'ਜਿਸਮ' ਫਿਲਮ ਦਾ ਇਹ ਗੀਤ ਜੌਨ ਅਬ੍ਰਾਹਮ ਤੇ ਬਿਪਾਸ਼ਾ ਬਾਸੂ 'ਤੇ ਫਿਲਮਾਇਆ ਗਿਆ ਸੀ ਜਿਸ ਵਿਚ ਇੰਟੀਮੇਟ ਸੀਨਜ਼ ਦੀ ਭਰਮਾਰ ਸੀ। ਹਾਲਾਂਕਿ, ਸ਼੍ਰੇਆ ਘੋਸ਼ਾਲ ਦੀ ਆਵਾਜ਼ ਨੇ ਇਸ ਗੀਤ 'ਚ ਜਾਨ ਫੂਕ ਦਿੱਤੀ ਸੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਗਾਇਕਾ ਸ਼੍ਰੇਆ ਘੋਸ਼ਾਲ ਨੇ ਆਪਣੀ ਮਿੱਠੀ ਆਵਾਜ਼ ਵਿਚ ਇਕ ਤੋਂ ਵਧ ਕੇ ਇਕ ਗੀਤ ਗਾਏ ਹਨ। ਹਿੰਦੀ ਸਿਨੇਮਾ ਦੀਆਂ ਹਰਮਨ ਪਿਆਰੀਆਂ ਗਾਇਕਾਵਾਂ ਦੀ ਸੂਚੀ 'ਚ ਉਨ੍ਹਾਂ ਦਾ ਨਾਂ ਸਿਖਰ 'ਤੇ ਸ਼ਾਮਲ ਹੈ। ਹਾਲ ਹੀ 'ਚ ਇਕ ਮੀਡੀਆ ਇੰਟਰਵਿਊ ਦੌਰਾਨ ਸ਼੍ਰੇਆ ਨੇ ਆਪਣੇ ਇਕ 'ਕਲਟ' (Cult) ਗੀਤ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਜੋ 23 ਸਾਲ ਪਹਿਲਾਂ ਅਦਾਕਾਰਾ ਬਿਪਾਸ਼ਾ ਬਸੂ 'ਤੇ ਫਿਲਮਾਇਆ ਗਿਆ ਸੀ।
ਸ਼੍ਰੇਆ ਘੋਸ਼ਾਲ ਨੇ ਕਿਹਾ ਹੈ ਕਿ ਉਸ ਗੀਤ ਨੂੰ ਗਾਉਣ ਲਈ ਉਹ ਫਿੱਟ ਨਹੀਂ ਸੀ, ਕਿਉਂਕਿ ਉਸ ਵੇਲੇ ਉਨ੍ਹਾਂ ਦੀ ਉਮਰ ਮਹਿਜ਼ 18 ਸਾਲ ਸੀ। ਆਓ ਜਾਣਦੇ ਹਾਂ ਕਿ ਇੱਥੇ ਕਿਹੜੇ ਗੀਤ ਬਾਰੇ ਜ਼ਿਕਰ ਕੀਤਾ ਜਾ ਰਿਹਾ ਹੈ।
ਲਤਾ ਮੰਗੇਸ਼ਕਰ ਤੋਂ ਬਾਅਦ ਸ਼੍ਰੇਆ ਘੋਸ਼ਾਲ ਨੂੰ ਹਿੰਦੀ ਸਿਨੇਮਾ ਦੀ 'ਸੁਰਾਂ ਦੀ ਕੋਇਲ' ਵਜੋਂ ਜਾਣਿਆ ਜਾਂਦਾ ਹੈ। ਆਪਣੇ ਗਾਇਕੀ ਦੇ ਸਫ਼ਰ 'ਚ ਇਕ ਤੋਂ ਇਕ ਸ਼ਾਨਦਾਰ ਗੀਤ ਗਾਉਣ ਵਾਲੀ ਸ਼੍ਰੇਆ ਨੇ ਹਾਲ ਹੀ 'ਚ ਇਕ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਆਪਣੇ ਇੱਕ ਸੁਪਰਹਿੱਟ ਗੀਤ ਬਾਰੇ ਚਰਚਾ ਕੀਤੀ ਹੈ ਜਿਸ ਨੂੰ ਗਾਉਣ ਵਿਚ ਉਹ ਅਸਹਿਜ ਮਹਿਸੂਸ ਕਰ ਰਹੀ ਸੀ। ਗਾਇਕਾ ਨੇ ਦੱਸਿਆ ਹੈ, 'ਫਿਲਮ 'ਜਿਸਮ' ਦੇ ਗੀਤ 'ਜਾਦੂ ਹੈ ਨਸ਼ਾ ਹੈ' ਲਈ ਮੈਨੂੰ ਅਜਿਹਾ ਲੱਗਦਾ ਹੈ ਕਿ ਮੈਂ ਮਿਸਫਿਟ (Misfit) ਸੀ। ਬਿਪਾਸ਼ਾ ਬਸੂ ਨੂੰ ਆਵਾਜ਼ ਦੇਣ ਲਈ ਮੇਰੀ ਚੋਣ ਸਹੀ ਨਹੀਂ ਸੀ। ਪਰ ਇਹ ਸੰਗੀਤਕਾਰ ਐੱਮਐੱਮ ਕੀਰਵਾਨੀ ਦੀ ਇਕ ਬੋਲਡ ਚੋਣ ਸੀ, ਜਿਨ੍ਹਾਂ ਨੇ ਮੈਨੂੰ ਇਸ ਗੀਤ ਲਈ ਚੁਣਿਆ, ਉਹ ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਹਨ। ਮੈਂ ਇਸ ਵਿਚ ਸੈਂਸੁਅਸ (Sensuous) ਹੋਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹ ਮੇਰੇ ਲਈ ਕੁਦਰਤੀ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਇਸ ਵਿਚ ਜਵਾਨੀ ਦਾ ਕੱਚਾਪਣ (Rawness) ਹੋਣਾ ਚਾਹੀਦਾ ਸੀ। ਉਸ ਵੇਲੇ ਮੈਂ ਮਹਿਜ਼ 18 ਸਾਲ ਦੀ ਸੀ। ਮੈਂ ਸਹੀ ਤਰੀਕੇ ਨਾਲ ਇਸ ਨੂੰ ਪੇਸ਼ ਨਹੀਂ ਕਰ ਸਕੀ। ਸੋਚਿਆ ਸੀ ਕਿ ਆਸ਼ਾ ਭੌਸਲੇ ਦੇ ਅੰਦਾਜ਼ ਵਿਚ ਇਸ ਨੂੰ ਗਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਪਰ ਫਿਰ ਮੈਂ ਆਪਣੇ ਤਰੀਕੇ ਨਾਲ ਇਸ ਨੂੰ ਗਾਇਆ।"
ਜ਼ਿਕਰਯੋਗ ਹੈ ਕਿ 'ਜਿਸਮ' ਫਿਲਮ ਦਾ ਇਹ ਗੀਤ ਜੌਨ ਅਬ੍ਰਾਹਮ ਤੇ ਬਿਪਾਸ਼ਾ ਬਾਸੂ 'ਤੇ ਫਿਲਮਾਇਆ ਗਿਆ ਸੀ ਜਿਸ ਵਿਚ ਇੰਟੀਮੇਟ ਸੀਨਜ਼ ਦੀ ਭਰਮਾਰ ਸੀ। ਹਾਲਾਂਕਿ, ਸ਼੍ਰੇਆ ਘੋਸ਼ਾਲ ਦੀ ਆਵਾਜ਼ ਨੇ ਇਸ ਗੀਤ 'ਚ ਜਾਨ ਫੂਕ ਦਿੱਤੀ ਸੀ।
ਤੁਹਾਨੂੰ ਦੱਸ ਦੇਈਏ ਕਿ 'ਜਿਸਮ' ਦਾ 'ਜਾਦੂ ਹੈ ਨਸ਼ਾ ਹੈ...' ਗੀਤ ਸ਼੍ਰੇਆ ਘੋਸ਼ਾਲ ਦੇ ਕਰੀਅਰ ਦਾ ਦੂਜਾ ਗੀਤ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਆਲ ਟਾਈਮ ਬਲਾਕਬਸਟਰ ਫਿਲਮ 'ਦੇਵਦਾਸ' ਦੇ 'ਬੈਰੀ ਪਿਆ...' ਗੀਤ ਨਾਲ ਹਿੰਦੀ ਸਿਨੇਮਾ 'ਚ ਗਾਇਕੀ ਦੀ ਦੁਨੀਆ ਵਿਚ ਕਦਮ ਰੱਖਿਆ ਸੀ ਅਤੇ ਇਸ ਗੀਤ ਲਈ ਉਨ੍ਹਾਂ ਨੂੰ ਸਰਬੋਤਮ ਗਾਇਕਾ ਦਾ ਰਾਸ਼ਟਰੀ ਫਿਲਮ ਪੁਰਸਕਾਰ (National Award) ਵੀ ਮਿਲਿਆ ਸੀ।