ਸਮੈ ਰੈਨਾ (Samay Raina) ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ (The Great Indian Kapil Show) ਵਿੱਚ ਰਣਵੀਰ ਇਲਾਹਾਬਾਦੀਆ ਦੇ ਨਾਲ ਮਹਿਮਾਨ ਵਜੋਂ ਪਹੁੰਚੇ। ਨੈੱਟਫਲਿਕਸ 'ਤੇ ਸਟ੍ਰੀਮ ਹੋ ਰਹੇ ਇਸ ਸ਼ੋਅ ਵਿੱਚ ਸਮੈ ਰੈਨਾ ਨੇ ਆਪਣੇ ਚਰਚਿਤ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ (India's Got Latent) ਨਾਲ ਜੁੜੇ ਵਿਵਾਦਾਂ ਬਾਰੇ ਵੀ ਗੱਲ ਕੀਤੀ। ਇਸ ਦੌਰਾਨ ਸਮੈ ਨੇ ਦੱਸਿਆ ਕਿ ਸ਼ੋਅ ਬੰਦ ਹੋਣ ਤੋਂ ਪਹਿਲਾਂ ਕਪਿਲ ਸ਼ਰਮਾ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਇੱਕ ਮਜ਼ਾਕੀਆ ਲਹਿਜੇ ਵਿੱਚ ਚਿਤਾਵਨੀ ਦਿੱਤੀ ਸੀ।

ਕਪਿਲ ਸ਼ਰਮਾ ਦੀ ਗੱਲ ਸੁਣ ਕੇ ਸਭ ਹੱਸਣ ਲੱਗੇ ਅਤੇ ਫਿਰ ਸਮੈ ਰੈਨਾ ਨੇ ਦੱਸਿਆ ਕਿ ਸ਼ੋਅ ਬੰਦ ਹੋਣ ਤੋਂ ਪਹਿਲਾਂ ਕਪਿਲ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਸੀ। ਸਮੈ ਨੇ ਦੱਸਿਆ, "ਮੈਂ ਕਸਮ ਖਾਂਦਾ ਹਾਂ, ਜਿਸ ਦਿਨ ਮੇਰਾ ਸ਼ੋਅ ਬੰਦ ਹੋਇਆ, ਉਸ ਤੋਂ ਇੱਕ ਦਿਨ ਪਹਿਲਾਂ ਸਰ ਨੇ ਮੈਨੂੰ ਫ਼ੋਨ ਕੀਤਾ ਸੀ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਤੁਹਾਡੇ ਨਾਲ ਕੁਝ ਬੁਰਾ ਹੋਣ ਵਾਲਾ ਹੈ।"
ਕਪਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਤਜ਼ਰਬੇ ਦੇ ਆਧਾਰ 'ਤੇ ਚਿਤਾਵਨੀ ਦਿੱਤੀ ਸੀ। ਕਪਿਲ ਨੇ ਕਿਹਾ, "ਮੈਂ ਉਨ੍ਹਾਂ ਨੂੰ ਦੱਸਿਆ ਕਿ ਹੁਣ ਤੁਸੀਂ ਸਭ ਦੀਆਂ ਨਜ਼ਰਾਂ ਵਿੱਚ ਹੋ, ਇਸ ਲਈ ਜ਼ਰਾ ਸੰਭਲ ਕੇ ਰਹਿਣਾ। ਮੈਂ ਇਹ ਗੱਲ ਆਪਣੇ ਤਜ਼ਰਬੇ ਤੋਂ ਕਹਿ ਰਿਹਾ ਸੀ, ਮੈਂ ਕੋਈ ਜੋਤਸ਼ੀ ਨਹੀਂ ਹਾਂ। ਤੁਸੀਂ ਕੁਝ ਵੀ ਕਹਿ ਕੇ ਮਸ਼ਹੂਰ ਤਾਂ ਹੋ ਸਕਦੇ ਹੋ, ਪਰ ਇੱਕ ਵਾਰ ਮਸ਼ਹੂਰ ਹੋ ਜਾਣ ਤੋਂ ਬਾਅਦ, ਤੁਸੀਂ ਕੁਝ ਵੀ ਨਹੀਂ ਕਹਿ ਸਕਦੇ।"
'ਇੰਡੀਆਜ਼ ਗੌਟ ਲੇਟੈਂਟ' ਵਿੱਚ ਰਣਵੀਰ ਇਲਾਹਾਬਾਦੀਆ ਦੇ ਵਿਵਾਦਤ ਬਿਆਨ 'ਤੇ ਹੰਗਾਮਾ ਹੋਇਆ ਸੀ, ਜਿਸ ਤੋਂ ਬਾਅਦ ਸਮੈ ਦੇ ਸ਼ੋਅ ਦੇ ਸਾਰੇ ਐਪੀਸੋਡ ਹਟਾਉਣੇ ਪਏ ਸਨ। ਜਦੋਂ ਇਹ ਵਿਵਾਦ ਹੋਇਆ, ਉਦੋਂ ਵੀ ਕਪਿਲ ਨੇ ਸਮੈ ਨੂੰ ਕਾਲ ਕੀਤਾ ਸੀ। ਇਸ ਬਾਰੇ ਸਮੈ ਨੇ ਦੱਸਿਆ, "ਸੱਚ ਕਹਾਂ ਤਾਂ ਉਸ ਸਮੇਂ ਕਪਿਲ ਸਰ ਹੀ ਪਹਿਲੇ ਅਜਿਹੇ ਇਨਸਾਨ ਸਨ ਜਿਨ੍ਹਾਂ ਨੇ ਮੈਨੂੰ ਫ਼ੋਨ ਕੀਤਾ ਸੀ।"
ਮੈਨੂੰ ਅੱਜ ਵੀ ਸਮਝ ਨਹੀਂ ਆਉਂਦਾ ਕਿ ਇਹ ਉਨ੍ਹਾਂ ਦੀ ਚਿੰਤਾ ਸੀ ਜਾਂ ਫਿਰ ਕੋਈ ਤਾਅਨਾ। ਉਨ੍ਹਾਂ ਨੇ ਮੈਨੂੰ ਕਿਹਾ, "ਸਮੈ, ਜਿਸ ਤਰ੍ਹਾਂ ਤੁਹਾਡੇ ਚੰਗੇ ਦਿਨ ਬੀਤ ਗਏ, ਠੀਕ ਉਸੇ ਤਰ੍ਹਾਂ ਤੁਹਾਡੇ ਮਾੜੇ ਦਿਨ ਵੀ ਜਲਦ ਹੀ ਖ਼ਤਮ ਹੋ ਜਾਣਗੇ।"