ਸੁਪਰਸਟਾਰ Puneeth Rajkumar ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ, ਸੋਨੂੰ ਸੂਦ ਨੇ ਟਵੀਟ ਕਰ ਕੇ ਕਹੀ ਇਹ ਗੱਲ
Sandalwood ਅਦਾਕਾਰ ਪੁਨੀਤ ਰਾਜਕੁਮਾਰ ਦਾ ਸ਼ੁੱਕਰਵਾਰ ਦੁਪਹਿਰ ਨੂੰ ਦੇਹਾਂਤ ਹੋ ਗਿਆ। ਅਦਾਕਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਬੈਂਗਲੁਰੂ ਦੇ ਵਿਕਰਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
Publish Date: Fri, 29 Oct 2021 02:04 PM (IST)
Updated Date: Fri, 29 Oct 2021 04:44 PM (IST)
ਬੈਂਗਲੁਰੂ: Sandalwood ਅਦਾਕਾਰ ਪੁਨੀਤ ਰਾਜਕੁਮਾਰ (Puneeth Rajkumar) ਦਾ ਸ਼ੁੱਕਰਵਾਰ ਦੁਪਹਿਰ ਨੂੰ ਦੇਹਾਂਤ ਹੋ ਗਿਆ। ਅਦਾਕਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਬੈਂਗਲੁਰੂ ਦੇ ਵਿਕਰਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਪੁਨੀਤ 46 ਸਾਲ ਦੇ ਸਨ। ਸੋਨੂੰ ਸੂਦ ਨੇ ਅਦਾਕਾਰ ਮੌਤ ਦੀ ਖਬਰ ਦੀ ਪੁਸ਼ਟੀ ਕਰਦੇ ਹੋਏ ਟਵੀਟ ਕੀਤਾ ਤੇ ਲਿਖਿਆ ਹੈ, 'ਦਿਲ ਟੁੱਟਿਆ, ਹਮੇਸ਼ਾ ਤੇਰੀ ਯਾਦ ਆਉਂਦੀ ਰਹੇਗੀ ਮੇਰੇ ਭਰਾ। #PuneethRajkuma'
Will always miss you my brother. #PuneethRajkumar
— sonu sood (@SonuSood) October 29, 2021
ਦੱਸਣਯੋਗ ਹੈ ਕਿ ਪੁਨੀਤ ਰਾਜਕੁਮਾਰ ਨੂੰ ਸ਼ੁੱਕਰਵਾਰ ਨੂੰ ਹਸਪਤਾਲ ਵਿਚ ਭਰਤੀ ਹੋਣ ਦੀ ਖਬਰ ਆਈ ਸੀ। ਮੀਡੀਆ ਰਿਪੋਰਟਜ਼ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਦਿਲ ਵਿਚ ਦਰਦ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ। ਹੁਣ ਕ੍ਰਿਕੇਟ ਵੈਂਕਟੇਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਨਿਸ਼ਚਤ ਹੋ ਗਿਆ। ਕ੍ਰਿਕਟ ਨੇ ਲਿਖਿਆ, 'ਇਹ ਦੱਸਣਾ ਬਹੁਤ ਦੁਖਦ ਹੋ ਰਿਹਾ ਹੈ ਕਿ ਇੱਕਟਰ ਪੁਨੀਤ ਰਾਜ ਕੁਮਾਰ ਨਹੀਂ ਹਨ। ਉਨ੍ਹਾਂ ਦੇ ਪਰਿਵਾਰ, ਦੋਸਤ ਅਤੇ ਪਿਆਰਿਆਂ ਨੂੰ ਮੇਰੇ ਸੰਵੇਦਨਾਵਾਂ।’ ਇਸ ਦੇ ਨਾਲ ਉਹ ਉਨ੍ਹਾਂ ਦੇ ਪਰਿਵਾਰ ਲਈ ਪ੍ਰਾਥਨਾ ਕੀਤੀ।
ਦੱਸਣਯੋਗ ਹੈ ਕਿ ਮਸ਼ਹੂਰ ਟੈਲੀਵਿਜ਼ਨ ਪੇਸ਼ਕਾਰ ਪੁਨੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਸ ਦਾ ਨਾਂ ਕੰਨੜ ਫਿਲਮ ਇੰਡਸਟਰੀ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰਾਂ ਦੀ ਸੂਚੀ ਵਿਚ ਸ਼ਾਮਲ ਹੈ। 1986 ਵਿਚ, ਉਸ ਨੂੰ ਸੁਪਰਹਿੱਟ ਤੇ ਫਿਰ ਬੇਟ ਹੂਵੂ ਲਈ ਬਾਲ ਕਲਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ।