ਮੈਂਡੀ ਤੱਖਰ ਦੇ ਪ੍ਰਸ਼ੰਸਕਾਂ ਲਈ ਮਾੜੀ ਖ਼ਬਰ: ਅਦਾਕਾਰਾ ਨੇ ਵਿਆਹ ਦੇ 2 ਸਾਲ ਬਾਅਦ ਲਿਆ ਤਲਾਕ
ਅਦਾਕਾਰਾ ਦੇ ਵਕੀਲ ਨੇ ਪੁਸ਼ਟੀ ਕੀਤੀ ਹੈ ਕਿ ਅਦਾਲਤ ਵਿੱਚ ਪਹਿਲੀ ਅਰਜ਼ੀ (First Motion) ਮਨਜ਼ੂਰ ਹੋ ਗਈ ਹੈ। ਹਾਲਾਂਕਿ ਤਲਾਕ ਦੀਆਂ ਸ਼ਰਤਾਂ ਅਤੇ ਹੋਰ ਵੇਰਵਿਆਂ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ। ਦੱਸਣ ਯੋਗ ਹੈ ਕਿ ਇਸ ਜੋੜੇ ਦਾ ਵਿਆਹ ਲਗਪਗ 2 ਸਾਲ ਪਹਿਲਾਂ ਹੋਇਆ ਸੀ।
Publish Date: Fri, 16 Jan 2026 01:52 PM (IST)
Updated Date: Fri, 16 Jan 2026 02:00 PM (IST)
ਡਿਜੀਟਲ ਡੈਸਕ, ਜਲੰਧਰ: ਪੰਜਾਬੀ ਸਿਨੇਮਾ ਦੀ ਅਦਾਕਾਰਾ ਮੈਂਡੀ ਤੱਖਰ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਕ, ਮੈਂਡੀ ਤੱਖਰ ਨੇ ਆਪਣੇ ਪਤੀ ਸ਼ੇਖਰ ਕੌਸ਼ਲ ਤੋਂ ਅਧਿਕਾਰਤ ਤੌਰ 'ਤੇ ਤਲਾਕ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੀ ਪਰਿਵਾਰਕ ਅਦਾਲਤ (Family Court) ਨੇ ਦੋਵਾਂ ਦੇ ਵੱਖ ਹੋਣ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਂਡੀ ਅਤੇ ਸ਼ੇਖਰ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਸੀ।