ਇੱਕ ਨਿਊਜ਼ ਪੋਰਟਲ ਨੂੰ ਦਿੱਤੇ ਇੰਟਰਵਿਊ ਵਿੱਚ ਜਦੋਂ ਰੁਬੀਨਾ ਕੋਲੋਂ ਪੋਸਟਪਾਰਟਮ ਫੇਜ਼ ਬਾਰੇ ਪੁੱਛਿਆ ਗਿਆ ਤਾਂ ਉਹ ਭਾਵੁਕ ਹੋ ਗਈ। ਰੁਬੀਨਾ ਨੇ ਕਿਹਾ, "ਪੋਸਟਪਾਰਟਮ ਸੱਚਮੁੱਚ ਹੁੰਦਾ ਹੈ। ਹਾਰਮੋਨਸ ਦੇ ਕਾਰਨ ਸਰੀਰ ਵਿੱਚ ਬਹੁਤ ਬਦਲਾਅ ਆਉਂਦੇ ਹਨ। ਇਸ ਦਰਦ ਨੂੰ ਸਿਰਫ਼ ਉਹੀ ਔਰਤ ਸਮਝ ਸਕਦੀ ਹੈ

ਮਨੋਰੰਜਨ ਡੈਸਕ, ਨਵੀਂ ਦਿੱਲੀ: ਮਸ਼ਹੂਰ ਟੀਵੀ ਅਦਾਕਾਰਾ ਰੁਬੀਨਾ ਦਿਲਾਇਕ (Rubina Dilaik) ਸਾਲ 2023 ਵਿੱਚ ਜੁੜਵਾ ਧੀਆਂ (ਜੀਵਾ ਅਤੇ ਐਧਾ) ਦੀ ਮਾਂ ਬਣੀ ਸੀ। ਅਭਿਨਵ ਸ਼ੁਕਲਾ ਨਾਲ ਖ਼ੁਸ਼ਹਾਲ ਵਿਆਹੁਤਾ ਜ਼ਿੰਦਗੀ ਬਤੀਤ ਕਰ ਰਹੀ ਰੁਬੀਨਾ ਜਲਦੀ ਹੀ ਰੋਹਿਤ ਸ਼ੈੱਟੀ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਖ਼ਤਰੋਂ ਕੇ ਖਿਲਾੜੀ 15' ਵਿੱਚ ਨਜ਼ਰ ਆਉਣ ਵਾਲੀ ਹੈ। ਇਸੇ ਦੌਰਾਨ ਅਦਾਕਾਰਾ ਨੇ ਇੱਕ ਇੰਟਰਵਿਊ ਵਿੱਚ ਮਾਂ ਬਣਨ ਤੋਂ ਬਾਅਦ ਹਰ ਮਹਿਲਾ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਸਭ ਤੋਂ ਮੁਸ਼ਕਲ ਦੌਰ 'ਪੋਸਟਪਾਰਟਮ ਡਿਪਰੈਸ਼ਨ' (Postpartum Depression) ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ।
'ਪੋਸਟਪਾਰਟਮ ਦੇ ਸਾਹਮਣੇ ਆਮ ਡਿਪਰੈਸ਼ਨ ਕੁਝ ਵੀ ਨਹੀਂ'
ਇੱਕ ਨਿਊਜ਼ ਪੋਰਟਲ ਨੂੰ ਦਿੱਤੇ ਇੰਟਰਵਿਊ ਵਿੱਚ ਜਦੋਂ ਰੁਬੀਨਾ ਕੋਲੋਂ ਪੋਸਟਪਾਰਟਮ ਫੇਜ਼ ਬਾਰੇ ਪੁੱਛਿਆ ਗਿਆ ਤਾਂ ਉਹ ਭਾਵੁਕ ਹੋ ਗਈ। ਰੁਬੀਨਾ ਨੇ ਕਿਹਾ, "ਪੋਸਟਪਾਰਟਮ ਸੱਚਮੁੱਚ ਹੁੰਦਾ ਹੈ। ਹਾਰਮੋਨਸ ਦੇ ਕਾਰਨ ਸਰੀਰ ਵਿੱਚ ਬਹੁਤ ਬਦਲਾਅ ਆਉਂਦੇ ਹਨ। ਇਸ ਦਰਦ ਨੂੰ ਸਿਰਫ਼ ਉਹੀ ਔਰਤ ਸਮਝ ਸਕਦੀ ਹੈ ਜੋ ਖੁਦ ਇਸ ਵਿੱਚੋਂ ਲੰਘੀ ਹੋਵੇ। ਨਵੰਬਰ ਤੋਂ ਲੈ ਕੇ ਫਰਵਰੀ ਤੱਕ ਦੇ ਚਾਰ ਮਹੀਨੇ ਮੇਰੀ ਜ਼ਿੰਦਗੀ ਦੇ ਸਭ ਤੋਂ ਔਖੇ ਦਿਨ ਸਨ। ਮੈਂ ਇੰਨੀ ਉਦਾਸ ਸੀ ਕਿ ਆਪਣੀ ਪਛਾਣ ਲਈ ਸੰਘਰਸ਼ ਕਰ ਰਹੀ ਸੀ। ਪੋਸਟਪਾਰਟਮ ਦੇ ਸਾਹਮਣੇ ਆਮ ਡਿਪਰੈਸ਼ਨ ਕੁਝ ਵੀ ਨਹੀਂ ਹੈ।"
ਰੁਬੀਨਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਇਸ ਸਥਿਤੀ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਜੇਕਰ ਕੋਈ ਇਸ ਨੂੰ ਮਹਿਜ਼ ਇੱਕ ਵਹਿਮ ਦੱਸ ਕੇ ਖਾਰਜ ਕਰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਕਦੇ ਇਸ ਭਿਆਨਕ ਦੌਰ ਦਾ ਸਾਹਮਣਾ ਨਹੀਂ ਕੀਤਾ।
'ਲੋਕਾਂ ਨੂੰ ਮਿਲਣ ਤੇ ਬਾਹਰ ਜਾਣ ਤੋਂ ਲੱਗਦਾ ਸੀ ਡਰ'
ਆਪਣੇ ਅਨੁਭਵ ਸਾਂਝੇ ਕਰਦਿਆਂ ਰੁਬੀਨਾ ਨੇ ਦੱਸਿਆ, "ਜਦੋਂ ਤੁਸੀਂ ਪੋਸਟਪਾਰਟਮ ਦੇ ਦੌਰ ਵਿੱਚ ਹੁੰਦੇ ਹੋ, ਤਾਂ ਤੁਸੀਂ ਖੁਦ ਨੂੰ ਹੀ ਨਾਪਸੰਦ (ਨਫ਼ਰਤ) ਕਰਨ ਲੱਗ ਪੈਂਦੇ ਹੋ। ਤੁਹਾਨੂੰ ਬਾਹਰ ਜਾਣਾ ਜਾਂ ਕਿਸੇ ਨਾਲ ਮਿਲਣਾ-ਜੁਲਣਾ ਬਿਲਕੁਲ ਚੰਗਾ ਨਹੀਂ ਲੱਗਦਾ। ਹਾਰਮੋਨਸ ਇੰਨੇ ਡਾਊਨ ਹੁੰਦੇ ਹਨ ਕਿ ਸਵੇਰੇ ਬਿਸਤਰ ਤੋਂ ਉੱਠਣ ਦਾ ਵੀ ਮਨ ਨਹੀਂ ਕਰਦਾ।"
ਅਦਾਕਾਰਾ ਨੇ ਅੱਗੇ ਕਿਹਾ ਕਿ ਜੇਕਰ ਇਸ ਨਾਜ਼ੁਕ ਸਮੇਂ ਦੌਰਾਨ ਕਿਸੇ ਔਰਤ ਨੂੰ ਪਰਿਵਾਰ ਦਾ ਸਾਥ ਨਾ ਮਿਲੇ, ਤਾਂ ਕਈ ਵਾਰ ਲੋਕ ਉਸ ਨੂੰ ਮਾਨਸਿਕ ਤੌਰ 'ਤੇ ਬਿਮਾਰ (ਪਾਗਲ) ਸਮਝਣ ਲੱਗ ਪੈਂਦੇ ਹਨ। ਹਾਲਾਂਕਿ, ਰੁਬੀਨਾ ਨੇ ਆਪਣੇ ਪਤੀ ਅਭਿਨਵ ਸ਼ੁਕਲਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਪੂਰੇ ਸਫ਼ਰ ਦੌਰਾਨ ਅਭਿਨਵ ਨੇ ਉਨ੍ਹਾਂ ਦਾ ਬਹੁਤ ਵੱਡਾ ਸਹਾਰਾ ਬਣ ਕੇ ਸਾਥ ਦਿੱਤਾ।