- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਗਰ ਵਰਲਡ ਦੇ ਇੰਸਟਾਗ੍ਰਾਮ ਪੇਜ ਮੁਤਾਬਕ, ਵਿਕਰਮ ਔਰ ਬੇਤਾਲ ਦੇ ਇੱਕ-ਇੱਕ ਐਪੀਸੋਡ ਨੂੰ ਕਰੀਬ 1 ਲੱਖ ਰੁਪਏ ਵਿੱਚ ਬਣਾਇਆ ਗਿਆ ਸੀ। ਇਸ ਸ਼ੋਅ ਵਿੱਚ ਕੁੱਲ 26 ਐਪੀਸੋਡ ਸਨ, ਇਸ ਹਿਸਾਬ ਨਾਲ ਇਸਨੂੰ ਬਣਾਉਣ ਵਿੱਚ 26 ਲੱਖ ਰੁਪਏ ਖਰਚ ਹੋਏ ਸਨ। ਇਸ ਸ਼ੋਅ ਦੀ ਸ਼ੂਟਿੰਗ ਪ੍ਰੇਮ ਸਾਗਰ ਦੇ ਘਰ 'ਸਾਗਰ ਵਿਲਾ' ਵਿੱਚ ਹੀ ਹੋਈ ਸੀ। ਇਹ ਹਰ ਐਤਵਾਰ ਸ਼ਾਮ 4.30 ਵਜੇ ਦੂਰਦਰਸ਼ਨ 'ਤੇ ਪ੍ਰਸਾਰਿਤ ਹੁੰਦਾ ਸੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : 80 ਅਤੇ 90 ਦਾ ਦਹਾਕਾ ਟੈਲੀਵਿਜ਼ਨ ਲਈ ਸੁਨਹਿਰੀ ਦੌਰ ਰਿਹਾ। ਉਸ ਸਮੇਂ ਟੀਵੀ ਚੈਨਲਾਂ ਦੇ ਨਾਮ 'ਤੇ ਸਿਰਫ਼ ਇਕ 'ਦੂਰਦਰਸ਼ਨ' (Doordarshan) ਹੀ ਹੁੰਦਾ ਸੀ। ਵੱਡੇ-ਵੱਡੇ ਡਾਇਰੈਕਟਰ, ਐਕਟਰ ਤੇ ਪ੍ਰੋਡਿਊਸਰ ਫਿਲਮਾਂ ਦੇ ਨਾਲ-ਨਾਲ ਟੀਵੀ ਵੱਲ ਵੀ ਰੁਖ ਕਰ ਰਹੇ ਸਨ। ਉਸ ਦੌਰ 'ਚ ਅਜਿਹੇ ਸ਼ੋਅ ਬਣੇ ਜੋ 'ਕਲਾਸਿਕ ਕਲਟ' ਦੀ ਸੂਚੀ 'ਚ ਸ਼ਾਮਲ ਹੋ ਗਏ।
ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ 80 ਦੇ ਦਹਾਕੇ 'ਚ ਰਾਮਾਨੰਦ ਸਾਗਰ ਦੇ ਪੌਰਾਣਿਕ ਸੀਰੀਅਲ 'ਰਾਮਾਇਣ' (Ramayan) ਅਤੇ ਬੀਆਰ ਚੋਪੜਾ ਦੀ 'ਮਹਾਭਾਰਤ' (Mahabharat) ਨੇ ਦੂਰਦਰਸ਼ਨ 'ਤੇ ਧਮਾਲ ਮਚਾ ਦਿੱਤੀ ਸੀ। ਇਹ ਸੀਰੀਅਲ ਕਲਾਸਿਕ ਕਲਟ ਮੰਨੇ ਜਾਂਦੇ ਸਨ। ਪਰ ਇਸੇ ਦੌਰ 'ਚ ਇੱਕ ਹੋਰ ਸੀਰੀਅਲ ਆਇਆ ਸੀ ਜਿਸ ਨੇ ਦਰਸ਼ਕਾਂ ਦੇ ਦਿਲਾਂ 'ਤੇ ਅਜਿਹੀ ਛਾਪ ਛੱਡੀ ਜਿਸ ਦਾ ਅਸਰ ਅੱਜ ਵੀ ਘੱਟ ਨਹੀਂ ਹੋਇਆ ਹੈ।
ਇਹ ਸ਼ੋਅ ਦੂਰਦਰਸ਼ਨ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਸ਼ੋਅਜ਼ 'ਚੋਂ ਇਕ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਸ਼ੋਅ ਦੇ ਸਿਰਫ਼ 26 ਐਪੀਸੋਡ ਆਏ ਸਨ। ਸਸਪੈਂਸ, ਧੋਖੇ ਤੇ ਸੱਚਾਈ 'ਤੇ ਆਧਾਰਿਤ ਕਹਾਣੀ, ਇਕ ਸਾਲ ਦਾ ਸਮਾਂ, 26 ਐਪੀਸੋਡ ਤੇ 8.3 ਦੀ ਰੇਟਿੰਗ ਦੇ ਨਾਲ ਇਹ ਸ਼ੋਅ ਕਲਾਸਿਕ ਕਲਟ ਬਣ ਗਿਆ। ਇਸ ਨੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਹ ਸੀਰੀਅਲ ਵੀ ਰਾਮਾਨੰਦ ਸਾਗਰ ਦਾ ਹੀ ਸੀ ਜਿਨ੍ਹਾਂ ਨੇ ਰਾਮਾਇਣ ਵਰਗਾ ਸੁਪਰਹਿੱਟ ਪੌਰਾਣਿਕ ਸ਼ੋਅ ਬਣਾਇਆ ਸੀ।
ਦਿਲਚਸਪ ਗੱਲ ਇਹ ਸੀ ਕਿ ਰਾਮਾਨੰਦ ਸਾਗਰ ਦੇ ਇਸ ਸ਼ੋਅ 'ਚ ਵੀ ਰਾਮਾਇਣ ਦੇ ਆਨ-ਸਕ੍ਰੀਨ ਰਾਮ (Arun Govil) ਅਤੇ ਸੀਤਾ (Dipika Chikhlia) ਨਜ਼ਰ ਆਏ ਸਨ। ਜਿਸ ਸ਼ੋਅ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਹੈ 'ਵਿਕਰਮ ਔਰ ਬੇਤਾਲ' (Vikram Aur Betaal)। ਵਿਕਰਮ ਦਾ ਕਿਰਦਾਰ ਅਰੁਣ ਗੋਵਿਲ ਨੇ ਨਿਭਾਇਆ ਸੀ ਜਦੋਂਕਿ ਬੇਤਾਲ ਦੇ ਰੂਪ 'ਚ ਬਾਲੀਵੁੱਡ ਅਦਾਕਾਰ ਸੱਜਣ ਨਜ਼ਰ ਆਏ ਸਨ।
ਵਿਕਰਮ ਔਰ ਬੇਤਾਲ ਇਕ ਪੌਰਾਣਿਕ ਸ਼ੋਅ ਸੀ ਜੋ 1985 ਵਿੱਚ ਦੂਰਦਰਸ਼ਨ 'ਤੇ ਟੈਲੀਕਾਸਟ ਹੋਇਆ ਸੀ ਅਤੇ ਰਾਮਾਇਣ ਤੋਂ ਬਾਅਦ 1988 'ਚ ਫਿਰ ਤੋਂ ਦਿਖਾਇਆ ਗਿਆ ਸੀ। ਸ਼ੋਅ ਦੀ ਕਹਾਣੀ 'ਬੇਤਾਲ ਪਚੀਸੀ' 'ਤੇ ਆਧਾਰਿਤ ਸੀ, ਜਿਸ ਨੂੰ 11ਵੀਂ ਸਦੀ 'ਚ ਕਸ਼ਮੀਰੀ ਕਵੀ ਸੋਮਦੇਵ ਭੱਟ ਨੇ ਲਿਖਿਆ ਸੀ। ਇਸ ਵਿੱਚ ਬੁੱਧੀਮਾਨ ਰਾਜਾ ਵਿਕਰਮਾਦਿੱਤਿਆ ਨੂੰ ਚਤੁਰ ਭੂਤ ਬੇਤਾਲ ਦੀ ਕਹਾਣੀ ਦਿਖਾਈ ਗਈ ਹੈ। ਸ਼ੋਅ ਵਿਚ ਦਿਖਾਇਆ ਗਿਆ ਹੈ ਕਿ ਰਾਜਾ ਵਿਕਰਮਾਦਿਤਿਆ ਨੂੰ ਇੱਕ ਪ੍ਰਣ ਪੂਰਾ ਕਰਨ ਲਈ ਬੇਤਾਲ ਦੀ ਲਾਸ਼ ਨੂੰ ਦਰੱਖਤ ਤੋਂ ਉਤਾਰ ਕੇ ਚੁੱਪਚਾਪ ਆਪਣੇ ਮੋਢੇ 'ਤੇ ਰੱਖ ਕੇ ਦੂਜੀ ਜਗ੍ਹਾ ਲੈ ਕੇ ਜਾਣਾ ਸੀ।
ਰਸਤੇ ਵਿੱਚ ਬੇਤਾਲ ਦੀ ਰੂਹ ਰਾਜੇ ਨੂੰ ਇਕ ਕਹਾਣੀ ਸੁਣਾਉਂਦੀ ਸੀ ਅਤੇ ਕਹਾਣੀ ਪੂਰੀ ਹੋਣ ਤੋਂ ਬਾਅਦ ਬੇਤਾਲ ਇਕ ਸਵਾਲ ਪੁੱਛਦਾ ਸੀ। ਰਾਜੇ ਨੂੰ ਜਵਾਬ ਦੇਣਾ ਹੀ ਪੈਂਦਾ ਸੀ, ਨਹੀਂ ਤਾਂ ਬੇਤਾਲ ਉਸਦਾ ਸਿਰ ਹਜ਼ਾਰ ਟੁਕੜਿਆਂ ਵਿੱਚ ਤੋੜ ਦੇਣ ਦੀ ਧਮਕੀ ਦਿੰਦਾ ਸੀ। ਇਸ ਤਰ੍ਹਾਂ ਬੇਤਾਲ ਨੇ ਵਿਕਰਮਾਦਿਤਿਆ ਨੂੰ ਕੁੱਲ 25 ਕਹਾਣੀਆਂ ਸੁਣਾਈਆਂ। ਇਹ ਸ਼ੋਅ ਸੁਪਰ-ਡੁਪਰ ਹਿੱਟ ਰਿਹਾ।
ਸਾਗਰ ਵਰਲਡ ਦੇ ਇੰਸਟਾਗ੍ਰਾਮ ਪੇਜ ਮੁਤਾਬਕ, ਵਿਕਰਮ ਔਰ ਬੇਤਾਲ ਦੇ ਇੱਕ-ਇੱਕ ਐਪੀਸੋਡ ਨੂੰ ਕਰੀਬ 1 ਲੱਖ ਰੁਪਏ 'ਚ ਬਣਾਇਆ ਗਿਆ ਸੀ। ਇਸ ਸ਼ੋਅ 'ਚ ਕੁੱਲ 26 ਐਪੀਸੋਡ ਸਨ, ਇਸ ਹਿਸਾਬ ਨਾਲ ਇਸਨੂੰ ਬਣਾਉਣ ਵਿੱਚ 26 ਲੱਖ ਰੁਪਏ ਖਰਚ ਹੋਏ ਸਨ। ਇਸ ਸ਼ੋਅ ਦੀ ਸ਼ੂਟਿੰਗ ਪ੍ਰੇਮ ਸਾਗਰ ਦੇ ਘਰ 'ਸਾਗਰ ਵਿਲਾ' ਵਿੱਚ ਹੀ ਹੋਈ ਸੀ। ਇਹ ਹਰ ਐਤਵਾਰ ਸ਼ਾਮ 4.30 ਵਜੇ ਦੂਰਦਰਸ਼ਨ 'ਤੇ ਪ੍ਰਸਾਰਿਤ ਹੁੰਦਾ ਸੀ।