ਜਿਸ ਉਮਰ ਵਿੱਚ ਬੱਚੇ ਪੜ੍ਹਾਈ ਅਤੇ ਖੇਡਾਂ ਵੱਲ ਧਿਆਨ ਦਿੰਦੇ ਹਨ... ਉਸ ਉਮਰ ਵਿੱਚ ਇੱਕ ਕਲਾਕਾਰ ਅਦਾਕਾਰੀ ਦੀ ਦੁਨੀਆ ਵਿੱਚ ਪਛਾਣ ਬਣਾਉਣ ਲਈ ਨਿਕਲ ਪਿਆ ਸੀ। ਮਹਿਜ਼ 6 ਸਾਲ ਦੀ ਉਮਰ ਵਿੱਚ ਇੱਕ ਅਦਾਕਾਰ ਨੇ ਬਤੌਰ ਅਸਿਸਟੈਂਟ ਡਾਇਰੈਕਟਰ ਆਪਣਾ ਕਰੀਅਰ ਸ਼ੁਰੂ ਕਰਨ ਲਈ ਕਦਮ ਵਧਾਇਆ। ਫਿਲਮ ਭਾਵੇਂ ਬੰਦ ਹੋ ਗਈ, ਪਰ ਇਸ ਕਲਾਕਾਰ ਦੇ ਅੰਦਰ ਦੀ ਉਮੀਦ ਅਤੇ ਚਾਹਤ ਕਦੇ ਖ਼ਤਮ ਨਹੀਂ ਹੋਈ। ਇਸ ਕਲਾਕਾਰ ਨੇ ਧਾਰ ਲਈ ਸੀ ਕਿ ਉਹ ਅਦਾਕਾਰੀ ਦੀ ਦੁਨੀਆ ਵਿੱਚ ਨਾਂ ਕਮਾ ਕੇ ਰਹੇਗਾ ਅਤੇ ਅਖੀਰ ਉਹੀ ਹੋਇਆ।

ਐਕਟਰ ਦੇ ਪਿਤਾ ਸਨ ਡਰਾਈਵਰ
ਕੰਨੜ ਸਿਨੇਮਾ ਦੇ ਸੁਪਰਸਟਾਰ ਅਤੇ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰਾਂ ਵਿੱਚ ਸ਼ੁਮਾਰ ਯਸ਼ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ ਅਤੇ ਇਸ ਸ਼ੋਹਰਤ ਲਈ ਉਨ੍ਹਾਂ ਨੇ ਬਹੁਤ ਮੁਸ਼ੱਕਤ ਕੀਤੀ। 8 ਜਨਵਰੀ 1986 ਨੂੰ ਕਰਨਾਟਕ ਵਿੱਚ ਜਨਮੇ ਯਸ਼ਵੰਤ ਉਰਫ਼ ਯਸ਼ ਦੇ ਪਿਤਾ ਅਰੁਣ ਕੁਮਾਰ KSRTC ਦੇ ਬੱਸ ਡਰਾਈਵਰ ਸਨ, ਜਦਕਿ ਉਨ੍ਹਾਂ ਦੀ ਮਾਂ ਘਰੇਲੂ ਸੁਆਣੀ ਹੈ। ਯਸ਼ ਨੂੰ ਬਚਪਨ ਤੋਂ ਹੀ ਅਦਾਕਾਰ ਬਣਨ ਦੀ ਇੱਛਾ ਸੀ ਅਤੇ ਉਨ੍ਹਾਂ ਨੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦਿੱਤਾ।
ਯਸ਼ ਸਿਰਫ਼ 6 ਸਾਲ ਦੇ ਸਨ ਜਦੋਂ ਉਨ੍ਹਾਂ ਨੇ ਸਿਨੇਮਾ ਵਿੱਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਸ਼ੁਰੂ ਕੀਤਾ ਸੀ। ਪਰ ਉਹ ਜਿਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਸਨ, ਉਹ ਬੰਦ ਹੋ ਗਿਆ। ਫਿਰ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਉਨ੍ਹਾਂ ਨੂੰ ਆਪਣੀ ਅਦਾਕਾਰੀ ਦੇ ਹੁਨਰ 'ਤੇ ਕੰਮ ਕਰਨ ਲਈ ਥੀਏਟਰ ਜੁਆਇਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ।
300 ਰੁਪਏ ਲੈ ਕੇ ਘਰੋਂ ਭੱਜੇ ਸਨ ਯਸ਼
ਯਸ਼ 'ਬੇਨਕਾ ਡਰਾਮਾ ਟਰੂਪ' ਦਾ ਹਿੱਸਾ ਬਣ ਗਏ ਸਨ ਅਤੇ ਦਿਨ ਵਿੱਚ ਸਿਰਫ਼ 50 ਰੁਪਏ ਦੀ ਕਮਾਈ ਕਰਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਚਾਹ ਸਰਵ ਕਰਨ ਅਤੇ ਬੈਕਸਟੇਜ ਕੰਮ ਕਰਕੇ ਵੀ ਕਾਫ਼ੀ ਸੰਘਰਸ਼ ਕੀਤਾ। ਇੱਕ ਵਾਰ ਖ਼ੁਦ ਅਦਾਕਾਰ ਨੇ ਖ਼ੁਲਾਸਾ ਕੀਤਾ ਸੀ ਕਿ ਉਹ ਮਹਿਜ਼ 300 ਰੁਪਏ ਲੈ ਕੇ ਘਰੋਂ ਭੱਜ ਕੇ ਬੈਂਗਲੁਰੂ ਆ ਗਏ ਸਨ।
ਕੇਜੀਐਫ (KGF) ਸਟਾਰ ਨੇ ਦੱਸਿਆ ਸੀ ਕਿ ਜਦੋਂ ਉਹ ਘਰੋਂ ਭੱਜੇ ਸਨ, ਉਸ ਸਮੇਂ ਉਨ੍ਹਾਂ ਕੋਲ ਸਿਰਫ਼ 300 ਰੁਪਏ ਸਨ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਹੀ ਆਤਮ-ਵਿਸ਼ਵਾਸ ਨਾਲ ਭਰੇ ਰਹੇ ਹਨ ਅਤੇ ਸੰਘਰਸ਼ ਤੋਂ ਕਦੇ ਨਹੀਂ ਡਰੇ, ਪਰ ਇੰਨੇ ਵੱਡੇ ਸ਼ਹਿਰ ਵਿੱਚ ਇੱਕ ਵਾਰ ਉਨ੍ਹਾਂ ਨੂੰ ਵੀ ਡਰ ਲੱਗਾ ਸੀ। ਉਨ੍ਹਾਂ ਇਹ ਵੀ ਕਿਹਾ ਸੀ, "ਮੈਨੂੰ ਪਤਾ ਸੀ ਕਿ ਜੇਕਰ ਮੈਂ ਵਾਪਸ ਚਲਾ ਗਿਆ, ਤਾਂ ਮੇਰੇ ਮਾਤਾ-ਪਿਤਾ ਮੈਨੂੰ ਕਦੇ ਵੀ ਇੱਥੇ ਮੁੜ ਕੇ ਨਹੀਂ ਆਉਣ ਦੇਣਗੇ।"