'ਧੁਰੰਧਰ' ਵਿੱਚ 'ਭਾਬੀਜੀ ਘਰ ਪਰ ਹੈਂ' ਫੇਮ ਅਦਾਕਾਰਾ ਸੌਮਿਆ ਟੰਡਨ ਨੇ ਸਭ ਦਾ ਧਿਆਨ ਖਿੱਚਿਆ, ਉਨ੍ਹਾਂ ਨੇ ਫਿਲਮ ਵਿੱਚ ਅਕਸ਼ੇ ਖੰਨਾ ਦੁਆਰਾ ਨਿਭਾਏ ਗਏ ਖਤਰਨਾਕ ਰਹਿਮਾਨ ਡਾਕੂ ਦੀ ਪਤਨੀ ਉਲਫਤ ਦਾ ਕਿਰਦਾਰ ਨਿਭਾਇਆ ਹੈ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : 'ਧੁਰੰਧਰ' ਵਿੱਚ 'ਭਾਬੀਜੀ ਘਰ ਪਰ ਹੈਂ' ਫੇਮ ਅਦਾਕਾਰਾ ਸੌਮਿਆ ਟੰਡਨ ਨੇ ਸਭ ਦਾ ਧਿਆਨ ਖਿੱਚਿਆ, ਉਨ੍ਹਾਂ ਨੇ ਫਿਲਮ ਵਿੱਚ ਅਕਸ਼ੇ ਖੰਨਾ ਦੁਆਰਾ ਨਿਭਾਏ ਗਏ ਖਤਰਨਾਕ ਰਹਿਮਾਨ ਡਾਕੂ ਦੀ ਪਤਨੀ ਉਲਫਤ ਦਾ ਕਿਰਦਾਰ ਨਿਭਾਇਆ ਹੈ। ਦੋਹਾਂ ਦੀ ਕੈਮਿਸਟਰੀ ਫਿਲਮ ਵਿੱਚ ਕਮਾਲ ਦੀ ਲੱਗ ਰਹੀ ਹੈ ਪਰ ਇੱਕ ਸੀਨ ਹੈ ਜੋ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਅਕਸ਼ੇ ਖੰਨਾ ਨੂੰ ਥੱਪੜ ਮਾਰਦੀ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਟੰਡਨ ਨੇ ਆਦਿਤਿਆ ਧਰ ਦੀ ਡਾਇਰੈਕਟੋਰੀਅਲ ਫਿਲਮ ਦੇ ਸੈੱਟ 'ਤੇ ਕੰਮ ਕਰਨ ਦੇ ਆਪਣੇ ਤੀਬਰ (ਇੰਟੈਂਸ) ਅਨੁਭਵ ਬਾਰੇ ਗੱਲ ਕੀਤੀ। ਉਨ੍ਹਾਂ ਨੇ ਖੰਨਾ ਨਾਲ ਉਨ੍ਹਾਂ ਦੀ ਅਚਾਨਕ ਬਣੀ ਕੈਮਿਸਟਰੀ ਅਤੇ ਆਈਕੋਨਿਕ 'ਥੱਪੜ ਵਾਲੇ ਸੀਨ' ਬਾਰੇ ਵੀ ਦੱਸਿਆ।
ਸੌਮਿਆ ਨੂੰ ਨਹੀਂ ਪਤਾ ਸੀ ਫਿਲਮ ਦੀ ਸਕ੍ਰਿਪਟ
ਟੰਡਨ ਨੇ ਮੰਨਿਆ ਕਿ ਉਹ ਥੋੜ੍ਹੀ ਝਿਜਕ ਰਹੀ ਸੀ ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦਾ ਰੋਲ ਛੋਟਾ ਹੈ ਤੇ ਸਕ੍ਰਿਪਟ ਨੂੰ ਗੁਪਤ (ਸੀਕਰੇਟ) ਰੱਖਿਆ ਗਿਆ ਸੀ। ਉਨ੍ਹਾਂ ਨੇ ਇਹ ਰੋਲ ਡਾਇਰੈਕਟਰ ਆਦਿਤਿਆ ਧਰ ਨਾਲ ਕੰਮ ਕਰਨ ਦੀ ਇੱਛਾ ਕਾਰਨ ਲਿਆ, ਜਿਨ੍ਹਾਂ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੇ ਪਹਿਲਾਂ ਕਦੇ ਅਜਿਹਾ ਕਿਰਦਾਰ ਨਹੀਂ ਨਿਭਾਇਆ ਹੈ। ਖਾਸ ਗੱਲ ਇਹ ਹੈ ਕਿ ਟੰਡਨ ਨੂੰ ਇਹ ਵੀ ਨਹੀਂ ਦੱਸਿਆ ਗਿਆ ਸੀ ਕਿ ਫਿਲਮ ਬਾਅਦ ਵਿੱਚ ਦੋ ਹਿੱਸਿਆਂ ਵਿੱਚ ਬਣੇਗੀ। ਟੰਡਨ ਨੇ ਕਿਹਾ, 'ਸੱਚ ਕਹਾਂ ਤਾਂ ਮੈਨੂੰ ਪੂਰੀ ਸਕ੍ਰਿਪਟ ਨਹੀਂ ਸੁਣਾਈ ਗਈ ਸੀ ਕਿਉਂਕਿ ਇਸਨੂੰ ਗੁਪਤ ਰੱਖਣਾ ਸੀ। ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਇਸਨੂੰ ਦੋ ਹਿੱਸਿਆਂ ਵਿੱਚ ਬਣਾਉਣ ਵਾਲੇ ਹਨ। ਇਹ ਸਾਰੀਆਂ ਡਿਟੇਲਜ਼ ਮੈਨੂੰ ਨਹੀਂ ਦੱਸੀਆਂ ਗਈਆਂ। ਮੈਨੂੰ ਬੱਸ ਕਹਾਣੀ ਅਤੇ ਆਪਣਾ ਰੋਲ ਪਤਾ ਸੀ। ਸ਼ੁਰੂ ਵਿੱਚ ਮੇਰਾ ਰਿਐਕਸ਼ਨ ਸੀ ਕਿ ਇਹ ਇੱਕ ਛੋਟਾ ਰੋਲ ਹੈ ਪਰ ਮੈਂ ਆਦਿਤਿਆ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ (ਐਕਸਾਈਟਿਡ) ਸੀ ਕਿਉਂਕਿ ਉਹ ਮੇਰੇ ਪਸੰਦੀਦਾ ਡਾਇਰੈਕਟਰਾਂ ਵਿੱਚੋਂ ਇੱਕ ਹਨ। ਆਦਿਤਿਆ ਨੇ ਮੇਰੇ ਤੋਂ ਕਿਹਾ ਕਿ ਮੈਂ ਪਹਿਲਾਂ ਅਜਿਹਾ ਕੁਝ ਨਹੀਂ ਕੀਤਾ ਹੈ।'
ਟੰਡਨ ਨੇ ਇਹ ਵੀ ਦੱਸਿਆ ਕਿ ਉਹ ਅਕਸ਼ੇ ਖੰਨਾ ਅਤੇ ਉਨ੍ਹਾਂ ਦੇ ਸ਼ਾਨਦਾਰ ਕੰਮ ਦੀ ਬਹੁਤ ਇੱਜ਼ਤ ਕਰਦੀ ਹੈ। ਉਨ੍ਹਾਂ ਨੇ ਕਿਹਾ, 'ਲੋਕ ਮੇਲ-ਡੋਮੀਨੇਟੇਡ ਫਿਲਮ ਅਤੇ ਮਿਸੋਜਿਨੀ ਦੇ ਵਿੱਚ ਦਾ ਫਰਕ ਨਹੀਂ ਸਮਝਦੇ। ਇਹ ਦੋਵੇਂ ਬਹੁਤ ਅਲੱਗ-ਅਲੱਗ ਚੀਜ਼ਾਂ ਹਨ। ਮਿਸੋਜਿਨੀ ਉਦੋਂ ਹੁੰਦੀ ਹੈ ਜਦੋਂ ਔਰਤਾਂ ਨੂੰ ਨੀਵਾਂ ਦਿਖਾਇਆ ਜਾਂਦਾ ਹੈ ਅਤੇ ਇਹ ਫਿਲਮ ਅਜਿਹਾ ਨਹੀਂ ਕਰਦੀ ਹੈ। ਹਾਂ, ਫਿਲਮ ਵਿੱਚ ਮਰਦਾਂ ਦਾ ਬਹੁਤ ਜ਼ਿਆਦਾ ਰੋਲ ਹੈ ਪਰ ਔਰਤਾਂ ਨਾਲ ਇੱਜ਼ਤ ਨਾਲ ਪੇਸ਼ ਆਇਆ ਜਾਂਦਾ ਹੈ। ਸੋਚੋ ਲਿਆਰੀ ਵਿੱਚ ਇੱਕ ਆਦਮੀ ਹੈ ਜਿਸ ਤੋਂ ਸਭ ਡਰਦੇ ਹਨ ਅਤੇ ਉਸਦੀ ਪਤਨੀ ਸਭ ਦੇ ਸਾਹਮਣੇ ਹਸਪਤਾਲ ਵਿੱਚ ਉਸਨੂੰ ਥੱਪੜ ਮਾਰ ਦਿੰਦੀ ਹੈ ਫਿਰ ਵੀ ਉਹ ਕੁਝ ਨਹੀਂ ਕਹਿੰਦਾ।'
Agreed.
In the universe Dhurandhar is set in, with the societal norms the director chose to depict, it is a male-dominated world , yet the women are treated with dignity. They aren’t beaten, objectified, or shown as one of many wives, even though that society could have allowed… https://t.co/mzSZ2I3N7q
— Saumya Tandon (@saumyatandon) December 10, 2025
ਅਕਸ਼ੇ ਨੂੰ ਥੱਪੜ ਮਾਰਨ 'ਚ ਲੱਗ ਰਿਹਾ ਸੀ ਡਰ
ਸੌਮਿਆ ਨੇ ਥੱਪੜ ਮਾਰਨ ਵਾਲੇ ਸੀਨ ਬਾਰੇ ਦੱਸਿਆ, 'ਮੈਂ ਅਕਸ਼ੇ ਨੂੰ ਮਿਲੀ ਵੀ ਨਹੀਂ ਸੀ ਪਰ ਫਿਰ ਵੀ ਸਾਡੇ ਵਿੱਚ ਬੱਸ ਅੱਖਾਂ ਨਾਲ ਹੀ ਚੰਗੀ ਕੈਮਿਸਟਰੀ ਰਹੀ । ਸ਼ੁਰੂਆਤ ਵਿੱਚ ਮੈਂ ਥੱਪੜ ਵਾਲੇ ਸੀਨ ਨੂੰ ਬਣਾਵਟੀ ਕਰ ਰਹੀ ਸੀ ਫਿਰ ਆਦਿਤਿਆ ਨੇ ਕਿਹਾ ਇਸਨੂੰ ਬਣਾਵਟੀ ਨਾ ਬਣਾਓ, ਬੱਸ ਮਾਰ ਦਿਓ। ਫਿਰ ਮੈਂ ਅਕਸ਼ੇ ਨੂੰ ਦੇਖਿਆ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਮੈਂ ਇਹ ਕਰ ਦੇਵਾਂ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਬਿਲਕੁਲ। ਮੈਂ ਥੱਪੜ ਮਾਰ ਤਾਂ ਦਿੱਤਾ ਪਰ ਉਸ ਤੋਂ ਬਾਅਦ ਮੈਨੂੰ ਬਹੁਤ ਹੀ ਬੁਰਾ ਫੀਲ ਹੋਇਆ ਪਰ ਬੱਸ ਮੈਂ ਉਹ ਕਰ ਦਿੱਤਾ।'
'ਧੁਰੰਧਰ' ਬਾਰੇ
ਆਦਿਤਿਆ ਧਰ ਦੇ ਡਾਇਰੈਕਸ਼ਨ ਵਿੱਚ ਬਣੀ ਇਹ ਫਿਲਮ 5 ਦਸੰਬਰ ਨੂੰ ਰਿਲੀਜ਼ ਹੋਈ ਅਤੇ ਨੈਟੀਜ਼ਨਜ਼ ਅਤੇ ਇੰਡਸਟਰੀ ਦੇ ਲੋਕਾਂ ਤੋਂ ਸਕਾਰਾਤਮਕ (ਪਾਜ਼ੀਟਿਵ) ਰਿਵਿਊ ਮਿਲਣ ਤੋਂ ਬਾਅਦ ਇਸਨੇ ਬਾਕਸ ਆਫਿਸ 'ਤੇ ਲਗਪਗ 350 ਕਰੋੜ ਰੁਪਏ ਕਮਾ ਲਏ ਹਨ, ਉੱਥੇ ਹੀ ਦੁਨੀਆ ਭਰ ਵਿੱਚ ਇਸਦੀ ਕਮਾਈ 500 ਕਰੋੜ ਤੋਂ ਉੱਪਰ ਪਹੁੰਚ ਗਈ ਹੈ। ਫਿਲਮ ਵਿੱਚ ਰਣਵੀਰ ਸਿੰਘ, ਅਕਸ਼ੇ ਖੰਨਾ, ਅਰਜੁਨ ਰਾਮਪਾਲ, ਆਰ ਮਾਧਵਨ, ਰਾਕੇਸ਼ ਬੇਦੀ, ਗੌਰਵ ਗੇਰਾ, ਸਾਰਾ ਅਰਜੁਨ ਮੁੱਖ ਭੂਮਿਕਾਵਾਂ ਵਿੱਚ ਹਨ।