ ਬਣ ਗਈ ਹੈ।
ਇਸ ਮਾਮਲੇ ਵਿੱਚ ਉਸ ਨੇ ਦਿਲਜੀਤ ਦੋਸਾਂਝ, ਕਰਨ ਔਜਲਾ ਅਤੇ ਏਪੀ ਢਿੱਲੋਂ ਵਰਗੇ ਦਿੱਗਜ ਗਾਇਕਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਅਜਿਹਾ ਕਰਨ ਵਾਲੀ ਉਹ ਪਹਿਲੀ ਪੰਜਾਬੀ ਮਹਿਲਾ ਗਾਇਕਾ ਬਣੀ ਹੈ।
ਹਰ ਪਾਸੇ ਛਾਏ ਜੈਸਮੀਨ ਦੇ ਗਾਣੇ
ਜੈਸਮੀਨ ਦੇ ਹਾਲੀਆ ਗਾਣੇ 'ਆਰੀ-ਆਰੀ' ਅਤੇ 'ਮੈਂ ਔਰ ਤੂ' ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ 'ਸ਼ਰਾਰਤ' ਅਤੇ 'ਧੁਰੰਧਰ' ਦਾ ਟਾਈਟਲ ਟਰੈਕ ਰਿਲੀਜ਼ ਹੋਣ ਦੇ ਮਹੀਨਿਆਂ ਬਾਅਦ ਵੀ ਚਾਰਟਸ 'ਤੇ ਟਾਪ 'ਤੇ ਬਣੇ ਹੋਏ ਹਨ।
ਹਾਲਾਂਕਿ ਪਿਛਲੇ ਦਿਨੀਂ ਇੱਕ ਕੰਸਰਟ ਦੌਰਾਨ ਆਪਣੇ ਉੱਪਰ ਪਾਣੀ ਪਾਉਣ ਨੂੰ ਲੈ ਕੇ ਜੈਸਮੀਨ ਵਿਵਾਦਾਂ ਵਿੱਚ ਵੀ ਰਹੀ ਸੀ ਅਤੇ ਕੁਝ ਲੋਕਾਂ ਨੇ ਉਸ 'ਤੇ 'ਲਿਪ-ਸਿੰਕ' ਕਰਨ ਦੇ ਦੋਸ਼ ਲਾਏ ਸਨ, ਪਰ ਹੁਣ ਇਸ ਲਾਈਵ ਵੀਡੀਓ ਨੇ ਸਾਰੇ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਅਤੇ ਲੋਕਾਂ ਦਾ ਦਿਲ ਜਿੱਤ ਲਿਆ ਹੈ।