ਮਹੇਸ਼ ਬਾਬੂ 'ਤੇ ਰਾਹੁਲ ਦੇਵ ਦਾ ਤਿੱਖਾ ਹਮਲਾ : ਬਾਲੀਵੁੱਡ ਐਂਟਰੀ ਨੂੰ ਲੈ ਕੇ ਉਡਾਇਆ ਮਜ਼ਾਕ, ਕਿਹਾ- "ਹਿੰਦੀ ਆਉਂਦੀ ਨਹੀਂ, ਬਹਾਨੇ ਬਣਾਉਂਦੇ ਨੇ"
ਮਹੇਸ਼ ਬਾਬੂ ਦੇ ਨਾਲ ਤੇਲਗੂ ਫ਼ਿਲਮ 'ਅਥਾਡੂ' ਵਿੱਚ ਕੰਮ ਕਰ ਚੁੱਕੇ ਰਾਹੁਲ ਦੇਵ ਨੇ ਨਿਰਦੇਸ਼ਕ ਤ੍ਰਿਵਿਕ੍ਰਮ ਸ਼੍ਰੀਨਿਵਾਸ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਸਾਊਥ ਦੀਆਂ ਫ਼ਿਲਮਾਂ ਕਮਰਸ਼ੀਅਲ ਹੋਣ ਦੇ ਨਾਲ-ਨਾਲ ਸਮਝਦਾਰੀ ਵਾਲੀਆਂ ਹੁੰਦੀਆਂ ਹਨ, ਜਦੋਂ ਕਿ ਹਿੰਦੀ ਸਿਨੇਮਾ ਹੁਣ ਸਿਰਫ਼ ਹਾਲੀਵੁੱਡ ਰੀਮੇਕ ਅਤੇ ਅਨੁਰਾਗ ਕਸ਼ਯਪ ਵਰਗੀ 'ਐਕਸਟ੍ਰੀਮ' ਸ਼ੈਲੀ ਤੱਕ ਸੀਮਤ ਹੋ ਕੇ ਰਹਿ ਗਿਆ ਹੈ।
Publish Date: Thu, 14 May 2026 12:30 PM (IST)
Updated Date: Thu, 14 May 2026 12:41 PM (IST)
ਮਨੋਰੰਜਨ ਡੈਸਕ, ਨਵੀਂ ਦਿੱਲੀ : 'ਆਵਾਰਾ ਪਾਗਲ ਦੀਵਾਨਾ' ਅਤੇ 'ਅਸ਼ੋਕਾ' ਵਰਗੀਆਂ ਫ਼ਿਲਮਾਂ ਵਿੱਚ ਵਿਲੇਨ ਦੀ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਰਾਹੁਲ ਦੇਵ ਨੇ ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ 'ਤੇ ਜ਼ੋਰਦਾਰ ਨਿਸ਼ਾਨਾ ਸਾਧਿਆ ਹੈ। ਰਾਹੁਲ ਦੇਵ ਨੇ ਮਹੇਸ਼ ਬਾਬੂ ਦੇ ਉਸ ਪੁਰਾਣੇ ਬਿਆਨ ਦੀਆਂ ਧੱਜੀਆਂ ਉਡਾਈਆਂ ਹਨ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ 'ਬਾਲੀਵੁੱਡ ਉਨ੍ਹਾਂ ਨੂੰ ਅਫੋਰਡ (ਖ਼ਰਚਾ ਬਰਦਾਸ਼ਤ) ਨਹੀਂ ਕਰ ਸਕਦਾ'।
ਬਾਲੀਵੁੱਡ 'ਚ ਕਿਉਂ ਕੰਮ ਨਹੀਂ ਕਰ ਸਕਦੇ ਮਹੇਸ਼ ਬਾਬੂ
ਰਾਹੁਲ ਦੇਵ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਮਹੇਸ਼ ਬਾਬੂ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਕਿਹਾ,"ਅਸਲੀਅਤ ਇਹ ਹੈ ਕਿ ਉਨ੍ਹਾਂ ਨੂੰ ਹਿੰਦੀ ਭਾਸ਼ਾ ਬੋਲਣੀ ਨਹੀਂ ਆਉਂਦੀ। ਇਹੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਉਹ ਬਾਲੀਵੁੱਡ ਵਿੱਚ ਕੰਮ ਨਹੀਂ ਕਰ ਸਕਦੇ।"
ਰਾਹੁਲ ਦੇਵ ਨੇ ਇਹ ਵੀ ਕਿਹਾ ਕਿ ਭਾਸ਼ਾ ਦੀ ਸਮੱਸਿਆ ਨੂੰ ਲੁਕਾਉਣ ਲਈ ਅਜਿਹੇ ਬਿਆਨ ਦਿੱਤੇ ਜਾਂਦੇ ਹਨ। ਹਾਲਾਂਕਿ, ਇਸ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮਹੇਸ਼ ਬਾਬੂ ਦੇ ਪ੍ਰਸ਼ੰਸਕਾਂ ਦਾ ਗੁੱਸਾ ਭੜਕ ਗਿਆ ਹੈ।
ਹਿੰਦੀ ਸਿਨੇਮਾ ਤੇ ਸਾਊਥ ਦੇ ਨਿਰਦੇਸ਼ਕਾਂ 'ਤੇ ਟਿੱਪਣੀ
ਮਹੇਸ਼ ਬਾਬੂ ਦੇ ਨਾਲ ਤੇਲਗੂ ਫ਼ਿਲਮ 'ਅਥਾਡੂ' ਵਿੱਚ ਕੰਮ ਕਰ ਚੁੱਕੇ ਰਾਹੁਲ ਦੇਵ ਨੇ ਨਿਰਦੇਸ਼ਕ ਤ੍ਰਿਵਿਕ੍ਰਮ ਸ਼੍ਰੀਨਿਵਾਸ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਸਾਊਥ ਦੀਆਂ ਫ਼ਿਲਮਾਂ ਕਮਰਸ਼ੀਅਲ ਹੋਣ ਦੇ ਨਾਲ-ਨਾਲ ਸਮਝਦਾਰੀ ਵਾਲੀਆਂ ਹੁੰਦੀਆਂ ਹਨ, ਜਦੋਂ ਕਿ ਹਿੰਦੀ ਸਿਨੇਮਾ ਹੁਣ ਸਿਰਫ਼ ਹਾਲੀਵੁੱਡ ਰੀਮੇਕ ਅਤੇ ਅਨੁਰਾਗ ਕਸ਼ਯਪ ਵਰਗੀ 'ਐਕਸਟ੍ਰੀਮ' ਸ਼ੈਲੀ ਤੱਕ ਸੀਮਤ ਹੋ ਕੇ ਰਹਿ ਗਿਆ ਹੈ।
ਪ੍ਰਿਅੰਕਾ ਚੋਪੜਾ ਨਾਲ 'ਵਾਰਾਣਸੀ' ਵਿੱਚ ਆਉਣਗੇ ਨਜ਼ਰ
ਮਹੇਸ਼ ਬਾਬੂ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਦੇ ਨਾਲ ਫ਼ਿਲਮ 'ਵਾਰਾਣਸੀ' ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ 'ਬਾਹੂਬਲੀ' ਫੇਮ ਐੱਸ.ਐੱਸ. ਰਾਜਾਮੌਲੀ ਕਰ ਰਹੇ ਹਨ।
ਇਹ ਮਹੇਸ਼ ਬਾਬੂ ਦੀ ਪਹਿਲੀ ਹਿੰਦੀ/ਪੈਨ ਇੰਡੀਆ ਫ਼ਿਲਮ ਹੋ ਸਕਦੀ ਹੈ।
ਪ੍ਰਿਅੰਕਾ ਅਤੇ ਰਾਜਾਮੌਲੀ ਦੇ ਨਾਲ ਹੋਣ ਕਾਰਨ ਇਸ ਫ਼ਿਲਮ ਤੋਂ ਹਿੰਦੀ ਬੈਲਟ ਵਿੱਚ ਵੱਡੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ।