Sad News : ਅਦਾਕਾਰ ਅਕਸ਼ੈ ਕੁਮਾਰ ਦੀ ਪਹਿਲੀ ਡਾਂਸ ਗੁਰੂ ਮਧੁਮਤੀ ਦਾ ਦੇਹਾਂਤ
ਆਂਖੇਂ, ਟਾਵਰ ਹਾਊਸ ਤੇ ਸ਼ਿਕਾਰੀ ਫਿਲਮਾਂ ਦੀ ਅਦਾਕਾਰਾ ਤੇ ਡਾਂਸਰ ਮਧੂਮਤੀ ਨੇ ਬੁੱਧਵਾਰ ਦੀ ਸਵੇਰ 87 ਸਾਲਾਂ ਦੀ ਉਮਰ ’ਚ ਆਖ਼ਰੀ ਸਾਹ ਲਿਆ। ਬੁੱਧਵਾਰ ਨੂੰ ਅਦਾਕਾਰ ਅਕਸ਼ੇ ਕੁਮਾਰ ਨੇ ਮਧੂਮਤੀ ਨੂੰ ਆਪਣੀ ਪਹਿਲੀ ਗੁਰੂ ਦੱਸਦੇ ਹੋਏ ਐਕਸ ’ਤੇ ਸੋਗ ਪ੍ਰਗਟ ਕੀਤਾ।
Publish Date: Wed, 15 Oct 2025 10:53 PM (IST)
Updated Date: Wed, 15 Oct 2025 10:55 PM (IST)
ਮੁੰਬਈ: ਆਂਖੇਂ, ਟਾਵਰ ਹਾਊਸ ਤੇ ਸ਼ਿਕਾਰੀ ਫਿਲਮਾਂ ਦੀ ਅਦਾਕਾਰਾ ਤੇ ਡਾਂਸਰ ਮਧੂਮਤੀ ਨੇ ਬੁੱਧਵਾਰ ਦੀ ਸਵੇਰ 87 ਸਾਲਾਂ ਦੀ ਉਮਰ ’ਚ ਆਖ਼ਰੀ ਸਾਹ ਲਿਆ। ਬੁੱਧਵਾਰ ਨੂੰ ਅਦਾਕਾਰ ਅਕਸ਼ੇ ਕੁਮਾਰ ਨੇ ਮਧੂਮਤੀ ਨੂੰ ਆਪਣੀ ਪਹਿਲੀ ਗੁਰੂ ਦੱਸਦੇ ਹੋਏ ਐਕਸ ’ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਲਿਖਿਆ, ਮੇਰੀ ਪਹਿਲੀ ਤੇ ਸਦਾ ਦੀ ਗੁਰੂ। ਮੈਂ ਡਾਂਸ ਦੇ ਬਾਰੇ ਜੋ ਕੁਝ ਵੀ ਸਿੱਖਿਆ, ਮਧੂਮਤੀ ਜੀ ਉਹ ਸਭ ਤੁਹਾਡੇ ਚਰਨਾਂ ’ਚ ਸਿੱਖਿਆ। ਹਰ ਅਦਾ, ਹਰ ਭਾਵ ’ਚ ਤੁਹਾਡੀ ਯਾਦ ਹਮੇਸ਼ਾ ਨਾਲ ਰਹੇਗੀ। ਓਮ ਸ਼ਾਂਤੀ।