24 ਸਾਲ ਪਹਿਲਾਂ ਰਿਲੀਜ਼ ਹੋਈ ਫ਼ਿਲਮ ਨੇ ਮਚਾਇਆ ਸੀ ਬਵਾਲ, ਅਦਾਕਾਰਾ ਨੂੰ ਧੋਖਾ ਦੇ ਕੇ ਜੋੜੇ ਸੀ ਅਸ਼ਲੀਲ ਸੀਨ; ਅਦਾਲਤ ਤੱਕ ਪਹੁੰਚਿਆ ਸੀ ਮਾਮਲਾ
ਬਾਲੀਵੁੱਡ ਵਿੱਚ ਕਈ ਵਾਰ ਅਦਾਕਾਰਾਂ ਦੀ ਇਜਾਜ਼ਤ ਤੋਂ ਬਿਨਾਂ ਹੀ ਨਿਰਮਾਤਾ-ਨਿਰਦੇਸ਼ਕ ਆਪਣੀ ਫ਼ਿਲਮ ਨੂੰ ਹਿੱਟ ਕਰਵਾਉਣ ਲਈ ਉਸ ਵਿੱਚ ਕਈ ਅਜਿਹੇ ਸੀਨ ਪਾ ਦਿੰਦੇ ਹਨ, ਜੋ ਕਾਫੀ ਵਿਵਾਦ ਖੜ੍ਹਾ ਕਰ ਦਿੰਦੇ ਹਨ। 24 ਸਾਲ ਪਹਿਲਾਂ ਸਾਲ 2002 ਵਿੱਚ ਇੱਕ ਅਜਿਹੀ ਹੀ ਫ਼ਿਲਮ ਆਈ ਸੀ, ਜਿਸ ਨੂੰ ਲੈ ਕੇ ਵਿਵਾਦ ਹੋਇਆ ਸੀ। ਫ਼ਿਲਮ ਦਾ ਕੰਟੈਂਟ ਬੋਲਡ ਸੀ ਪਰ ਉਸ ਤੋਂ ਜ਼ਿਆਦਾ ਹੰਗਾਮਾ ਅਦਾਕਾਰਾ ਦੇ ਸੀਨਾਂ ਨਾਲ ਹੋਈ ਛੇੜਛਾੜ ਕਾਰਨ ਹੋਇਆ, ਜਿਸ ਕਰਕੇ ਫ਼ਿਲਮ ਦੀ ਹੀਰੋਇਨ ਨੂੰ ਅਦਾਲਤ ਦਾ ਦਰਵਾਜ਼ਾ ਤੱਕ ਖੜਕਾਉਣਾ ਪਿਆ ਸੀ।
Publish Date: Sat, 23 May 2026 04:19 PM (IST)
Updated Date: Sat, 23 May 2026 04:22 PM (IST)

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਬਾਲੀਵੁੱਡ ਵਿੱਚ ਕਈ ਵਾਰ ਅਦਾਕਾਰਾਂ ਦੀ ਇਜਾਜ਼ਤ ਤੋਂ ਬਿਨਾਂ ਹੀ ਨਿਰਮਾਤਾ-ਨਿਰਦੇਸ਼ਕ ਆਪਣੀ ਫ਼ਿਲਮ ਨੂੰ ਹਿੱਟ ਕਰਵਾਉਣ ਲਈ ਉਸ ਵਿੱਚ ਕਈ ਅਜਿਹੇ ਸੀਨ ਪਾ ਦਿੰਦੇ ਹਨ, ਜੋ ਕਾਫੀ ਵਿਵਾਦ ਖੜ੍ਹਾ ਕਰ ਦਿੰਦੇ ਹਨ।
24 ਸਾਲ ਪਹਿਲਾਂ ਸਾਲ 2002 ਵਿੱਚ ਇੱਕ ਅਜਿਹੀ ਹੀ ਫ਼ਿਲਮ ਆਈ ਸੀ, ਜਿਸ ਨੂੰ ਲੈ ਕੇ ਵਿਵਾਦ ਹੋਇਆ ਸੀ। ਫ਼ਿਲਮ ਦਾ ਕੰਟੈਂਟ ਬੋਲਡ ਸੀ ਪਰ ਉਸ ਤੋਂ ਜ਼ਿਆਦਾ ਹੰਗਾਮਾ ਅਦਾਕਾਰਾ ਦੇ ਸੀਨਾਂ ਨਾਲ ਹੋਈ ਛੇੜਛਾੜ ਕਾਰਨ ਹੋਇਆ, ਜਿਸ ਕਰਕੇ ਫ਼ਿਲਮ ਦੀ ਹੀਰੋਇਨ ਨੂੰ ਅਦਾਲਤ ਦਾ ਦਰਵਾਜ਼ਾ ਤੱਕ ਖੜਕਾਉਣਾ ਪਿਆ ਸੀ।
2002 ’ਚ ਸੁਪਰਸਟਾਰ ਅਦਾਕਾਰਾ ਨੇ ਕੀਤੀ ਸੀ ਬੋਲਡ ਫ਼ਿਲਮ
ਜਿਸ ਫ਼ਿਲਮ ਦਾ ਅਸੀਂ ਆਪਣੇ ਇਸ ਲੇਖ ਵਿੱਚ ਜ਼ਿਕਰ ਕਰ ਰਹੇ ਹਾਂ, ਉਹ ਸਾਲ 2002 ਵਿੱਚ ਰਿਲੀਜ਼ ਹੋਈ ਫ਼ਿਲਮ 'ਇੱਕ ਛੋਟੀ ਸੀ ਲਵ ਸਟੋਰੀ' (Ek Chhotisi Love Story) ਹੈ। ਫ਼ਿਲਮ ਵਿੱਚ ਮਨੀਸ਼ਾ ਕੋਇਰਾਲਾ (Manisha Koirala) ਮੁੱਖ ਭੂਮਿਕਾ ਵਿੱਚ ਸੀ ਅਤੇ ਫ਼ਿਲਮ ਦੇ ਨਿਰਦੇਸ਼ਨ ਦੀ ਕਮਾਨ ਸ਼ਸ਼ੀ ਲਾਲ ਨਾਇਰ ਨੇ ਸੰਭਾਲੀ ਸੀ। ਫ਼ਿਲਮ ਦੀ ਕਹਾਣੀ ਇੱਕ 26 ਸਾਲ ਦੀ ਔਰਤ ਦੀ ਹੈ, ਜਿਸ ਨੂੰ ਗੁਆਂਢ ਵਿੱਚ ਰਹਿਣ ਵਾਲਾ ਇੱਕ 15 ਸਾਲ ਦਾ ਲੜਕਾ ਪਸੰਦ ਕਰਨ ਲੱਗਦਾ ਹੈ ਅਤੇ ਉਸ ਨਾਲ ਸਬੰਧ ਬਣਾਉਣਾ ਤੇ ਪਿਆਰ ਕਰਨਾ ਚਾਹੁੰਦਾ ਹੈ।
2002 ਦੇ ਰੋਮਾਂਟਿਕ ਦੌਰ ਦੇ ਵਿਚਕਾਰ ਇਸ ਤਰ੍ਹਾਂ ਦੇ ਵੱਖਰੇ ਵਿਸ਼ੇ ਵਾਲੀਆਂ ਫ਼ਿਲਮਾਂ ਬਹੁਤ ਹੀ ਘੱਟ ਬਣਦੀਆਂ ਸਨ। ਉਸ ਸਮੇਂ ਮਨੀਸ਼ਾ ਕੋਇਰਾਲਾ ਨੇ 'ਇੱਕ ਛੋਟੀ ਸੀ ਲਵ ਸਟੋਰੀ' ਵਿੱਚ ਕੰਮ ਕੀਤਾ। ਸ਼ਾਇਦ ਉਨ੍ਹਾਂ ਨੂੰ ਉਸ ਸਮੇਂ ਇਹ ਗੱਲ ਨਹੀਂ ਪਤਾ ਸੀ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਡਰਾਉਣਾ ਸੁਪਨਾ ਬਣ ਜਾਵੇਗਾ।
ਮੇਕਰਸ ਨੇ ਧੋਖਾ ਦੇ ਕੇ ਫ਼ਿਲਮ ’ਚ ਜੋੜੇ ਅਸ਼ਲੀਲ ਸੀਨ
ਜਦੋਂ ਮਨੀਸ਼ਾ ਇਸ ਲਵ ਸਟੋਰੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ, ਉਸ ਦੌਰਾਨ ਉਨ੍ਹਾਂ ਨਾਲ ਬਹੁਤ ਵੱਡਾ ਧੋਖਾ ਹੋਇਆ। ਜਦੋਂ ਅਦਾਕਾਰਾ ਨੂੰ ਕਹਾਣੀ ਸੁਣਾਈ ਗਈ ਸੀ ਤਾਂ ਨਿਰਦੇਸ਼ਕ ਨੇ ਕਿਹਾ ਸੀ ਕਿ ਫ਼ਿਲਮ ਵਿੱਚ ਸੀਮਤ ਬੋਲਡ ਸੀਨ ਹੋਣਗੇ। ਹਾਲਾਂਕਿ, ਫਾਈਨਲ ਕੱਟ ਵਿੱਚ ਡਾਇਰੈਕਟਰ ਨੇ ਅਦਾਕਾਰਾ ਦੇ ਬਹੁਤ ਜ਼ਿਆਦਾ ਬੋਲਡ ਸੀਨ ਸ਼ੂਟ ਕਰ ਲਏ। ਫ਼ਿਲਮ ਵਿੱਚ ਕੁਝ ਸੀਨ ਅਜਿਹੇ ਸਨ, ਜਿੱਥੇ ਅਦਾਕਾਰਾ ਨੂੰ ਕੱਪੜੇ ਤੱਕ ਉਤਾਰਨੇ ਸਨ, ਪਰ ਮਨੀਸ਼ਾ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਡਾਇਰੈਕਟਰ ਨੇ ਮਨੀਸ਼ਾ ਨਾਲ ਕੀਤਾ ਧੋਖਾ
ਹਾਲਾਂਕਿ, ਮਨੀਸ਼ਾ ਨਾਲ ਡਾਇਰੈਕਟਰ ਨੇ ਧੋਖਾ ਕੀਤਾ ਅਤੇ ਉਨ੍ਹਾਂ ਦੀ ਬਾਡੀ ਡਬਲ (ਹਮਸ਼ਕਲ) ਨੂੰ ਹਾਇਰ ਕਰਕੇ ਉਸ ਨਾਲ ਡੇਢ ਦਿਨ ਤੱਕ ਬੋਲਡ ਅਤੇ ਸੈਮੀ-ਨਿਊਡ ਸੀਨਾਂ ਦੀ ਸ਼ੂਟਿੰਗ ਕਰਵਾਈ। ਮਨੀਸ਼ਾ ਦੀ ਜਾਣਕਾਰੀ ਤੋਂ ਬਿਨਾਂ ਹੀ ਨਿਰਦੇਸ਼ਕ ਨੇ ਉਨ੍ਹਾਂ ਅਸ਼ਲੀਲ ਸੀਨਾਂ ਨੂੰ ਫ਼ਿਲਮ ਵਿੱਚ ਜੋੜ ਦਿੱਤਾ। ਜਦੋਂ ਮਨੀਸ਼ਾ ਨੇ ਇਹ ਫ਼ਿਲਮ ਦੇਖੀ ਤਾਂ ਉਨ੍ਹਾਂ ਦੇ ਹੋਸ਼ ਪੂਰੀ ਤਰ੍ਹਾਂ ਉੱਡ ਗਏ।
ਮਨੀਸ਼ਾ ਕੋਇਰਾਲਾ ਨੇ ਖੜਕਾਇਆ ਸੀ ਅਦਾਲਤ ਦਾ ਦਰਵਾਜ਼ਾ
ਕਈ ਸਾਲਾਂ ਤੱਕ 'ਏ ਲਿਸਟਰ' ਵਜੋਂ ਕੰਮ ਕਰਨ ਵਾਲੀ ਮਨੀਸ਼ਾ ਨੇ ਇਸ ਫ਼ਿਲਮ ਦੀ ਰਿਲੀਜ਼ ਨੂੰ ਰੋਕਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਨਿਰਦੇਸ਼ਕ ਫ਼ਿਲਮ ਵਿੱਚੋਂ ਉਨ੍ਹਾਂ ਦੇ ਬਹੁਤ ਜ਼ਿਆਦਾ ਬੋਲਡ ਸੀਨ, ਜੋ ਉਨ੍ਹਾਂ ਦੀ ਬਾਡੀ ਡਬਲ ਨਾਲ ਸ਼ੂਟ ਕੀਤੇ ਗਏ ਹਨ, ਹਟਾ ਦੇਵੇ। ਅਦਾਲਤ ਵਿੱਚ ਇਹ ਮਾਮਲਾ ਲੰਮਾ ਖਿੱਚਣ ਅਤੇ ਨਾਲ ਹੀ ਫ਼ਿਲਮ ਦੇ ਰਿਲੀਜ਼ ਹੋਣ ਦੇ ਡਰੋਂ ਮਨੀਸ਼ਾ ਕੋਇਰਾਲਾ ਸਿੱਧਾ ਬਾਲਾ ਸਾਹਿਬ ਠਾਕਰੇ ਕੋਲ ਗਈ ਅਤੇ ਉਨ੍ਹਾਂ ਤੋਂ ਮਦਦ ਮੰਗੀ। ਜਿਸ ਤੋਂ ਬਾਅਦ ਬਾਲਾ ਸਾਹਿਬ ਠਾਕਰੇ ਨੇ ਅਦਾਕਾਰਾ ਨੂੰ ਭਰੋਸਾ ਦਿੱਤਾ ਕਿ ਫ਼ਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ।
ਹਾਲਾਂਕਿ, ਜਦੋਂ ਤੱਕ ਇਹ ਗੱਲ ਬਾਲਾ ਸਾਹਿਬ ਠਾਕਰੇ ਤੱਕ ਪਹੁੰਚੀ, ਉਦੋਂ ਤੱਕ ਫ਼ਿਲਮ ਦੇ 97 ਪ੍ਰਿੰਟ ਬਾਹਰ ਆ ਚੁੱਕੇ ਸਨ ਅਤੇ ਕਈ ਥਾਵਾਂ 'ਤੇ ਫ਼ਿਲਮ ਰਿਲੀਜ਼ ਵੀ ਕਰ ਦਿੱਤੀ ਗਈ ਸੀ। ਦੂਜੇ ਪਾਸੇ ਸ਼ਸ਼ੀ ਲਾਲ ਨਾਇਰ ਨੇ ਵੀ ਫ਼ਿਲਮ ਨੂੰ ਲੈ ਕੇ ਅਦਾਲਤ ਦੇ ਸਾਹਮਣੇ ਅਜਿਹੀ ਸਫ਼ਾਈ ਪੇਸ਼ ਕੀਤੀ, ਜਿਸ ਤੋਂ ਬਾਅਦ ਅਦਾਲਤ ਨੇ ਫ਼ਿਲਮ 'ਤੇ ਸਟੇਅ ਲਗਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਿੱਧਾ ਅਦਾਲਤ ਦੇ ਸਾਹਮਣੇ ਸਾਰਾ ਭਾਂਡਾ ਅਦਾਕਾਰਾ ਸਿਰ ਭੰਨਿਆ ਅਤੇ ਇਹ ਸਾਫ਼ ਕੀਤਾ ਕਿ ਬਾਡੀ ਡਬਲ ਨਾਲ ਇਹ ਸੀਨ ਸ਼ੂਟ ਹੋਣਗੇ, ਇਹ ਗੱਲ ਅਦਾਕਾਰਾ ਨੂੰ ਚੰਗੀ ਤਰ੍ਹਾਂ ਪਤਾ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਮਨੀਸ਼ਾ ਕੋਇਰਾਲਾ ਉਸ ਵੇਲੇ ਬਹੁਤ ਮੋਟੀ ਹੋ ਗਈ ਸੀ, ਜਿਸ ਕਾਰਨ ਉਹ ਬੋਲਡ ਸੀਨ ਖੁਦ ਨਹੀਂ ਕਰਨਾ ਚਾਹੁੰਦੀ ਸੀ ਅਤੇ ਉਨ੍ਹਾਂ ਨੇ ਹੀ ਇਸ ਦੀ ਇਜਾਜ਼ਤ ਦਿੱਤੀ ਸੀ। ਅਦਾਲਤ ਵਿੱਚ ਫ਼ਿਲਮ ਨਾਲ ਜੁੜੀ ਬਾਕੀ ਟੀਮ ਨੇ ਵੀ ਇਹ ਸਾਫ਼ ਕੀਤਾ ਕਿ ਫ਼ਿਲਮ ਵਿੱਚ ਕੋਈ ਵੀ ਭੱਦਾ ਸੀਨ ਨਹੀਂ ਪਾਇਆ ਗਿਆ ਹੈ।
'ਇੱਕ ਛੋਟੀ ਸੀ ਲਵ ਸਟੋਰੀ' ਸਾਲ 2002 ਵਿੱਚ ਰਿਲੀਜ਼ ਹੋਈ ਅਤੇ ਵਪਾਰਕ ਤੌਰ 'ਤੇ ਸੁਪਰਹਿੱਟ ਸਾਬਤ ਹੋਈ। ਇਸ ਫ਼ਿਲਮ ਵਿੱਚ ਮਨੀਸ਼ਾ ਕੋਇਰਾਲਾ ਦੇ ਉਲਟ ਨਜ਼ਰ ਆਉਣ ਵਾਲਾ ਨੌਜਵਾਨ ਅਦਾਕਾਰ ਕੋਈ ਹੋਰ ਨਹੀਂ, ਸਗੋਂ ਆਦਿਤਿਆ ਸੀਲ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਰਣਵੀਰ ਸ਼ੌਰੀ ਨੇ ਵੀ ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾਈ ਸੀ।