ਰੈਪਰ ਬਾਦਸ਼ਾਹ ਦੀਆਂ ਵਧੀਆਂ ਮੁਸ਼ਕਲਾਂ: ਹਰਿਆਣਾ ਮਹਿਲਾ ਕਮਿਸ਼ਨ ਨੇ ਦਿੱਤੇ ਗ੍ਰਿਫ਼ਤਾਰੀ ਅਤੇ ਪਾਸਪੋਰਟ ਜ਼ਬਤ ਕਰਨ ਦੇ ਹੁਕਮ
ਨਾਲ ਹੀ ਪੰਚਕੁਲਾ ਤੇ ਪਾਨੀਪਤ ਦੇ ਐੱਸਪੀ ਨੂੰ ਬਾਦਸ਼ਾਹ ਦਾ ਪਾਸਪੋਰਟ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ। ਕਮਿਸ਼ਨ ਨੇ ਗੀਤ ਦੇ ਇਤਰਾਜ਼ਯੋਗ ਸ਼ਬਦਾਂ ਤੇ ਵੀਡੀਓ ’ਚ ਵਿਦਿਆਰਥਣਾਂ ਦੇ ਫਿਲਮਾਂਕਣ ਨੂੰ ਲੈ ਕੇ ਛੇ ਮਾਰਚ ਨੂੰ ਨੋਟਿਸ ਜਾਰੀ ਕੀਤਾ ਸੀ।
Publish Date: Sat, 14 Mar 2026 09:37 AM (IST)
Updated Date: Sat, 14 Mar 2026 09:40 AM (IST)
ਪਾਨੀਪਤ : ਟਟੀਰੀ ਗੀਤ ਦੇ ਰੈਪ ਵਰਜ਼ਨ ਨੂੰ ਲੈ ਕੇ ਵਧੇ ਵਿਵਾਦ ਵਿਚਾਲੇ ਹਰਿਆਣਾ ਮਹਿਲਾ ਕਮਿਸ਼ਨ ਨੇ ਸਿੰਗਰ-ਰੈਪਰ ਬਾਦਸ਼ਾਹ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ ਹੈ। ਨੋਟਿਸ ਦੇ ਬਾਵਜੂਦ ਸ਼ੁੱਕਰਵਾਰ ਨੂੰ ਪੇਸ਼ ਨਾ ਹੋਣ ’ਤੇ ਸਟੇਟ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਨੂ ਭਾਟੀਆ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਨਿਰਦੇਸ਼ ਜਾਰੀ ਕੀਤੇ। ਨਾਲ ਹੀ ਪੰਚਕੁਲਾ ਤੇ ਪਾਨੀਪਤ ਦੇ ਐੱਸਪੀ ਨੂੰ ਬਾਦਸ਼ਾਹ ਦਾ ਪਾਸਪੋਰਟ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ। ਕਮਿਸ਼ਨ ਨੇ ਗੀਤ ਦੇ ਇਤਰਾਜ਼ਯੋਗ ਸ਼ਬਦਾਂ ਤੇ ਵੀਡੀਓ ’ਚ ਵਿਦਿਆਰਥਣਾਂ ਦੇ ਫਿਲਮਾਂਕਣ ਨੂੰ ਲੈ ਕੇ ਛੇ ਮਾਰਚ ਨੂੰ ਨੋਟਿਸ ਜਾਰੀ ਕੀਤਾ ਸੀ।