'ਧੁਰੰਧਰ 2 ਦੇਖਣ ਤੋਂ ਬਾਅਦ ਪੁੱਤਰ ਉਦਾਸ...', ਅਸਲ ਜ਼ਿੰਦਗੀ ਦੇ ਚੌਧਰੀ ਅਸਲਮ ਦੀ ਪਤਨੀ ਨੌਰੀਨ ਦਾ ਫੁੱਟਿਆ ਗੁੱਸਾ, ਕੀ ਲੈਣਗੇ ਕਾਨੂੰਨੀ ਐਕਸ਼ਨ?
ਨੌਰੀਨ ਅਸਲਮ ਨੇ ਇਹ ਵੀ ਕਿਹਾ ਕਿ ਫ਼ਿਲਮ 'ਚ ਚੌਧਰੀ ਅਸਲਮ ਨੂੰ ਨਕਾਰਾਤਮਕ ਤਰੀਕੇ ਨਾਲ ਦਿਖਾਉਣ ਲਈ ਉਹ ਕਾਨੂੰਨੀ ਐਕਸ਼ਨ ਲੈ ਸਕਦੀ ਹੈ, ਹਾਲਾਂਕਿ ਅਜੇ ਕੁਝ ਵੀ ਪੱਕਾ ਨਹੀਂ ਹੈ।
Publish Date: Sun, 05 Apr 2026 09:06 AM (IST)
Updated Date: Sun, 05 Apr 2026 09:11 AM (IST)
ਮਨੋਰੰਜਨ ਡੈਸਕ, ਨਵੀਂ ਦਿੱਲੀ: ਪਾਕਿਸਤਾਨ ਦੇ ਐੱਸਪੀ ਚੌਧਰੀ ਅਸਲਮ ਦੀ ਪਤਨੀ ਨੌਰੀਨ ਅਸਲਮ ਫ਼ਿਲਮ 'ਧੁਰੰਧਰ' ਨੂੰ ਲੈ ਕੇ ਸ਼ੁਰੂ ਤੋਂ ਹੀ ਆਪਣੀ ਪ੍ਰਤੀਕਿਰਿਆ ਦੇ ਰਹੀ ਹੈ। ਨੌਰੀਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਬੱਚਿਆਂ ਨੇ 'ਧੁਰੰਧਰ' ਦੇਖੀ ਤਾਂ ਉਨ੍ਹਾਂ ਦਾ ਕੀ ਪ੍ਰਤੀਕਰਮ ਸੀ।
ਆਦਿਤਿਆ ਧਰ ਨਿਰਦੇਸ਼ਿਤ 'ਧੁਰੰਧਰ' ਅਤੇ 'ਧੁਰੰਧਰ: ਦਾ ਰਿਵੈਂਜ' ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਫ਼ਿਲਮਾਂ ਹਨ। ਇਸ ਫ਼ਿਲਮ 'ਚ ਕਈ ਕਿਰਦਾਰ ਅਸਲ ਜ਼ਿੰਦਗੀ ਦੇ ਪਾਤਰਾਂ ਤੋਂ ਪ੍ਰੇਰਿਤ ਹਨ, ਜਿਨ੍ਹਾਂ ਵਿੱਚੋਂ ਇਕ ਐੱਸਪੀ ਚੌਧਰੀ ਅਸਲਮ ਵੀ ਹੈ। ਇਹ ਕਿਰਦਾਰ ਪਰਦੇ 'ਤੇ ਸੰਜੇ ਦੱਤ ਨੇ ਨਿਭਾਇਆ ਹੈ।
ਪਤੀ ਦੇ ਸੀਨ 'ਤੇ ਭੜਕੀ ਨੌਰੀਨ
ਰੀਅਲ ਲਾਈਫ ਚੌਧਰੀ ਅਸਲਮ ਦੀ ਪਤਨੀ ਨੌਰੀਨ ਅਸਲਮ ਨੇ ਹਾਲ ਹੀ 'ਚ ਬੀਬੀਸੀ ਨੂੰ ਦਿੱਤੇ ਇਕ ਇੰਟਰਵਿਊ 'ਚ 'ਧੁਰੰਧਰ 2' ਦੇਖਣ ਤੋਂ ਬਾਅਦ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਕਾਫੀ ਉਦਾਸ ਹੈ। ਜਦੋਂ ਨੌਰੀਨ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ 'ਧੁਰੰਧਰ 2' ਦੇਖੀ ਹੈ ਤਾਂ ਉਨ੍ਹਾਂ ਦੱਸਿਆ ਕਿ ਕਿਸੇ ਨੇ ਉਨ੍ਹਾਂ ਨੂੰ ਫ਼ਿਲਮ ਭੇਜੀ ਸੀ ਅਤੇ ਉਨ੍ਹਾਂ ਨੇ ਉਹ ਦੇਖੀ।
ਨੌਰੀਨ ਨੇ ਦੱਸਿਆ ਕਿ ਫ਼ਿਲਮ 'ਚ ਚੌਧਰੀ ਅਸਲਮ ਦਾ ਗੈੱਟਅੱਪ ਤੇ ਸੈੱਟਅੱਪ ਬਿਲਕੁਲ ਉਸੇ ਤਰ੍ਹਾਂ ਦਾ ਸੀ। ਜਦੋਂ ਫ਼ਿਲਮ 'ਚ ਬਲਾਸਟ (ਧਮਾਕੇ) ਵਾਲਾ ਸੀਨ ਦਿਖਾਇਆ ਗਿਆ ਤਾਂ ਉਹ ਇਕ ਪਲ ਲਈ ਸੁੰਨ ਹੋ ਗਈ ਸੀ। ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਅੱਗੇ ਕਿਹਾ, "ਬਾਕੀ ਚੌਧਰੀ ਅਸਲਮ ਨਾ ਵਿਕਦਾ ਹੈ ਤੇ ਨਾ ਹੀ ਗੱਦਾਰ ਹੈ। ਜੇਕਰ ਉਹ ਵਿਕਾਊ ਜਾਂ ਗੱਦਾਰ ਹੁੰਦਾ ਤਾਂ ਅੱਜ ਸਾਰਿਆਂ ਦੇ ਵਿਚਕਾਰ ਜ਼ਿੰਦਾ ਹੁੰਦਾ।"
ਫ਼ਿਲਮ ਕਾਰਨ ਪੁੱਤਰ ਹੋਇਆ ਉਦਾਸ
ਮੇਰਾ ਵੱਡਾ ਪੁੱਤਰ ਬਹੁਤ ਉਦਾਸ ਸੀ। ਉਸ ਨੇ ਕਿਹਾ ਕਿ ਮੰਮੀ, ਤੁਸੀਂ ਕਿਸੇ ਵੀ ਚੈਨਲ ਜਾਂ ਟੀਵੀ 'ਤੇ ਬਿਆਨ ਨਾ ਦਿਓ। ਜੋ ਕਾਰਵਾਈ ਤੁਸੀਂ ਕਰਨੀ ਹੈ, ਉਹ ਕਰੋ। ਇਨ੍ਹਾਂ ਨੇ ਸਾਡੇ ਪਿਤਾ ਨੂੰ ਕਿਸ ਤਰ੍ਹਾਂ ਦਾ ਦਿਖਾਇਆ ਹੈ? ਸਾਡੇ ਪਿਤਾ ਦੀਆਂ ਕੁਰਬਾਨੀਆਂ ਹਨ। ਉਹ ਜਾਨ ਦੇ ਕੇ ਗਏ ਹਨ, ਜਾਨ ਬਚਾ ਕੇ ਭੱਜੇ ਨਹੀਂ ਹਨ। ਬੱਚਿਆਂ ਦਾ ਦਿਲ ਤਾਂ ਦੁਖਦਾ ਹੀ ਹੈ ਜਦੋਂ ਨਕਾਰਾਤਮਕ ਚੀਜ਼ਾਂ ਦਿਖਾਈਆਂ ਜਾਂਦੀਆਂ ਹਨ।
ਨੌਰੀਨ ਅਸਲਮ ਨੇ ਇਹ ਵੀ ਕਿਹਾ ਕਿ ਫ਼ਿਲਮ 'ਚ ਚੌਧਰੀ ਅਸਲਮ ਨੂੰ ਨਕਾਰਾਤਮਕ ਤਰੀਕੇ ਨਾਲ ਦਿਖਾਉਣ ਲਈ ਉਹ ਕਾਨੂੰਨੀ ਐਕਸ਼ਨ ਲੈ ਸਕਦੀ ਹੈ, ਹਾਲਾਂਕਿ ਅਜੇ ਕੁਝ ਵੀ ਪੱਕਾ ਨਹੀਂ ਹੈ।