'ਪਿੰਕਵਿਲਾ' ਦੀ ਰਿਪੋਰਟ ਮੁਤਾਬਕ ਰਵੀਨਾ ਟੰਡਨ ਨੇ ਅੱਕੀ (ਅਕਸ਼ੇ) ਨਾਲ ਮਤਭੇਦ ਭੁਲਾ ਕੇ ਉਸ ਨਾਲ ਕੰਮ ਕਰਨ ਦੀ ਹਾਮੀ ਭਰੀ ਹੈ। ਕਰੀਬ 18 ਦਿਨਾਂ ਤੱਕ ਅਦਾਕਾਰਾ ਨੇ ਨਿਰਦੇਸ਼ਕ ਅਹਿਮਦ ਖ਼ਾਨ ਦੀ ਫ਼ਿਲਮ ਲਈ ਸ਼ੂਟਿੰਗ ਕੀਤੀ ਹੈ, ਜਿਸ ਵਿੱਚ ਜ਼ਿਆਦਾਤਰ ਸੀਨ ਅਕਸ਼ੇ ਦੇ ਨਾਲ ਹਨ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : 'ਭੂਤ ਬੰਗਲਾ' ਦੀ ਸਫ਼ਲਤਾ ਤੋਂ ਬਾਅਦ ਸੁਪਰਸਟਾਰ ਅਕਸ਼ੇ ਕੁਮਾਰ ਫ਼ਿਲਮ 'ਵੈਲਕਮ ਟੂ ਦਾ ਜੰਗਲ' ਰਾਹੀਂ ਵੱਡੇ ਪਰਦੇ 'ਤੇ ਧਮਾਲ ਮਚਾਉਂਦੇ ਹੋਏ ਨਜ਼ਰ ਆਉਣਗੇ। ਹਾਲ ਹੀ ਵਿੱਚ ਇਸ ਮੂਵੀ ਦਾ ਟਾਈਟਲ ਸੌਂਗ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਅਕਸ਼ੇ ਅਤੇ ਰਵੀਨਾ ਦੀ ਜੁਗਲਬੰਦੀ ਦੇਖਣ ਨੂੰ ਮਿਲੀ ਹੈ।
ਹੁਣ ਖ਼ਬਰ ਆ ਰਹੀ ਹੈ ਕਿ 22 ਸਾਲਾਂ ਬਾਅਦ ਗਿਲੇ-ਸ਼ਿਕਵੇ ਭੁਲਾ ਕੇ ਰਵੀਨਾ ਟੰਡਨ ਅਕਸ਼ੇ ਕੁਮਾਰ ਨਾਲ ਕੰਮ ਕਰਨ ਲਈ ਰਾਜ਼ੀ ਹੋਈ ਹੈ ਅਤੇ ਉਸ ਨੇ 18 ਦਿਨਾਂ ਤੱਕ ਲਗਾਤਾਰ 'ਵੈਲਕਮ ਟੂ ਦਾ ਜੰਗਲ' ਲਈ ਸ਼ੂਟਿੰਗ ਵੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਆਉਣ ਵਾਲੀ ਕਾਮੇਡੀ ਮੂਵੀ ਵਿੱਚ ਰਵੀਨਾ ਦਾ ਅੰਦਾਜ਼ ਬਿਲਕੁਲ ਬਦਲਿਆ ਹੋਇਆ ਨਜ਼ਰ ਆਵੇਗਾ।
ਵੈਲਕਮ ਟੂ ਦਾ ਜੰਗਲ 'ਚ ਦਿਖਣਗੇ ਅਕਸ਼ੇ ਤੇ ਰਵੀਨਾ
ਸਾਲ 2004 ਵਿੱਚ ਰਵੀਨਾ ਟੰਡਨ ਅਤੇ ਅਕਸ਼ੇ ਕੁਮਾਰ ਦੀ ਜੋੜੀ ਫ਼ਿਲਮ 'ਪੁਲਿਸ ਫੋਰਸ' ਵਿੱਚ ਇੱਕਠੇ ਨਜ਼ਰ ਆਈ ਸੀ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਕਲਾਕਾਰਾਂ ਨੇ ਕਦੇ ਵੀ ਇੱਕਠੇ ਕੰਮ ਨਹੀਂ ਕੀਤਾ। ਖ਼ਬਰਾਂ ਇਹ ਵੀ ਆਈਆਂ ਕਿ ਨਿੱਜੀ ਜ਼ਿੰਦਗੀ ਦੇ ਵਿਵਾਦਾਂ ਕਾਰਨ ਇਨ੍ਹਾਂ ਵਿਚਕਾਰ ਗਿਲੇ-ਸ਼ਿਕਵੇ ਪੈਦਾ ਹੋਏ ਅਤੇ ਫਿਰ ਕਦੇ ਇੱਕਠੇ ਕੰਮ ਨਹੀਂ ਕੀਤਾ ਪਰ 22 ਸਾਲਾਂ ਬਾਅਦ ਹੁਣ 'ਵੈਲਕਮ ਟੂ ਦਾ ਜੰਗਲ' ਰਾਹੀਂ ਹਾਲਾਤ ਬਦਲ ਗਏ ਹਨ।
'ਪਿੰਕਵਿਲਾ' ਦੀ ਰਿਪੋਰਟ ਮੁਤਾਬਕ ਰਵੀਨਾ ਟੰਡਨ ਨੇ ਅੱਕੀ (ਅਕਸ਼ੇ) ਨਾਲ ਮਤਭੇਦ ਭੁਲਾ ਕੇ ਉਸ ਨਾਲ ਕੰਮ ਕਰਨ ਦੀ ਹਾਮੀ ਭਰੀ ਹੈ। ਕਰੀਬ 18 ਦਿਨਾਂ ਤੱਕ ਅਦਾਕਾਰਾ ਨੇ ਨਿਰਦੇਸ਼ਕ ਅਹਿਮਦ ਖ਼ਾਨ ਦੀ ਫ਼ਿਲਮ ਲਈ ਸ਼ੂਟਿੰਗ ਕੀਤੀ ਹੈ, ਜਿਸ ਵਿੱਚ ਜ਼ਿਆਦਾਤਰ ਸੀਨ ਅਕਸ਼ੇ ਦੇ ਨਾਲ ਹਨ। ਇਸ ਆਧਾਰ 'ਤੇ ਸਹੀ ਮਾਇਨਿਆਂ ਵਿੱਚ 'ਵੈਲਕਮ ਟੂ ਦਾ ਜੰਗਲ' ਦੇ ਨਾਲ ਅਕਸ਼ੇ ਅਤੇ ਰਵੀਨਾ ਦੀ ਜੋੜੀ ਦਾ ਪੁਰਾਣਾ ਅੰਦਾਜ਼ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਵੀਨਾ ਟੰਡਨ ਅਤੇ ਅਕਸ਼ੇ ਕੁਮਾਰ ਦੀ ਜੋੜੀ ਕਈ ਸ਼ਾਨਦਾਰ ਫ਼ਿਲਮਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਚੁੱਕੀ ਹੈ। ਉਨ੍ਹਾਂ ਵਿੱਚ 'ਮੋਹਰਾ', 'ਖਿਲਾੜੀਓਂ ਕਾ ਖਿਲਾੜੀ', 'ਬਾਰੂਦ' ਅਤੇ 'ਕੀਮਤ' ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਦੇ ਨਾਮ ਸ਼ਾਮਲ ਹਨ।
ਕਦੋਂ ਰਿਲੀਜ਼ ਹੋਵੇਗੀ ਵੈਲਕਮ ਟੂ ਦਾ ਜੰਗਲ
ਪ੍ਰਸ਼ੰਸਕ 'ਵੈਲਕਮ ਟੂ ਦਾ ਜੰਗਲ' ਦੀ ਰਿਲੀਜ਼ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸਾਲ ਦੀ ਸਭ ਤੋਂ ਚਰਚਿਤ ਕਾਮੇਡੀ ਮੂਵੀ ਵਜੋਂ ਇਸ ਨੂੰ ਦੇਖਿਆ ਜਾ ਰਿਹਾ ਹੈ। ਜੇਕਰ 'ਵੈਲਕਮ ਟੂ ਦਾ ਜੰਗਲ' ਦੀ ਰਿਲੀਜ਼ ਡੇਟ ਵੱਲ ਗੌਰ ਕਰੀਏ ਤਾਂ ਅਕਸ਼ੇ ਕੁਮਾਰ ਦੀ ਇਹ ਮਲਟੀ-ਸਟਾਰਰ ਫ਼ਿਲਮ 26 ਜੂਨ 2026 ਨੂੰ ਵੱਡੇ ਪਰਦੇ 'ਤੇ ਰਿਲੀਜ਼ ਕੀਤੀ ਜਾਵੇਗੀ।