66 ਸਾਲ ਦਾ ਐਕਟਰ ਹੈ ਬਾਲੀਵੁੱਡ ਦਾ ਇਕਲੌਤਾ 4 ਹਜ਼ਾਰ ਕਰੋੜੀ ਫ਼ਿਲਮ ਅਦਾਕਾਰ, Shah Rukh-Ranveer ਤੇ ਸਾਊਥ ਸਟਾਰਜ਼ ਨੂੰ ਵੀ ਛੱਡਿਆ ਪਿੱਛੇ
66 ਸਾਲ ਦੇ ਐਕਟਰ ਨੇ ਇਸ ਰਿਕਾਰਡ ਨਾਲ ਭਾਰਤੀ ਸਿਨੇਮਾ 'ਚ ਇਕ ਵੱਖਰਾ ਅਤੇ ਉੱਚਾ ਮੁਕਾਮ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਉਹ ਸ਼ਾਹਰੁਖ ਖ਼ਾਨ, ਰਣਵੀਰ ਸਿੰਘ, ਅੱਲੂ ਅਰਜੁਨ, ਪ੍ਰਭਾਸ, ਯਸ਼ ਵਰਗੇ ਸਾਰੇ ਸੁਪਰਸਟਾਰ ਅਦਾਕਾਰਾਂ ਤੋਂ ਅੱਗੇ ਹਨ।
Publish Date: Sat, 11 Apr 2026 03:12 PM (IST)
Updated Date: Sat, 11 Apr 2026 03:15 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਜੇਕਰ ਤੁਸੀਂ ਇਹ ਮੰਨ ਰਹੇ ਹੋ ਕਿ ਰਣਬੀਰ ਕਪੂਰ ਬਾਲੀਵੁੱਡ ਦੇ ਪਹਿਲੇ ਅਜਿਹੇ ਅਦਾਕਾਰ ਹਨ ਜੋ ਕਿਸੇ 4 ਹਜ਼ਾਰ ਕਰੋੜੀ ਫ਼ਿਲਮ ਵਿੱਚ ਨਜ਼ਰ ਆ ਰਹੇ ਹਨ, ਤਾਂ ਤੁਸੀਂ ਗਲਤ ਹੋ। ਕਿਉਂਕਿ ਉਨ੍ਹਾਂ ਤੋਂ ਪਹਿਲਾਂ ਬਾਲੀਵੁੱਡ ਦਾ ਇੱਕ ਅਦਾਕਾਰ ਪਹਿਲਾਂ ਹੀ 4 ਹਜ਼ਾਰ ਕਰੋੜੀ ਫ਼ਿਲਮ ਐਕਟਰ ਬਣ ਚੁੱਕਾ ਹੈ।
ਇਹ ਐਕਟਰ 1 ਹਜ਼ਾਰ ਕਰੋੜ ਦੀਆਂ 4 ਫ਼ਿਲਮਾਂ ਵਿੱਚ ਨਜ਼ਰ ਆਇਆ ਹੈ ਅਤੇ ਇਸੇ ਲਈ ਇਹ ਬਾਲੀਵੁੱਡ ਦਾ ਇਕਲੌਤਾ 4000 ਕਰੋੜੀ ਅਦਾਕਾਰ ਹੈ। ਐਕਟਰ 66 ਸਾਲ ਦੇ ਹਨ ਪਰ ਇਨ੍ਹਾਂ ਦੀ ਸ਼ਖਸੀਅਤ ਦੇ ਲੋਕ ਅੱਜ ਵੀ ਕਾਇਲ ਹਨ ਅਤੇ ਸਕ੍ਰੀਨ 'ਤੇ ਇਨ੍ਹਾਂ ਦੇ ਖਾਸ ਅੰਦਾਜ਼ ਨੂੰ ਬਹੁਤ ਪਸੰਦ ਕਰਦੇ ਹਨ।
ਅਸੀਂ ਜਿਸ ਐਕਟਰ ਦੀ ਗੱਲ ਕਰ ਰਹੇ ਹਾਂ ਉਹ ਕੋਈ ਹੋਰ ਨਹੀਂ ਬਲਕਿ ਸੰਜੇ ਦੱਤ (Sanjay Dutt) ਹਨ। ਜੀ ਹਾਂ, ਸੰਜੇ ਦੱਤ ਪਿਛਲੇ ਕੁਝ ਸਾਲਾਂ ਤੋਂ ਵੱਡੀਆਂ ਫ਼ਿਲਮਾਂ ਦਾ ਹਿੱਸਾ ਰਹੇ ਹਨ ਜਿਨ੍ਹਾਂ ਵਿੱਚੋਂ 4 ਅਜਿਹੀਆਂ ਫ਼ਿਲਮਾਂ ਸਨ ਜੋ 1000 ਕਰੋੜੀ ਰਹੀਆਂ ਹਨ। ਇਹ ਚਾਰ ਫ਼ਿਲਮਾਂ ਇੱਥੇ ਹਨ:
ਕੇਜੀਐਫ: ਚੈਪਟਰ 2 (KGF: Chapter 2)
ਜਵਾਨ (Jawan)
ਧੁਰੰਧਰ (Dhurandhar)
ਧੁਰੰਧਰ 2 (Dhurandhar 2)
ਸੁਪਰਸਟਾਰਾਂ ਨੂੰ ਛੱਡਿਆ ਪਿੱਛੇ
66 ਸਾਲ ਦੇ ਐਕਟਰ ਨੇ ਇਸ ਰਿਕਾਰਡ ਨਾਲ ਭਾਰਤੀ ਸਿਨੇਮਾ 'ਚ ਇਕ ਵੱਖਰਾ ਅਤੇ ਉੱਚਾ ਮੁਕਾਮ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਉਹ ਸ਼ਾਹਰੁਖ ਖ਼ਾਨ, ਰਣਵੀਰ ਸਿੰਘ, ਅੱਲੂ ਅਰਜੁਨ, ਪ੍ਰਭਾਸ, ਯਸ਼ ਵਰਗੇ ਸਾਰੇ ਸੁਪਰਸਟਾਰ ਅਦਾਕਾਰਾਂ ਤੋਂ ਅੱਗੇ ਹਨ।
'ਧੁਰੰਧਰ' 'ਚ ਪਰਫਾਰਮੈਂਸ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ
ਸੰਜੇ ਦੱਤ ਇਸ ਵੇਲੇ 'ਧੁਰੰਧਰ 2' (Dhurandhar 2) 'ਚ ਨਜ਼ਰ ਆ ਰਹੇ ਹਨ, ਫ਼ਿਲਮ 'ਚ ਉਨ੍ਹਾਂ ਚੌਧਰੀ ਅਸਲਮ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ 'ਚ ਉਨ੍ਹਾਂ ਦੇ ਸਵੈਗ ਅਤੇ ਸਟਾਈਲ ਦੀ ਸਭ ਤਾਰੀਫ਼ ਕਰ ਰਹੇ ਹਨ। 'ਧੁਰੰਧਰ 2' 'ਚ ਰਣਵੀਰ ਸਿੰਘ (Ranveer Singh) ਨੇ ਲੀਡ ਰੋਲ ਪਲੇਅ ਕੀਤਾ ਹੈ, ਉੱਥੇ ਹੀ ਆਰ. ਮਾਧਵਨ, ਰਾਕੇਸ਼ ਬੇਦੀ, ਸਾਰਾ ਅਰਜੁਨ ਵਰਗੇ ਕਲਾਕਾਰ ਫ਼ਿਲਮ ਦਾ ਅਹਿਮ ਹਿੱਸਾ ਹਨ।